ਘਰ ਦੇ ਬਾਹਰ ਲੰਮੇ ਪਏ ਬੱਚੇ ''ਤੇ ਹਲਕੇ ਕੁੱਤੇ ਦਾ ਹਮਲਾ! ਹਸਪਤਾਲ ''ਚ ਲੜ ਰਿਹਾ ਜ਼ਿੰਦਗੀ-ਮੌਤ ਦੀ ਲੜਾਈ

Thursday, Aug 27, 2026 - 05:07 PM (IST)

ਘਰ ਦੇ ਬਾਹਰ ਲੰਮੇ ਪਏ ਬੱਚੇ ''ਤੇ ਹਲਕੇ ਕੁੱਤੇ ਦਾ ਹਮਲਾ! ਹਸਪਤਾਲ ''ਚ ਲੜ ਰਿਹਾ ਜ਼ਿੰਦਗੀ-ਮੌਤ ਦੀ ਲੜਾਈ

ਖੰਨਾ (ਵਿਪਨ): ਖੰਨਾ ਤੋਂ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੱਤੇ ਦੇ ਹਮਲੇ ਮਗਰੋਂ ਇਕ ਸਾਲ ਦਾ ਮਾਸੂਮ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ, ਜਿਸ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। 

ਜਾਣਕਾਰੀ ਮੁਤਾਬਕ, ਬੱਚਾ ਆਪਣੇ ਕੁਆਰਟਰ ਦੇ ਬਾਹਰ ਲੰਮੇ ਪਿਆ ਹੋਇਆ ਸੀ। ਇਸ ਦਰੌਾਨ ਮਗਰੋਂ ਆਏ ਇਕ ਹਲਕੇ ਕੁੱਤੇ ਨੇ ਬੱਚੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਬੱਚੇ ਦੀ ਮਾਂ, ਪਿਤਾ ਕੱਲੂ ਤੇ ਰਿਸ਼ਸ਼ਤੇਦਾਰਾਂ ਨੇ ਦੱਸਿਆ ਕਿ ਬੱਚਾ ਘਰ ਦੇ ਬਾਹਰ ਲੰਮੇ ਪਿਆ ਹੋਇਆ ਸੀ। ਸਵੇਰੇ ਤਕਰੀਬਨ 6 ਵਜੇ ਦੇ ਕਰੀਬ ਕੁੱਤੇ ਨੇ ਬੱਚੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਨੇੜੇ ਖੜ੍ਹੇ ਇਕ ਵਿਅਕਤੀ ਨੇ ਬੱਚੇ ਨੂੰ ਬਚਾਇਆ, ਪਰ ਉਦੋਂ ਤਕ ਬੱਚਾ ਗੰਭੀਰ ਜ਼ਖ਼ਮੀ ਹੋ ਚੁੱਕਿਆ ਸੀ। ਬੱਚੇ ਦੇ ਸਿਰ, ਧੋਣ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਕਾਫ਼ੀ ਜ਼ਖ਼ਮ ਹਨ। 
 


author

Anmol Tagra

Content Editor

Related News