ਦਾਜ ਦੇ ਲੋਭੀਆਂ ਦੀਆਂ ਘਿਨੌਣੀਆਂ ਕਰਤੂਤਾਂ ਨੂੰ ਨੂੰਹ ਨੇ ਕੀਤਾ ਜੱਗ-ਜਾਹਿਰ, ਬਿਆਨ ਕੀਤਾ ਦਰਦ

9/9/2020 3:32:36 PM

ਤਪਾ ਮੰਡੀ (ਸ਼ਾਮ,ਗਰਗ): ਸਹੁਰੇ ਪਰਿਵਾਰ ਵਲੋਂ ਵਿਆਹੁਤਾ ਨੂੰ ਮਾਰ ਦੇਣ ਦੀ ਨੀਅਤ ਨਾਲ ਸ਼ਾਹ ਬੰਦ ਕਰਨ ਦੀ ਕੋਸ਼ਿਸ ਕਰਕੇ ਮੂੰਹ 'ਚ ਜ਼ਬਰਦਸਤੀ ਜਹਿਰੀਲੀ ਦਵਾਈ ਪਾ ਕੇ ਮਾਰਨ ਦੀ ਕੋਸ਼ਿਸ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੋਸ਼ 'ਚ ਪਤੀ, ਨਨਾਣਾਂ ਸਮੇਤ ਚਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨ 'ਚ ਰਾਜਵਿੰਦਰ ਕੌਰ ਪੁੱਤਰੀ ਮਲਕੀਤ ਸਿੰਘ ਨੇ ਦੱਸਿਆ ਕਿ ਮੇਰਾ ਵਿਆਹ ਲਗਭਗ 6 ਸਾਲ ਪਹਿਲਾਂ ਤਹਿਸੀਲ ਤਪਾ 'ਚ ਜਗਸੀਰ ਸਿੰਘ ਪੁੱਤਰ ਸਵ.ਭੋਲਾ ਸਿੰਘ ਤਾਜੋਕੇ ਨਾਲ ਰੀਤੀ-ਰਿਵਾਜਾਂ ਨਾਲ ਹੋਇਆ ਸੀ ਅਤੇ ਵਿਆਹ 'ਚ ਉਸ ਦੇ ਪੇਕਿਆਂ ਵਲੋਂ ਹੈਸੀਅਤ ਤੋਂ ਵੱਧ ਕੇ ਖਰਚਾ ਕੀਤਾ ਗਿਆ।  ਉਸ ਦਾ ਕਹਿਣਾ ਹੈ ਕਿ ਮੇਰੇ ਸਹੁਰੇ ਪਰਿਵਾਰ ਦੀ ਮੰਗ ਅਨੁਸਾਰ ਨਵਦੀਪ ਪੈਲੇਸ ਪੱਖੋ ਕੈਂਚੀਆਂ ਵਿਖੇ ਕੀਤਾ ਗਿਆ ਤਾਂ ਸਹੁਰੇ ਪਰਿਵਾਰ ਨੇ ਸਕਾਰਪੀਓ ਗੱਡੀ ਦੀ ਮੰਗ ਮੌਕੇ ਤੇ ਕੀਤੀ ਸੀ ਅਤੇ ਗੱਡੀ ਬਦਲੇ ਮੇਰੇ ਮਾਪਿਆਂ ਨੇ ਪੰਜ ਲੱਖ ਰੁਪਏ ਬਾਰਾਤ ਵਾਲੇ ਦਿਨ ਹੀ ਝੋਲੀ ਵਿੱਚ ਪਾ ਦਿੱਤੇ ਸੀ। 

ਇਹ ਵੀ ਪੜ੍ਹੋ: ਇਨ੍ਹਾਂ ਬਜ਼ੁਰਗ ਬੀਬੀਆਂ ਦੀ ਦਰਦ ਭਰੀ ਦਾਸਤਾਨ ਸੁਣ ਵਿੰਨ੍ਹਿਆ ਜਾਵੇਗਾ ਕਾਲਜਾ

ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਇਸ ਗੱਲ ਤੋਂ ਨਾਰਾਜ਼ ਸੀ ਕਿ ਜਗਸੀਰ ਸਿੰਘ ਸਰਕਾਰੀ ਮੁਲਾਜ਼ਮ ਹੈ ਇਸ ਨੂੰ 25 ਲੱਖ ਵਾਲੇ ਰਿਸ਼ਤੇ ਆਉਂਦੇ ਹਨ ਤੁਸੀਂ ਸਾਡੇ ਨਾਲ ਸਕਾਰਪੀਓ ਦੀ ਮੰਗ ਪੂਰੀ ਨਹੀਂ ਕੀਤੀ। ਮੇਰਾ ਸਹੁਰਾ ਪਰਿਵਾਰ ਦਾਜ ਘੱਟ ਲਿਆਉਣ ਦੇ ਤਾਅਨੇ-ਮਿਹਣੇ ਮਾਰਨ ਲੱਗ ਪਿਆ। ਪੀੜਤਾ ਨੇ ਦੱਸਿਆ ਕਿ ਮੇਰੇ ਇਕ ਪੁੱਤਰ ਪੈਦਾ ਹੋਇਆ ਜੋ ਜਨਮ ਸਮੇਂ ਤੋਂ ਹੀ ਪੀਲੀਏ ਨਾਲ ਪੀੜਤ ਹੈ ਅਤੇ ਬੱਚੇ ਦੀ ਡਿਲਿਵਰੀ ਦਾ ਸਾਰਾ ਖਰਚ ਮੇਰੇ ਪਿਤਾ ਵਲੋਂ ਕੀਤਾ ਗਿਆ ਅਤੇ ਸੂਤਕ 'ਚ ਮੇਰੇ ਪਿਤਾ ਨੇ 70 ਹਜ਼ਾਰ ਨਕਦ ਅਤੇ ਹੋਰ ਸਾਮਾਨ ਲੈਣ-ਦੇਣ ਲਈ ਸਹੁਰੇ ਪਰਿਵਾਰ ਨੂੰ ਦਿੱਤੇ। ਕੁਝ ਸਮਾਂ ਠੀਕ ਰਹਿਣ ਤੋਂ ਬਾਅਦ ਸਹੁਰਾ ਪਰਿਵਾਰ ਫਿਰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਮਿਤੀ 27 ਮਈ 2019 ਨੂੰ ਮੇਰਾ ਪਿਤਾ,ਮੇਰੀ ਭੂਆ ਦਾ ਮੁੰਡਾ ਗੁਰਜੀਤ ਸਿੰਘ ਵਾਸੀ ਉੱਭਾ,ਤਾਇਆ ਮਨਜੀਤ ਸਿੰਘ ਨੇ ਸਹੁਰੇ ਘਰ ਆ ਕੇ ਪਤਵੰਤਿਆਂ ਦੀ ਹਾਜ਼ਰੀ 'ਚ 1 ਲੱਖ ਰੁਪਏ ਦੇ ਗਏ ਸੀ ਅਤੇ ਬੱਚੇ ਸਮੇਤ ਮੈਨੂੰ ਛੱਡ ਗਏ ਸੀ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

ਉਸ ਨੇ ਦੱਸਿਆ ਕਿ ਜਦ ਉਹ ਆਪਣੇ ਸਹੁਰੇ ਘਰ ਸੀ ਤਾਂ ਮੇਰੀ ਨਨਾਣ ਚਰਨਜੀਤ ਕੌਰ,ਕਰਮਜੀਤ ਕੌਰ ਅਤੇ ਪਤੀ ਜਗਸੀਰ ਸਿੰਘ ਨੇ ਮੈਨੂੰ ਕਿਹਾ ਜੇਕਰ ਤੂੰ ਸਾਡੀਆਂ ਮੰਗਾਂ ਮੰਨਦੀ ਹੈ ਤਾਂ ਪੇਕਿਆਂ ਤੋਂ ਪੰਜ ਲੱਖ ਰੁਪਏ ਲੈ ਕੇ ਆ ਇੰਨਾ ਕਹਿਣ ਤੇ ਮੇਰੇ ਪਤੀ ਜਗਸੀਰ ਸਿੰਘ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਅਤੇ ਮੇਰੀਆਂ ਨਨਾਣਾਂ ਚਰਨਜੀਤ ਕੌਰ ਅਤੇ ਕਰਮਜੀਤ ਕੌਰ ਨੇ ਮੈਨੂੰ ਕਮਰੇ ਅੰਦਰ ਹੀ ਫੜ੍ਹ ਕੇ ਬੈੱਡ ਤੇ ਸੁੱਟ ਦਿੱਤਾ। ਮੇਰੀ ਨਨਾਣ ਚਰਨਜੀਤ ਕੌਰ ਨੇ ਮੇਰਾ ਗਲਾ ਘੁੱਟ ਦਿੱਤਾ ਅਤੇ ਮੇਰਾ ਪਤੀ ਜਗਸੀਰ ਸਿੰਘ ਨੇ ਮੇਰੇ ਮੂੰਹ ਅਤੇ ਨੱਕ 'ਤੇ ਹੱਥ ਰੱਖ ਕੇ ਮਾਰ ਦੇਣ ਦੀ ਨੀਅਤ ਨਾਲ ਮੇਰਾ ਸਾਹ ਬੰਦ ਕਰ ਦਿੱਤਾ, ਮੈਂ ਬੈੱਡ ਤੇ ਡਿੱਗੀ ਹੋਈ ਨੇ ਜੋਰ-ਜੋਰ ਦੀ ਰੌਲਾ ਪਾਉਣ ਅਤੇ ਛੁਡਾਉਣ ਦੀ ਕੋਸ਼ਿਸ ਕੀਤੀ ਤਾਂ ਮੇਰੀ ਲੱਤ ਚਰਨਜੀਤ ਕੌਰ ਦੇ ਜੌਰ ਦੀ ਵੱਜੀ ਮੇਰੀ ਨਨਾਣ ਚਰਨਜੀਤ ਕੌਰ ਨੇ ਆਪਣੇ ਮੁੰਡੇ ਇੰਦਰਜੀਤ ਸਿੰਘ ਨੂੰ ਆਵਾਜ਼ ਮਾਰ ਕੇ ਕਿਹਾ ਕਿ ਜਿਹੜੀ ਤੈਨੂੰ ਜ਼ਹਿਰ ਵਾਲੀ ਸ਼ੀਸ਼ੀ ਫੜਾਈ ਸੀ ਭੱਜਕੇ ਲੈਕੇ ਆ ਤਾਂ ਇੰਦਰਜੀਤ ਸਿੰਘ ਨੇ ਜ਼ਹਿਰ ਵਾਲੀ ਸ਼ੀਸ਼ੀ ਲਿਆ ਕੇ ਮੇਰੀ ਨਨਾਣ ਚਰਨਜੀਤ ਕੌਰ ਨੂੰ ਫੜਾ ਦਿੱਤੀ ਤਾਂ ਉਸ ਨੇ ਸ਼ੀਸ਼ੀ ਖੋਲ੍ਹ•ਕੇ ਮੇਰੇ ਪਤੀ ਜਗਸੀਰ ਸਿੰਘ ਨੂੰ ਫੜ੍ਹਾ ਦਿੱਤੀ ਅਤੇ ਜ਼ਬਰਦਸਤੀ ਜ਼ਹਿਰ ਦੇਣ ਲੱਗਾ। ਮੈਂ ਅਪਣਾ ਮੂੰਹ ਘੁੱਟਕੇ ਬੰਦ ਕਰ ਲਿਆ ਅਤੇ ਦਵਾਈ ਮੇਰੇ ਕੱਪੜਿਆਂ ਅਤੇ ਮੂੰਹ ਤੇ ਪੈ ਗÂ। ਇੰਨੇ ਨੂੰ ਮੇਰੇ ਪੇਕੇ ਪਰਿਵਾਰ ਵਾਲੇ ਪਹੁੰਚ ਗਏ ਜਿਨ੍ਹਾਂ ਨੇ ਮੈਨੂੰ ਸਰਕਾਰੀ ਹਸਪਤਾਲ ਤਪਾ ਦਾਖ਼ਲ ਕਰਵਾਕੇ ਉਕਤ ਖਿਲਾਫ ਬਿਆਨ ਦਰਜ ਕਰਕੇ ਮੇਰੀਆਂ ਨਨਾਣਾਂ ਚਰਨਜੀਤ ਕੌਰ,ਕਰਮਜੀਤ ਕੌਰ,ਪਤੀ ਜਗਸੀਰ ਸਿੰਘ,ਅਤੇ ਇੰਦਰਜੀਤ ਸਿੰਘ ਨੇ ਜਿਨ੍ਹਾਂ ਨੇ ਮੈਨੂੰ ਦੇਖਕੇ ਛੱਡ ਦਿੱਤਾ। ਤਪਾ ਪੁਲਸ ਨੇ ਉਕਤ ਕਥਿਤ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਲਾੜੀ ਦੀ ਮੌਤ, ਕੁਝ ਦਿਨ ਬਾਅਦ ਉੱਠਣੀ ਸੀ ਡੋਲੀ


Shyna

Content Editor Shyna