NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ

Friday, Sep 11, 2020 - 09:42 PM (IST)

ਕਪੂਰਥਲਾ (ਭੂਸ਼ਣ)— ਦਾਜ ਦੇ ਲਾਲਚੀਆਂ ਵੱਲੋਂ ਵਿਆਹੁਤਾ ਨੂੰ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਨਾਲ ਸਬੰਧਤ ਇਕ ਔਰਤ ਦੀ ਦਾਜ ਦੇ ਤੌਰ 'ਤੇ ਆਏ ਸੋਨੇ ਦੇ ਗਹਿਣਿਆਂ ਅਤੇ ਹੋਰ ਕੀਮਤੀ ਸਾਮਾਨ ਨੂੰ ਹੜੱਪਣ ਦੇ ਬਾਅਦ ਫਿਰ ਤੋਂ ਦਾਜ ਦੀ ਮੰਗ ਕਰਕੇ ਘਰ ਤੋਂ ਕੱਢਣ ਦੇ ਮਾਮਲੇ 'ਚ ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਇਕ ਕੈਨੇਡਾ ਵਾਸੀ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਨੂੰ ਡੀ. ਸੀ. ਨੇ ਇੰਝ ਕੀਤਾ ਸਨਮਾਨਤ

ਸਾਲ 2016 'ਚ ਹੋਇਆ ਸੀ ਵਿਆਹ
ਜਾਣਕਾਰੀ ਅਨੁਸਾਰ ਕਵਲਪ੍ਰੀਤ ਪਰਮਾਰ ਪੁੱਤਰੀ ਅਵਤਾਰ ਸਿੰਘ ਵਾਸੀ ਗੁਜਰਾਤਾ, ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਏ. ਡੀ. ਜੀ. ਪੀ. ਐੱਨ. ਆਰ. ਆਈ. ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਸਟ੍ਰੇਲੀਆ ਦੀ ਨਾਗਰਿਕ ਹੈ ਅਤੇ ਲੰਬੇ ਸਮੇਂ ਤੋਂ ਆਪਣੇ ਮਾਤਾ-ਪਿਤਾ ਨਾਲ ਆਸਟ੍ਰੇਲੀਆ ਰਹਿੰਦੀ ਸੀ। ਉਸ ਦੀ ਇਕ ਰਿਸ਼ਤੇਦਾਰ ਨੇ ਉਸ ਦਾ ਰਿਸ਼ਤਾ ਕੈਲਗਰੀ ਕੈਨੇਡਾ 'ਚ ਰਹਿੰਦੇ ਅਮਰਵੀਰ ਸਿੰਘ ਸਰੋਆ ਪੁੱਤਰ ਬਿਸ਼ਨ ਸਿੰਘ ਮੂਲ ਵਾਸੀ ਆਦਮਪੁਰ, ਜ਼ਿਲ੍ਹਾ ਜਲੰਧਰ ਦੇ ਨਾਲ ਕਰਵਾ ਦਿੱਤਾ ਸੀ, ਜਿਸ ਦੌਰਾਨ ਉਸ ਦੀ ਜਲੰਧਰ ਦੇ ਇਕ ਰਿਜ਼ੋਰਟ 'ਚ 21 ਦਸੰਬਰ 2016 ਨੂੰ ਅਮਰਵੀਰ ਸਿੰਘ ਨਾਲ ਵਿਆਹ ਹੋਇਆ।

ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ

ਘੱਟ ਦਾਜ ਲਿਆਉਣ ਦਾ ਪਤੀ ਦਿੰਦਾ ਸੀ ਤਾਅਨਾ
ਵਿਆਹ 'ਚ ਉਸ ਦੇ ਮਾਤਾ-ਪਿਤਾ ਨੇ 15 ਸੋਨੇ ਦੀਆਂ ਅੰਗੂਠੀਆਂ ਅਤੇ ਹੋਰ ਕੀਮਤੀ ਸਾਮਾਨ ਦਾਜ ਦੇ ਰੂਪ 'ਚ ਦਿੱਤਾ ਸੀ ਅਤੇ ਪੈਲੇਸ ਅਤੇ ਕੈਟਰਿੰਗ 'ਤੇ ਕਰੀਬ 14 ਲੱਖ ਰੁਪਏ ਖਰਚ ਕੀਤੇ ਸਨ, ਜਿਸ ਦੇ ਬਾਅਦ ਉਸ ਦਾ ਪਤੀ ਉਸ ਨੂੰ ਘੱਟ ਦਾਜ ਦਾ ਤਾਅਨਾ ਮਾਰ ਕੇ ਗੱਡੀ ਦੀ ਮੰਗ ਕਰਨ ਲੱਗਾ। ਜਿਸ ਦੇ ਬਾਅਦ ਉਸ ਨੂੰ ਕਈ ਵਾਰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਇਸੇ ਦੌਰਾਨ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ ਆਸਟ੍ਰੇਲੀਆ ਵਾਪਸ ਆ ਗਈ। ਜਿਸ ਦੌਰਾਨ ਉਸ ਦੇ ਪਤੀ ਨੇ ਉਸ ਦੇ ਸਾਰੇ ਸੋਨੇ ਦੇ ਗਹਿਣੇ ਲੈ ਲਏ ਅਤੇ ਉਸ ਨੂੰ ਕੈਨੇਡਾ ਆਉਣ 'ਤੇ ਸਾਰੇ ਗਹਿਣੇ ਵਾਪਸ ਕਰਨ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਨੇ ਖੜ੍ਹਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਦਾਇਰ ਕੀਤੀ ਪਟੀਸ਼ਨ

ਜਦੋਂ ਉਹ 4 ਜੁਲਾਈ 2017 ਨੂੰ ਕੈਨੇਡਾ ਪਹੁੰਚੀ ਤਾਂ ਉਸ ਨੇ ਆਪਣੇ ਪਤੀ ਤੋਂ ਗਹਿਣੇ ਵਾਪਸ ਮੰਗੇ ਅਤੇ ਉਹ ਗਹਿਣੇ ਭਾਰਤ 'ਚ ਰੱਖਣ ਦੇ ਬਹਾਨੇ ਬੁਲਾਉਣ ਲੱਗਾ। ਜਿਸ ਦੌਰਾਨ ਉਸ ਦਾ ਪਤੀ ਕੈਨੇਡਾ 'ਚ ਘਰ ਅਤੇ ਕਾਰ ਲੈਣ ਲਈ ਉਸ ਤੋਂ ਨਕਦੀ ਦੀ ਮੰਗ ਕਰਨ ਲੱਗਾ ਅਤੇ ਉਸ ਨੂੰ ਕਈ ਵਾਰ ਘਰ ਤੋਂ ਕੱਢਣ ਲੱਗਾ। ਉਸ ਨੇ ਉਸ ਤੋਂ ਖਾਲੀ ਕਾਗਜ਼ 'ਤੇ ਵੀ ਲਿਖਵਾ ਲਿਆ।
ਇਸੇ ਦੌਰਾਨ ਉਸ ਨੂੰ ਫਿਰ ਤੋਂ ਘਰ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਹ ਆਪਣੇ ਕੈਨੇਡਾ 'ਚ ਰਿਸ਼ਤੇਦਾਰ ਦੇ ਕੋਲ ਰਹੀ। ਇਸ ਤੋਂ ਬਾਅਦ ਉਸ ਦੇ ਪਤੀ ਨੇ ਕੈਨੇਡਾ 'ਚ ਤਲਾਕ ਦਾਇਰ ਕਰ ਦਿੱਤਾ। ਜਿਸ ਤੋਂ ਤੰਗ ਆ ਕੇ ਉਸ ਨੇ 18 ਮਾਰਚ 2020 ਨੂੰ ਆਪਣੇ ਪਤੀ ਖ਼ਿਲਾਫ਼ ਏ. ਡੀ. ਜੀ. ਪੀ. ਐੱਨ. ਆਰ. ਆਈ. ਨੂੰ ਸ਼ਿਕਾਇਤ ਕਰ ਦਿੱਤੀ। ਏ. ਡੀ. ਜੀ. ਪੀ. ਦੇ ਹੁਕਮਾਂ 'ਤੇ ਜਾਂਚ ਦੌਰਾਨ ਮੁਲਜ਼ਮ ਪਤੀ ਅਮਨਵੀਰ ਸਿੰਘ ਸਰੋਆ ਦੇ ਖ਼ਿਲਾਫ਼ ਲੱਗੇ ਸਾਰੇ ਇਲਜਾਮ ਸਹੀ ਪਾਏ ਗਏ, ਜਿਸ ਦੇ ਆਧਾਰ 'ਤੇ ਅਮਰਵੀਰ ਸਿੰਘ ਸਰੋਆ ਦੇ ਖ਼ਿਲਾਫ਼ ਥਾਣਾ ਐੱਨ. ਆਰ. ਆਈ. 'ਚ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਮਾਨਤਾ ਦੇਣ ਦੀ ਵਿਧੀ ਨੂੰ ਬਣਾਇਆ ਸੁਖਾਲਾ


shivani attri

Content Editor

Related News