ਦਾਜ ਦੇ ਲੋਭੀ ਸਹੁਰਿਆਂ ਦੀ ਸ਼ਰਮਨਾਕ ਕਰਤੂਤ, ਨੂੰਹ ਨੇ ਕੀਤੀ ਜਗ ਜ਼ਾਹਰ

Tuesday, Jul 18, 2017 - 03:59 PM (IST)

ਦਾਜ ਦੇ ਲੋਭੀ ਸਹੁਰਿਆਂ ਦੀ ਸ਼ਰਮਨਾਕ ਕਰਤੂਤ, ਨੂੰਹ ਨੇ ਕੀਤੀ ਜਗ ਜ਼ਾਹਰ

ਮੋਗਾ (ਅਜ਼ਾਦ) : ਮੋਗਾ ਜ਼ਿਲੇ ਦੇ ਕਸਬਾ ਸਮਾਲਸਰ ਨਿਵਾਸੀ ਮਹਿਲਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਤੇ ਦਾਜ ਲਈ ਉਸ ਨੂੰ ਮਾਰਕੁੱਟ ਕਰਕੇ ਘਰੋਂ ਕੱਢਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ ਆਰੰਭ ਕਰ ਲਈ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਸਦਾ ਵਿਆਹ 17 ਅਪ੍ਰੈਲ 2016 ਨੂੰ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਸੰਜੀਵ ਕੁਮਾਰ ਪੁੱਤਰ ਸੁਖਦੇਵ ਕੁਮਾਰ ਨਿਵਾਸੀ ਸਮਾਲਸਰ ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕੇ ਪਰਿਵਾਰ ਵਲੋਂ ਆਪਣੇ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ ਪਰ ਵਿਆਹ ਦੇ ਦੋ ਮਹੀਨੇ ਬਾਅਦ ਹੀ ਮੇਰਾ ਪਤੀ ਅਤੇ ਸਹੁਰਾ ਪਰਿਵਾਰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ। ਜਿਸ 'ਤੇ ਮੈਂ ਆਪਣੇ ਪੇਕੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੇਰੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ। ਕਥਿਤ ਦੋਸ਼ੀਆਂ ਨੇ 16 ਜੁਲਾਈ 2017 ਨੂੰ ਦਹੇਜ ਖਾਤਰ ਮਾਰਕੁੱਟ ਕੀਤੀ ਅਤੇ ਘਰੋਂ ਬਾਹਰ ਕੱਢ ਦਿੱਤਾ। ਮੇਰੇ ਪੇਕਿਆਂ ਵਾਲਿਆਂ ਵਲੋਂ ਮੈਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾਖਲ ਕਰਵਾਇਆ ਗਿਆ ਅਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।
ਕੀ ਹੋਈ ਪੁਲਸ ਕਾਰਵਾਈ
ਸਮਾਲਸਰ ਪੁਲਸ ਵਲੋਂ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ 'ਤੇ ਉਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੀੜਤਾ ਦੇ ਬਿਆਨਾਂ 'ਤੇ ਉਸਦੇ ਪਤੀ ਸੰਜੀਵ ਕੁਮਾਰ, ਸੱਸ ਨਿਰਮਲਾ ਰਾਣੀ, ਰਾਜੀਵ ਕੁਮਾਰ, ਸਵਰਨ ਕੁਮਾਰ, ਰੀਤੂ ਰਾਣੀ ਨਿਵਾਸੀ ਸਮਾਲਸਰ ਖਿਲਾਫ ਦਾਜ ਖਾਤਰ ਮਾਰਕੁੱਟ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Related News