ਘਰੇਲੂ ਝਗਡ਼ੇ ਦੌਰਾਨ ਸਾਲੇ ਨੇ ਜੀਜੇ ਨੂੰ ਮਾਰਿਆ ਚਾਕੂ

Friday, Jul 20, 2018 - 06:20 AM (IST)

ਲੁਧਿਆਣਾ, (ਤਰੁਣ)- 7 ਦਿਨ ਪਹਿਲਾਂ ਬਹਿਸਬਾਜ਼ੀ ਦੌਰਾਨ ਗਣੇਸ਼ ਨਗਰ ਇਲਾਕੇ ਵਿਚ Îਇਕ ਸਾਲੇ ਨੇ ਘਰੇਲੂ ਝਗਡ਼ੇ ਦੌਰਾਨ ਤੈਸ਼ ਵਿਚ ਆ ਕੇ ਜੀਜੇ ਨੂੰ ਚਾਕੂ ਮਾਰ ਦਿੱਤਾ, ਜਿਸ ਵਿਚ ਜੀਜਾ ਸੰਜੀਵ ਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। 7 ਦਿਨ ਤੱਕ ਸੰਜੀਵ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਸੀ। ਹਾਲਤ ’ਚ ਸੁਧਾਰ ਹੋਣ ’ਤੇ ਥਾਣਾ ਡਵੀਜ਼ਨ ਨੰ.3 ਦੀ ਪੁਲਸ ਨੇ ਸੰਜੀਵ ਦੇ ਬਿਆਨ ਦਰਜ ਕਰ ਕੇ ਦੋਸ਼ੀ ਰਜਿੰਦਰ ਕੁਮਾਰ ਨਿਵਾਸੀ ਗਣੇਸ਼ ਨਗਰ ਖਿਲਾਫ ਇਰਾਦਾ-ਏ-ਕਤਲ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਹੈ।
 ਪੀਡ਼ਤ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਬੀਤੇ ਦਿਨ ਉਹ ਆਪਣੇ ਸਹੁਰਾ ਮੋਟੂ ਰਾਮ ਦੀ ਫੈਕਟਰੀ ਗਣੇਸ਼ ਨਗਰ ’ਚ ਗਿਆ ਸੀ, ਜਿੱਥੇ ਉਕਤ ਦੋਸ਼ੀ ਰਜਿੰਦਰ ਅਤੇ ਉਸ ਦੇ ਸਹੁਰੇ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਰਜਿੰਦਰ ਉਸ ਦੇ ਸਹੁਰਾ ਦੇ ਨਾਲ ਗਾਲੀ-ਗਲੋਚ ਅਤੇ ਹੱਥੋਪਾਈ ’ਤੇ ਉਤਾਰੂ ਹੋ ਗਿਆ। ਜਦੋਂ ਉਹ ਵਿਚ ਬਚਾਅ ਕਰਨ ਗਿਆ ਤਾਂ ਦੋਸ਼ੀ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ®ਜਾਂਚ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਪੀਡ਼ਤ ਦੇ ਬਿਆਨ ’ਤੇ ਦੋਸ਼ੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਹਾਲ ਦੀ ਘਡ਼ੀ ਦੋਸ਼ੀ ਰਜਿੰਦਰ ਫਰਾਰ ਹੈ।


Related News