ਅਵਾਰਾ ਕੁੱਤੇ ਨੇ ਬੁਰੀ ਤਰ੍ਹਾਂ ਵੱਢਿਆ ਮਾਸੂਮ, ਵਾਰਦਾਤ ਸੀ. ਸੀ. ਟੀ. ਵੀ. 'ਚ ਕੈਦ (ਵੀਡੀਓ)

Tuesday, May 28, 2019 - 12:36 PM (IST)

ਖੰਨਾ (ਬਿਪਨ) : ਹਲਕਾ ਪਾਇਲ 'ਚ ਪੈਂਦੇ ਪਿੰਡ ਬਰਮਾਲੀਪੁਰ ਵਿਖੇ ਇੱਕ 4 ਸਾਲ ਦੇ ਮਾਸੂਮ ਬੱਚੇ ਨੂੰ ਅਵਾਰਾ ਕੁੱਤੇ ਵੱਲੋਂ ਨੋਚ ਕੇ ਜ਼ਖਮੀ ਕੀਤੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਤਾਬ ਸਿੰਘ ਪੁੱਤਰ ਸੰਦੀਪ ਸਿੰਘ ਪਿੰਡ ਬਰਮਾਲੀਪੁਰ ਵਿਖੇ ਆਪਣੇ ਘਰ ਖੇਡ ਰਿਹਾ ਸੀ ਕਿ ਅਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।

PunjabKesari

ਬੱਚੇ ਦੇ ਪਿਤਾ ਨੇ ਦੱਸਿਆ ਕਿ ਪਿੰਡ 'ਚ ਇਕ ਅਵਾਰਾ ਕੁੱਤਾ ਕਾਫੀ ਸਮੇਂ ਤੋਂ ਗਲੀ 'ਚ ਘੁੰਮ-ਫਿਰ ਰਿਹਾ ਹੈ, ਜਿਸ ਨੇ ਉਸ ਦੇ ਬੱਚੇ 'ਤੇ ਹਮਲਾ ਕਰਕੇ ਉਸ ਦੀ ਗੱਲ ਦਾ ਮਾਸ ਖਾ ਲਿਆ।

PunjabKesari

ਪਰਿਵਾਰਕ ਮੈਂਬਰ ਬੱਚੇ ਨੂੰ ਪਹਿਲਾਂ ਦੋਰਾਹਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਲੈ ਕੇ ਗਏ ਸੀ, ਜਿੱਥੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਬੱਚੇ ਨੂੰ ਲੁਧਿਆਣਾ ਦੇ ਦੀਪ ਹਸਪਤਾਲ 'ਚ ਭਰਤੀ ਕਰਵਾਇਆ ਹ।

PunjabKesari

ਬੱਚੇ ਦੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਇਹੋ ਜਿਹੇ ਅਵਾਰਾ ਕੁੱਤਿਆਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਬੱਚੇ ਨੂੰ ਨੁਕਸਾਨ ਦਾ ਖਤਰਾ ਪੈਦਾ ਨਾ ਹੋਵੇ।
 


author

Babita

Content Editor

Related News