ਸੈਰ ਕਰਨ ਗਈ ਜਨਾਨੀ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ, ਥੱਲੇ ਡਿਗਣ ਕਾਰਨ ਟੁੱਟੀ ਪੱਟ ਦੀ ਹੱਡੀ

11/09/2020 11:02:56 AM

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਤ੍ਰਿਪੜੀ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਰੋਜ਼ਾਨਾ ਇਨ੍ਹਾਂ ਕੁੱਤਿਆਂ ਵੱਲੋਂ ਰਾਹ ਜਾਂਦੇ ਲੋਕਾਂ ਨੂੰ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨੀਂ ਵੀ ਇਕ ਜਨਾਨੀ ਇਨ੍ਹਾਂ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਈ।

ਇਹ ਵੀ ਪੜ੍ਹੋ : 3 ਦਿਨਾਂ ਦੇ ਪੰਜਾਬ ਦੌਰੇ 'ਤੇ 'ਹਰੀਸ਼ ਰਾਵਤ', ਅੱਜ ਪਹਿਲੇ ਦਿਨ ਪੁੱਜਣਗੇ ਲੁਧਿਆਣਾ

ਜਾਣਕਾਰੀ ਮੁਤਾਬਕ ਜਾਨਕੀ ਦੇਵੀ ਨਾਂ ਦੀ ਬਜ਼ੁਰਗ ਜਨਾਨੀ ਦਿਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰੋਂ ਸੈਰ ਕਰਨ ਲਈ ਬਾਹਰ ਨਿਕਲੀ ਤਾਂ 4-5 ਅਵਾਰਾ ਕੁੱਤਿਆਂ ਨੇ ਘੇਰ ਕੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਵੱਢ ਦਿੱਤਾ।

ਇਹ ਵੀ ਪੜ੍ਹੋ : ਰਿਸ਼ਤਿਆਂ ਦਾ ਘਾਣ : ਜਵਾਨ ਭਾਣਜੀ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਭੱਜਿਆ ਮਾਮਾ, ਇੰਝ ਖੁੱਲ੍ਹੀ ਪੂਰੀ ਕਹਾਣੀ 

ਇਸ ਦੌਰਾਨ ਜਾਨਕੀ ਦੇਵੀ ਥੱਲੇ ਡਿੱਗ ਗਈ ਅਤੇ ਉਸ ਦੇ ਪੱਟ ਦੀ ਹੱਡੀ ਟੁੱਟ ਗਈ। ਜ਼ਖਮੀਂ ਹਾਲਤ ’ਚ ਜਾਨਕੀ ਦੇਵੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਅਤੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਪਤਨੀ ਦੀ ਬੇਵਫ਼ਾਈ ਤੋਂ ਦੁਖ਼ੀ ਵਿਅਕਤੀ ਨੇ ਗੁੱਟ ਦੀਆਂ ਨਸਾਂ ਵੱਢ ਕੀਤੀ ਖ਼ੁਦਕੁਸ਼ੀ
 


Babita

Content Editor

Related News