ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਜਾਣੋ ਕਿਹੜੇ ਵਾਰਡ ਤੋਂ ਕਿਸ ਨੇ ਮਾਰੀ ਬਾਜ਼ੀ

Friday, May 29, 2026 - 09:25 AM (IST)

ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਜਾਣੋ ਕਿਹੜੇ ਵਾਰਡ ਤੋਂ ਕਿਸ ਨੇ ਮਾਰੀ ਬਾਜ਼ੀ

ਭਵਾਨੀਗੜ੍ਹ: ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ, ਕਾਂਗਰਸ ਪਾਰਟੀ ਨੇ ਪੰਜ ਵਾਰਡਾਂ ਵਿਚੋਂ ਦੋ ਵਾਰਡਾਂ 'ਤੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ 'ਆਪ' ਵੀ ਦੋ ਵਾਰਡ ਜਿੱਤਣ ਵਿੱਚ ਸਫਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਕ ਵਾਰਡ ਵਿਚ ਜਿੱਤ ਹਾਸਲ ਕਰ ਕੇ ਆਪਣਾ ਖਾਤਾ ਖੋਲ੍ਹ ਲਿਆ ਹੈ। ਬਾਕੀ ਵਾਰਡਾਂ ਵਿਚ ਵੀ ਵੋਟਾਂ ਦੀ ਗਿਣਤੀ ਜਾਰੀ ਹੈ।

ਵਾਰਡ ਅਨੁਸਾਰ ਜੇਤੂ ਉਮੀਦਵਾਰਾਂ ਦਾ ਵੇਰਵਾ:

ਵਾਰਡ ਨੰਬਰ 1: ਕਾਂਗਰਸ ਪਾਰਟੀ
ਵਾਰਡ ਨੰਬਰ 2: ਅਕਾਲੀ ਦਲ
ਵਾਰਡ ਨੰਬਰ 3: ਕਾਂਗਰਸ ਪਾਰਟੀ
ਵਾਰਡ ਨੰਬਰ 4: ਆਮ ਆਦਮੀ ਪਾਰਟੀ
ਵਾਰਡ ਨੰਬਰ 5: ਆਮ ਆਦਮੀ ਪਾਰਟੀ


author

Anmol Tagra

Content Editor

Related News