ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਕ੍ਰੇਜ਼ ਕਰ ਨਾ ਦੇਵੇ ਜ਼ਿੰਦਗੀ ਬਰਬਾਦ

06/03/2023 3:14:04 PM

ਲੁਧਿਆਣਾ (ਰਾਮ/ਡੇਵਿਨ) : ਜਿਵੇਂ ਸੋਸ਼ਲ ਸਾਈਟਾਂ ’ਤੇ ਕਹਾਣੀਆਂ, ਨਾਟਕਾਂ, ਲਘੂ ਵੀਡੀਓਜ਼ ਅਤੇ ਫਿਲਮਾਂ ਰਾਹੀਂ ਦਿਖਾਇਆ ਜਾਂਦਾ ਹੈ, ਜਿਸ ਨਾਲ ਸਾਡਾ ਨੌਜਵਾਨ ਵਰਗ ਉਤਸ਼ਾਹਿਤ ਹੋ ਕੇ ਖੁਦ ਉਸੇ ਤਰ੍ਹਾਂ ਦੇ ਲਾਈਫ ਸਟਾਈਲ ’ਚ ਰਾਤੋ-ਰਾਤ ਅਮੀਰ ਬਣ ਕੇ ਲਗਜ਼ਰੀ ਲਾਈਫ ਜਿਊਣਾ ਚਾਹੁੰਦਾ ਹੈ ਅਤੇ ਇਸ ਦੇ ਲਈ ਨੌਜਵਾਨਾਂ ਨੂੰ ਸਿਰਫ ਵਿਦੇਸ਼ ਜਾਣ ਦਾ ਹੀ ਇਕ ਰਾਹ ਦਿਖਾਈ ਦਿੰਦਾ ਹੈ ਕਿ ਉੱਥੇ ਪੁੱਜ ਕੇ ਪੈਸੇ ਕਮਾ ਕੇ ਜਲਦ ਸੁਪਨਿਆਂ ਨੂੰ ਸੱਚ ਕੀਤਾ ਜਾਵੇ, ਜਿਸ ਦੇ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਕੁਝ ਨੌਜਵਾਨ ਆਪਣੀਆਂ ਜ਼ਮੀਨਾਂ ਵੇਚ ਰਹੇ ਹਨ, ਕੁਝ ਬੈਂਕਾਂ ਤੋਂ ਲੋਨ, ਕੁਝ ਅਮੀਰ ਲੜਕੇ-ਲੜਕੀਆਂ ਆਈਲੈਟਸ ’ਚ ਬੈਂਡ ਹੋਲਡਰਾਂ ਦੀ ਭਾਲ ’ਚ ਲੱਗੇ ਹੋਏ ਹਨ, ਜਿਸ ਦੇ ਲਈ ਆਏ ਦਿਨ ਇਸ਼ਤਿਹਾਰ ਦੇਖੇ ਜਾ ਸਕਦੇ ਹਨ ਕਿ ਸ਼ਹਿਰਾਂ ’ਚ ਕਿੰਨੀ ਵੱਡੀ ਗਿਣਤੀ ’ਚ ਕੋਚਿੰਗ ਸੈਂਟਰ ਖੁੱਲ੍ਹ ਚੁੱਕੇ ਹਨ। ਇਸ ਤੋਂ ਵੀ ਵੱਡੀ ਗੱਲ, ਉਸ ਵਿਚ ਕੋਚਿੰਗ ਲੈਣ ਵਾਲੇ ਨੌਜਵਾਨਾਂ ਦੀ ਉਹ ਗਿਣਤੀ ਹੈ, ਜਿਨ੍ਹਾਂ ’ਚ ਸਭ ਤੋਂ ਵੱਧ ਪਿੰਡਾਂ ਦੇ ਨੌਜਵਾਨ ਹਨ। ਇਸ ਦੇ ਨਾਲ ਨਾਲ ਸ਼ਹਿਰ ਦੇ ਨੌਜਵਾਨਾਂ ਵਿਚ ਵੀ ਹੁਣ ਵਿਦੇਸ਼ ਜਾਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਕ ਸਰਵੇ ਮੁਤਾਬਕ ਵਿਦੇਸ਼ ਜਾਣ ਲਈ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ 81 ਫੀਸਦੀ ਨੌਜਵਾਨ ਵਿਦੇਸ਼ ਜਾ ਕੇ ਸੈਟਲ ਹੋਣਾ ਪਸੰਦ ਕਰਦੇ ਹਨ, ਜਿਸ ਦੇ ਲਈ ਕਾਨੂੰਨੀ ਜਾਂ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ ਪੁੱਜਣਾ ਚਾਹੁੰਦੇ ਹਨ।

ਫਰਜ਼ੀ ਏਜੰਟਾਂ ਦੇ ਝਾਂਸੇ ’ਚ ਆ ਕੇ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਨੌਜਵਾਨ
ਪੰਜਾਬ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ’ਚ ਇੰਗੀਗ੍ਰੇਸ਼ਨ ਏਜੰਸੀ ਅਤੇ ਇੰਗਲਿਸ਼ ਸਿਖਾਉਣ ਵਾਲੇ ਕੋਚਿੰਗ ਸੈਂਟਰ ਖੁੱਲ੍ਹ ਚੁੱਕੇ ਹਨ। ਨਤੀਜੇ ਵਜੋਂ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਤੋਂ ਪਲਾਇਨ ਜ਼ਿਆਦਾ ਵਧ ਰਿਹਾ ਹੈ। ਜਦੋਂ ਪਿੰਡ ਦੇ ਨੌਜਵਾਨ ਪੜ੍ਹਾਈ ਕੀਤੀ ਹੈ ਜਾਂ ਨਹੀਂ, ਇਸ ਦੀ ਪ੍ਰਵਾਹ ਨਹੀਂ ਕਰਦੇ। ਇਸ ਲਈ ਇਹ ਲੋਕ ਇੰਗੀਗ੍ਰੇਸ਼ਨ ਏਜੰਟਾਂ ’ਤੇ ਜ਼ਿਆਦਾ ਨਿਰਭਰ ਹਨ। ਪਿੰਡੋਂ ਸਿੱਧਾ 7 ਸਮੁੰਦਰ ਪਾਰ ਜਾਣ ਦਾ ਖੁਆਬ ਸੰਜੋਈ ਪੰਜਾਬੀ ਇੰਗੀਗ੍ਰੇਸ਼ਨ ਏਜੰਟਾਂ ਦੇ ਝਾਂਸੇ ’ਚ ਫਸ ਰਹੇ ਹਨ। ਘੱਟ ਪੜ੍ਹੇ-ਲਿਖੇ ਹੋਣ ਕਾਰਨ ਅਜਿਹੇ ਏਜੰਟ ਅਜਿਹੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਆਰਥਿਕ ਤੌਰ ’ਤੇ ਲੁੱਟ ਰਹੇ ਹਨ।

ਇਹ ਵੀ ਪੜ੍ਹੋ : ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਨੂੰ ਮਹਿੰਗਾਈ ਨੇ ਰੁਆਇਆ

ਕੀ ਹੈ ‘ਦਿ ਡੰਕੀ ਰੂਟ’?
‘ਦਿ ਡੰਕੀ ਰੂਟ’ ਮਤਲਬ ਗੈਰ-ਕਾਨੂੰਨੀ ਰਸਤਿਓਂ ਵਿਦੇਸ਼ ਜਾਣਾ, ਜਿਸ ਸ਼ਖਸ ਕੋਲ ਕੋਈ ਕੰਮ ਨਹੀਂ ਹੁੰਦਾ ਜਾਂ ਵਿਦੇਸ਼ ਜਾਣ ਦਾ ਕੋਈ ਰਾਹ ਨਹੀਂ ਹੁੰਦਾ। ਅਜਿਹੇ ਲੋਕਾਂ ਨੂੰ ਏਜੰਟ ਗੈਰ-ਕਾਨੂੰਨੀ ਰਸਤੇ ਚੁਣਨ ਨੂੰ ਕਹਿੰਦੇ ਹਨ। ਅਜਿਹੇ ਲੋਕਾਂ ਲਈ ਆਵਰਜਨ ਕਾਊਂਟਰਾਂ ’ਤੇ ਵੀਜਾ ਆਨ ਅਰਾਈਵਲ ਹੈ। ਹਾਲਾਂਕਿ ਿਦ ਡੰਕੀ ਰੂਟ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਫਿਰ ਵੀ ਲੋਕ ਇਸ ਰੂਟ ਦੀ ਵਰਤੋਂ ਕਰਦੇ ਹਨ ਕਿਉਂਕਿ ਉਹ ਨਿਰਾਸ਼ ਹੁੰਦੇ ਹਨ ਜਾਂ ਉਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਹੁੰਦਾ। ਅਮਰੀਕਾ ਅਤੇ ਬ੍ਰਿਟੇਨ ਦੇ ਰਸਤੇ ਬਹੁਤ ਮੁਸ਼ਕਿਲਾਂ ਨਾਲ ਭਰੇ ਹੁੰਦੇ ਹਨ। ਇੱਥੇ ਤੱਕ ਪੁੱਜਣ ਲਈ 6 ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਅਮਰੀਕਾ ਪੁੱਜਣ ਲਈ ਲੋਕਾਂ ਵਲੋਂ ਵਰਤੇ ਜਾਣ ਵਾਲੇ ਰੂਟ ਦੀ ਜਾਣਕਾਰੀ ਮੁਤਾਬਕ ਇਹ ਲੋਕ ਭਾਰਤ ਤੋਂ ਪਹਿਲਾਂ ਦੁਬਈ ਜਾਂਦੇ ਹਨ, ਜਿੱਥੇ ਵੀਜ਼ਾ ਆਨ ਅਰਾਈਵਲ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦਾ ਆਉਣਾ-ਜਾਣਾ ਸੌਖਾ ਹੋ ਜਾਂਦਾ ਹੈ। ਫਿਰ ਉਹ ਕਜ਼ਾਕਿਸਤਾਨ ਵਿਚ ਅਲਮਾਟੀ ਚਲੇ ਜਾਂਦੇ ਹਨ। ਉਸ ਤੋਂ ਬਾਅਦ ਉਹ ਤੁਰਕੀ ’ਚ ਇਸਤਾਂਬੁਲ ਲਈ ਟਿਕਟ ਬੁਕ ਕਰਦੇ ਹਨ, ਜਿੱਥੇ ਉਹ ਏਅਰਪੋਰਟ ਤੋਂ ਬਾਹਰ ਨਹੀਂ ਨਿਕਲਦੇ। ਫਿਰ ਉਹ ਦੱਖਣੀ ਅਮਰੀਕਾ ’ਚ ਸੂਰੀਨਾਮ ਦੇ ਲਈ ਉਡਾਰੀ ਭਰਦੇ ਹਨ, ਜਿੱਥੇ ਤ੍ਰਿਨਿਦਾਦ ਅਤੇ ਟੋਬੈਗੋ ’ਚ ਪੋਰਟ ਆਫ ਸਪੇਨ ਲਈ ਪੇਪਜ ਵੀਜ਼ਾ ਆਸਾਨੀ ਨਾਲ ਜਾਰੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹ ਅਲ ਸਲਵਾਡੋਰ ਅਤੇ ਫਿਰ ਗੁਵਾਟੇਮਾਲਾ ਚਲੇ ਜਾਂਦੇ ਹਨ, ਜਿੱਥੇ ਉਹ ਸੜਕ ਅਤੇ ਕਿਸ਼ਤੀਆਂ ਰਾਹੀਂ ਮੈਕਸੀਕੋ ਸਰਹੱਦ ਤੱਕ ਪੁੱਜਦੇ ਹਨ। ਗੁਆਟੇਮਾਲਾ ’ਚ ਉਹ ਏਜੰਟਾਂ ਨੂੰ 40-45 ਲੱਖ ਦੀ ਪੇਮੈਂਟ ਕਰਦੇ ਹਨ ਪਰ ਮੈਕਸੀਕੋ ਤੋਂ ਯੂ. ਐੱਸ. ਏ. ਜਾਣ ਲਈ ਉਨ੍ਹਾਂ ਨੂੰ 7 ਲੱਖ ਜ਼ਿਆਦਾ ਖਰਚਣਾ ਪੈਂਦਾ ਹੈ। ਸਥਿਤੀ ਦਾ ਪਤਾ ਲਗਾਉਣ ਅਤੇ ਸੰਯੁਕਤ ਰਾਜ ਅਮਰੀਕਾ-ਮੈਕਸੀਕੋ ਬਾਰਡਰ ਇਲਾਕਿਆਂ ਵਿਚ ਵੱਖ-ਵੱਖ ਖਾਮੀਆਂ ਦਾ ਅਧਿਐਨ ਕਰਨ ਲਈ ਉਹ ਕੁਝ ਮਹੀਨਿਆਂ ਲਈ ਮੈਕਸੀਕੋ ’ਚ ਰੁਕਦੇ ਹਨ ਅਤੇ ਫਿਰ ਉਹ ਇਕ ਚਾਲ ਚਲਦੇ ਹਨ, ਜੋ ਐਰੀਜ਼ੋਨਾ ਰੇਗਿਸਤਾਨ ਦੇ ਜ਼ਰੀਏ ਜਾਂ ਜੰਗਲਾਂ ਦਾ ਦਲਦਲੀ ਰਸਤੇ ਰਾਹੀਂ ਹੋ ਸਕਦਾ ਹੈ।

ਇਹ ਵੀ ਪੜ੍ਹੋ : ਦੇਰ ਰਾਤ ਹਾਈਵੇਅ ’ਤੇ ਖੜ੍ਹੀਆਂ ਲੁਟੇਰੀਆਂ ਔਰਤਾਂ ਨੌਜਵਾਨਾਂ ਨੂੰ ਬਣਾ ਰਹੀਆਂ ਆਪਣਾ ਨਿਸ਼ਾਨਾ

ਸਹੂਲਤ ਦੇ ਲਈ ਨਹੀਂ ਹੈ ਕੋਈ ਸਰਕਾਰੀ ਏਜੰਸੀ
ਇੰਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਕਹਿੰਦੇ ਹਨ ਕਿ ਪਿੰਡ ਦੇ ਲੋਕ ਕਿਸੇ ਵੀ ਤਰ੍ਹਾਂ ਵਿਦੇਸ਼ ਜਾਣ ਦੀ ਤਾਕ ’ਚ ਰਹਿੰਦੇ ਹਨ ਅਤੇ ਮੁਸ਼ਕਿਲਾਂ ਵਿਚ ਫਸਦੇ ਹਨ। ਟ੍ਰੈਵਲ ਏਜੰਟ ਉਨ੍ਹਾਂ ਨੂੰ ਆਸਾਨੀ ਨਾਲ ਮੂਰਖ ਬਣਾ ਲੈਂਦੇ ਹਨ। ਇੰਨੀ ਵੱਡੀ ਗਿਣਤੀ ’ਚ ਪੰਜਾਬ ਤੋਂ ਹਰ ਸਾਲ ਵਿਦੇਸ਼ ਜਾਂਦੇ ਹਨ ਪਰ ਉਨ੍ਹਾਂ ਨੂੰ ਗਾਈਡ ਕਰਨ ਲਈ ਕੋਈ ਭਰੋਸੇਮੰਦ ਸਰਕਾਰੀ ਏਜੰਸੀ ਨਹੀਂ ਹੈ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਇਕ ਸਰਕਾਰੀ ਏਜੰਸੀ ਸਥਾਪਿਤ ਕੀਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ’ਚ ਆਸਾਨੀ ਹੋ ਸਕੇ।

ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਦੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਤਾਂ ਜਾਣਦੇ ਨਹੀਂ ਸਨ ਕਿ ਉਹ UT ਤੋਂ ਲੜ ਰਹੇ ਹਨ : ਤਰੁਣ ਚੁਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
 


Anuradha

Content Editor

Related News