ਅਸਲੀ ਕਿਰਦਾਰ ਭੁੱਲ ਹੀਰੋ ਬਣਨ ਨਿਕਲਿਆ ਇਹ ਵਿਧਾਇਕ, ਲੋਕਾਂ ਨੇ ਪਾਈਆਂ ਲਾਹਨਤਾਂ
Monday, Jun 28, 2021 - 12:50 PM (IST)
ਮੋਗਾ (ਬਿਊਰੋ) - ਮੋਗਾ ਤੋਂ ਕਾਂਗਰਸ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਸ਼ਨੀਵਾਰ ਨੂੰ ਮੋਗਾ ਦੇ ਪਿੰਡ ਮਟਵਾਨੀ ਦੇ ਗੁਰਦੁਆਰਾ ਕੋਲ ‘ਧਰਤੀ ਦੇ ਪੁੱਤ’ ਪੰਜਾਬੀ ਟੀ. ਵੀ. ਸੀਰੀਅਲ ਦੀ ਸ਼ੂਟਿੰਗ ’ਚ ਭਾਗ ਲਿਆ। ਐਤਵਾਰ ਨੂੰ ਇਸ ਗੱਲ ਨੂੰ ਲੈ ਕੇ ਅਕਾਲੀ ਦਲ ਦੇ ਨੇਤਾ ਤੇ ਮੋਗਾ ਹਲਕਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਕਿਸਾਨੀ ਬਿਜਲੀ ਦੀ ਘਾਟ ਨੂੰ ਲੈ ਕੇ ਸੜਕਾਂ ’ਤੇ ਹਨ ਅਤੇ ਮੋਗਾ ਵਿਧਾਇਕ ਫ਼ਿਲਮਾਂ ਦੀ ਸ਼ੂਟਿੰਗ ’ਚ ਰੁੱਝੇ ਹਨ।
ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਤੇ ਫ਼ਿਲਮ ਨਾਲ ਜੁੜੀਆਂ 6 ਲੜਕੀਆਂ ਸਣੇ 22 ਲੋਕ ਗ੍ਰਿਫ਼ਤਾਰ
ਕਿਸਾਨਾਂ ਨੂੰ ਝੋਨੇ ਲਈ 8 ਘੰਟੇ ਬਿਜਲੀ ਨਹੀਂ ਮਿਲ ਰਹੀ, ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸੂਬਾ ਸਰਕਾਰ ਦਾ ਪ੍ਰਤੀਨਿਧੀ ਸ਼ੂਟਿੰਗ ਕਰ ਰਿਹਾ ਹੈ। ਉਸ ਨੂੰ ਫ਼ਿਲਮ ‘ਧਰਤੀ ਦੇ ਪੁੱਤ’ ’ਚ ਕੰਮ ਕਰਨ ਦੀ ਬਜਾਏ ਧਰਤੀ ਦੇ ਅਸਲੀ ਪੁੱਤਰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਸਾਥ ਨਾਲ ਮਿਲ ਕੇ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਬਰਾੜ ਨੇ ਕਿਹਾ ਕਿ ਲੋਕਾਂ ਦੇ ਮਨਾਂ ਤੋਂ ਉਤਰ ਚੁੱਕੇ ਨੇਤਾ ਦਾ ਕੋਈ ਸੀਰੀਅਲ ਵੀ ਨਹੀਂ ਵੇਖੇਗਾ।
ਇਹ ਖ਼ਬਰ ਵੀ ਪੜ੍ਹੋ : ਜੱਸ ਬਾਜਵਾ ਤੇ ਸੋਨੀਆ ਮਾਨ ਖ਼ਿਲਾਫ਼ ਕੇਸ ਦਰਜ ਕਰ ਕਸੂਤੀ ਘਿਰੀ ਚੰਡੀਗੜ੍ਹ ਪੁਲਸ
ਦੱਸ ਦਈਏ ਕਿ ਸ਼ਨੀਵਾਰ ਨੂੰ ਮੋਗਾ ਦੇ ਪਿੰਡ ਮਟਲਾਨੀ ਦੇ ਗੁਰਦੁਆਰਾ ਸਾਹਿਬ ਕੋਲ ‘ਧਰਤੀ ਦੇ ਪੁੱਤ ਪੰਜਾਬੀ’ ਸੀਰੀਅਲ ਦੀ ਸ਼ੂਟਿੰਗ ਹੋਈ। ਇਸ ਸਬੰਧੀ ਫਿਲਮਕਾਰ ਜਗਦੇਵ ਮਾਨ ਨੇ ਦੱਸਿਆ ਕਿ 13 ਐਪੀਸੋਡਾਂ ’ਚ ਬਣਨ ਵਾਲੇ ਇਸ ਸੀਰੀਅਲ ’ਚ ਦਿਖਾਇਆ ਜਾਵੇਗਾ ਕਿ ਜੇਕਰ ਪੰਜਾਬ ਦੇ ਨੌਜਵਾਨ ਮਹਿੰਗੀਆਂ ਗੱਡੀਆਂ, ਮਹਿੰਗੇ ਹਥਿਆਰਾਂ ਦੇ ਬਜਾਏ ਖੇਤਾਂ ’ਚ ਕੰਮ ਕਰਨ ਲੱਗੇ ਤਾਂ ਪੰਜਾਬ ’ਚ ਫ਼ਿਰ ਤੋਂ ਖ਼ੁਸ਼ਹਾਲੀ ਆ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਕ੍ਰੀਏਟਿਵ ਪੋਸਟ ਰਾਹੀਂ ਦੱਸਿਆ ਆਪਣੀ ਆਉਣ ਵਾਲੀ ਐਲਬਮ ਦਾ ਨਾਂ
ਨੋਟ - ਕਾਂਗਰਸ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।