ਦੋਮੋਰੀਆ ਪੁਲ਼ ਬੰਦ! 3 ਮਹੀਨਿਆਂ ਤਕ ਨਹੀਂ ਲੰਘਣਗੇ ਵਾਹਨ
Monday, Dec 02, 2024 - 11:50 AM (IST)
ਲੁਧਿਆਣਾ (ਸੰਨੀ): ਰੇਲਵੇ ਵਿਭਾਗ ਵੱਲੋਂ ਦੋਮੋਰੀਆ ਪੁਲ਼ ਰੇਲ ਅੰਡਰ ਬ੍ਰਿਜ ਨੂੰ ਅਗਲੇ 3 ਮਹੀਨਿਆਂ ਤਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਰੇਲਵੇ ਵੱਲੋਂ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਜਿਸ ਦੇ ਜ਼ਰੀਏ ਪੁਲ਼ ਦੀ ਚੌੜਾਈ ਵਧਾਈ ਜਾਣੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 25 ਹਜ਼ਾਰ ਪਰਿਵਾਰਾਂ ਦੇ ਸਿਰ 'ਤੇ ਲਟਕੀ ਤਲਵਾਰ!
ਲੋਕਾਂ ਦੀ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖਦਿਆਂ ਟ੍ਰੈਫ਼ਿਕ ਪੁਲਸ ਵੱਲੋਂ ਥਾਂ-ਥਾਂ 'ਤੇ ਡਿਸਪਲੇ ਬੋਰਡ ਲਗਾ ਕੇ ਡਾਇਵਰਜ਼ਨ ਪਲਾਨ ਵੀ ਜਾਰੀ ਕੀਤਾ ਗਿਆ ਹੈ। ਕੈਲਾਸ਼ ਚੌਕ ਵੱਲੋਂ ਘੰਟਾਘਰ ਵੱਲ ਜਾਣ ਵਾਲੇ ਲੋਕ ਲੱਕੜ ਪੁਲ਼ ਰੇਲ ਓਵਰ ਬ੍ਰਿਜ ਤੋਂ ਹੁੰਦੇ ਹੋਏ ਅੱਗੇ ਜਾਣਗੇ। ਇਸੇ ਤਰ੍ਹਾਂ ਘੰਟਾਘਰ ਸਾਈਡ ਤੋਂ ਕੈਲਾਸ਼ ਚੌਕ ਵੱਲ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਇਹੀ ਰਾਹ ਅਪਨਾਉਣਾ ਪਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8