ਵੱਡੀ ਖ਼ਬਰ: ਹੁਣ ਸਰਕਾਰੀ ਸਕੂਲਾਂ ’ਚ ਦਾਖਲਾ ਲੈਣ ਲਈ ਦਸਤਾਵੇਜ਼ ਨਹੀਂ ਬਣਨਗੇ ਰੁਕਾਵਟ

Friday, Apr 02, 2021 - 03:06 AM (IST)

ਵੱਡੀ ਖ਼ਬਰ: ਹੁਣ ਸਰਕਾਰੀ ਸਕੂਲਾਂ ’ਚ ਦਾਖਲਾ ਲੈਣ ਲਈ ਦਸਤਾਵੇਜ਼ ਨਹੀਂ ਬਣਨਗੇ ਰੁਕਾਵਟ

ਲੁਧਿਆਣਾ,(ਵਿੱਕੀ)– ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਹਫਤਾਵਾਰੀ ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਬਲਾਕ ਨੋਡਲ ਅਧਿਕਾਰੀਆਂ ਵੱਲੋਂ ਦਾਖਲੇ ਦੇ ਸਬੰਧ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦੇ ਹੋਏ ਵਿਦਿਆਰਥੀਆਂ ਦੀ ਸੁਵਿਧਾ ਲਈ ਸਰਕਾਰੀ ਸਕੂਲਾਂ ਵਿਚ ਦਾਖਲੇ ਦੇ ਸਬੰਧ ਵਿਚ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿਚ ਦਾਖਲੇ ਸਮੇਂ ਵਿਦਿਆਰਥੀਆਂ ਕੋਲ ਜ਼ਰੂਰੀ ਦਸਤਾਵੇਜ਼ ਨਾ ਹੋਣ ਦੀ ਸੂਰਤ ’ਚ ਉਨ੍ਹਾਂ ਨੂੰ ਦਸਤਾਵੇਜ਼ ਪੇਸ਼ ਕਰਨ ਦੇ ਲਈ ਕੁਝ ਸਮਾਂ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਸਿੰਘੂ ਬਾਰਡਰ ਤੋਂ ਪਰਤਦਿਆਂ ਨੌਜਵਾਨ ਕਿਸਾਨ ਦੀ ਹੋਈ ਮੌਤ

ਕੀ ਹਨ ਇਹ ਦਿਸ਼ਾ-ਨਿਰਦੇਸ਼
-ਕਿਸੇ ਵੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੇ ਦਸਤਾਵੇਜ਼ ਦੀ ਕਮੀ ਦੇ ਆਧਾਰ ’ਤੇ ਦਾਖਲੇ ਤੋਂ ਇਨਕਾਰ ਨਾ ਕੀਤਾ ਜਾਵੇ

-ਜੇਕਰ ਕੋਈ ਵਿਦਿਆਰਥੀ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ’ਚ ਦਾਖਲ ਹੁੰਦੇ ਹਨ ਤਾਂ ਵਿਦਿਆਰਥੀ ਤੋਂ ਟਰਾਂਸਫਰ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਹੈ। ਸਕੂਲ ਪ੍ਰਮੁੱਖ ਆਪਣੀ ਤਸੱਲੀ ਦੇ ਆਧਾਰ ’ਤੇ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਦੇ ਸਕਦੇ ਹਨ ਪਰ ਸਬੰਧਤ ਵਿਦਿਆਰਥੀਆਂ ਦੇ ਮਾਪਿਆਂ ਤੋਂ ਬੱਚੇ ਦੇ ਸਰਕਾਰੀ ਸਕੂਲ ’ਚ ਪੜ੍ਹਾਈ ਸਬੰਧੀ ਲਿਖਤੀ ’ਚ ਲੈ ਲਿਆ ਜਾਵੇ।

-ਵਿਦਿਆਰਥੀਆਂ ਆਧਾਰ ਕਾਰਡ ਨਾ ਹੋਣ ਦੀ ਹਾਲਤ ਵਿਚ ਵਿਦਿਆਰਥੀਆਂ ਨੂੰ ਸਕੂਲ ਵਿਚ ਦਾਖਲ ਕਰ ਲਿਆ ਜਾਵੇ ਅਤੇ ਦਾਖਲੇ ਤੋਂ ਬਾਅਦ ਉਸ ਦਾ ਅਧਾਰ ਕਾਰਡ ਬਣਵਾ ਲਿਆ ਜਾਵੇ।

ਇਹ ਵੀ ਪੜ੍ਹੋ: ਕੈਪਟਨ ਨੇ ਕੇਜਰੀਵਾਲ ਸਰਕਾਰ ਦੀ ਕੀਤੀ ਨਕਲ ਪਰ ਨਕਲ ਲਈ ਹੁੰਦੀ ਹੈ ਅਕਲ ਦੀ ਲੋੜ: ਚੱਢਾ

- ਕੁਝ ਵਿਦਿਆਰਥੀਆਂ ਕੋਲ ਆਪਣੇ ਜਨਮ ਦਾ ਸਰਟੀਫਿਕੇਟ ਨਹੀਂ ਹਨ ਪਰ ਵਿਦਿਆਰਥੀ ਸਕੂਲ ਵਿਚ ਦਾਖਲਾ ਲੈਣਾ ਚਾਹੁੰਦੇ ਹਨ, ਇਸ ਸਬੰਧ ਵਿਚ ਸਪੱਸ਼ਟ ਕੀਤਾ ਗਿਆ ਹੈ ਇਸ ਮੌਕੇ ’ਤੇ ਜਨਮ ਸਰਟੀਫਿਕੇਟ ਦੇਣ ਲਈ ਮਜ਼ਬੂਰ ਨਾ ਕੀਤਾ ਜਾਵੇ। ਇਨ੍ਹਾਂ ਦਾ ਦਾਖਲਾ ਪ੍ਰੋਵੀਜ਼ਨਲ ਆਧਾਰ ’ਤੇ ਕਰ ਲਿਆ ਜਾਵੇ ਅਤੇ ਬਾਅਦ ਵਿਚ ਜਨਮ ਸਰਟੀਫਿਕੇਟ ਲੈ ਲਿਆ ਜਾਵੇ।


author

Bharat Thapa

Content Editor

Related News