ਪੰਜਾਬ ''ਚ ਸ਼ਰਾਬ ਦੇ ਠੇਕੇ ''ਤੇ ਵੱਡੀ ਵਾਰਦਾਤ, ਕਰਿੰਦੇ ਦੇ ਹੱਥ-ਪੈਰ ਨੂੜ ਕੇ ਅੱਧੀ ਰਾਤੀਂ...
Sunday, Jun 07, 2026 - 09:59 AM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਇੱਥੋਂ ਦੇ ਨੇੜਲੇ ਪਿੰਡ ਬੀਂਬੜੀ ਵਿਖੇ ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਸ਼ਰਾਬ ਦੇ ਠੇਕੇ 'ਤੇ ਧਾਵਾ ਬੋਲ ਕੇ ਕਰਿੰਦੇ ਦੇ ਹੱਥ-ਪੈਰ ਨੂੜ ਕੇ ਕਰੀਬ 3 ਲੱਖ ਰੁਪਏ ਦੀ ਕੀਮਤ ਦੀ ਸ਼ਰਾਬ, ਬੀਅਰ ਤੇ ਨਕਦੀ ਲੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਤ ਕਰੀਬ 2 ਵਜੇ ਵਾਪਰੀ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਠੇਕੇਦਾਰ ਰਵਿੰਦਰ ਸਿੰਘ ਉਰਫ਼ ਕਾਲਾ ਨੇ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਹਥਿਆਰਬੰਦ ਲੁਟੇਰੇ ਇੱਕ ਗੱਡੀ 'ਚ ਸਵਾਰ ਹੋ ਕੇ ਠੇਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਲੁਟੇਰਿਆਂ ਨੇ ਪਹਿਲਾਂ ਠੇਕੇ ਦੀ ਸੀਮੈਂਟ ਦੀਆਂ ਚਾਦਰਾਂ ਵਾਲੀ ਛੱਤ ਨੂੰ ਤੋੜ ਕੇ ਅੰਦਰ ਦਾਖ਼ਲ ਹੋਣ ਦਾ ਰਾਹ ਬਣਾਇਆ। ਇਸ ਦੌਰਾਨ ਦੋ ਲੁਟੇਰੇ ਸ਼ਰਾਬ ਦੇ ਠੇਕੇ ਅੰਦਰ ਦਾਖ਼ਲ ਹੋ ਗਏ ਅਤੇ ਉੱਥੇ ਸੁੱਤੇ ਪਏ ਕਰਿੰਦੇ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਚਾਕੂ ਦੀ ਨੋਕ 'ਤੇ ਡਰਾ-ਧਮਕਾਇਆ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਕਰਿੰਦੇ ਦਾ ਮੋਬਾਇਲ ਫੋਨ ਅਤੇ ਠੇਕੇ 'ਚ ਪਈ ਨਕਦੀ ਖੋਹ ਲਈ ਅਤੇ ਨਾਲ ਹੀ ਵੱਖ-ਵੱਖ ਮਹਿੰਗੇ ਤੇ ਸਸਤੇ ਬਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਅਤੇ ਵੱਡੇ ਪੱਧਰ 'ਤੇ ਬੀਅਰ ਦੀਆਂ ਪੇਟੀਆਂ ਗੱਡੀ 'ਚ ਲੋਡ ਕਰਕੇ ਫ਼ਰਾਰ ਹੋ ਗਏ। ਠੇਕੇਦਾਰ ਮੁਤਾਬਕ ਲੁੱਟੇ ਗਏ ਮਾਲ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸਕੂਲਾਂ 'ਚ ਫ਼ੀਸਾਂ ਨੂੰ ਲੈ ਕੇ ਮਾਪਿਆਂ ਨੂੰ ਵੱਡੀ ਰਾਹਤ, ਸਿੱਖਿਆ ਵਿਭਾਗ ਨੇ ਕੀਤਾ ਅਹਿਮ ਐਲਾਨ
ਠੇਕੇਦਾਰ ਨੇ ਦੱਸਿਆ ਕਿ ਜਿਸ ਵਾਹਨ 'ਚ ਲੁਟੇਰੇ ਫ਼ਰਾਰ ਹੋਏ ਹਨ, ਉਸ ਦੀਆਂ ਤਸਵੀਰਾਂ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈਆਂ ਹਨ, ਜਿਸ ਨਾਲ ਮੁਲਜ਼ਮਾਂ ਦੀ ਪਛਾਣ ਕਰਨ 'ਚ ਪੁਲਸ ਨੂੰ ਮਦਦ ਮਿਲ ਸਕਦੀ ਹੈ। ਉਧਰ, ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀ. ਸੀ. ਟੀ. ਵੀ. ਫੁਟੇਜ ਸਮੇਤ ਹੋਰ ਸਬੂਤਾਂ ਦੇ ਆਧਾਰ 'ਤੇ ਲੁਟੇਰਿਆਂ ਦੀ ਭਾਲ ਜਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
