ਮੁੱਖ ਮੰਤਰੀ ਨੂੰ ਭੇਜੀਆਂ ਜਾਣ ਵਾਲੀਆਂ ਫਾਈਲਾਂ ਦੀ ਬਦਲੇਗੀ ਪ੍ਰਕਿਰਿਆ, ਵਿਭਾਗਾਂ ਨੂੰ ਦੇਣੀ ਪਵੇਗੀ ਪੂਰੀ ਡਿਟੇਲ

Friday, Jul 15, 2022 - 12:13 PM (IST)

ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਦਸਤਾਵੇਜ਼ੀ ਫਾਈਲਾਂ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚ ਕਿਹਾ ਗਿਆ ਹੈ ਕਿ ਦੇਖਣ 'ਚ ਆਇਆ ਹੈ ਕਿ ਪ੍ਰਬੰਧਕੀ ਵਿਭਾਗਾਂ ਵੱਲੋਂ ਮੁੱਖ ਮੰਤਰੀ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਦਸਤਾਵੇਜ਼ੀ ਫਾਈਲਾਂ ਨਿਯਮਾਂ ਮੁਤਾਬਕ ਨਹੀਂ ਭੇਜੀਆਂ ਜਾਂਦੀਆਂ, ਜਿਸ ਦੇ ਲਈ ਖ਼ਾਸ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਮਮਤਾ ਦੀ ਮੂਰਤ ਮਾਂ ਨੇ ਜਿਗਰ ਦੇ ਟੋਟੇ ਨਾਲ ਜੋ ਹਸ਼ਰ ਕੀਤਾ, ਸੁਣ ਕੰਬਣੀ ਛਿੜ ਜਾਵੇਗੀ (ਤਸਵੀਰਾਂ)

ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਭੇਜੀ ਜਾਣ ਵਾਲੀ ਫਾਈਲ ’ਤੇ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਨਾਂ ਅਤੇ ਅਹੁਦਾ ਸਰਕਾਰੀ ਮੋਹਰ ਦੇ ਨਾਲ ਦਰਸਾਇਆ ਜਾਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੀਆਂ ਸਾਰੀਆਂ ਮੰਡੀਆਂ ਭਲਕੇ ਰਹਿਣਗੀਆਂ ਬੰਦ, ਜਾਣੋ ਕੀ ਹੈ ਕਾਰਨ

ਫਾਈਲ ਦਾ ਕਿਸ ਪੱਧਰ ’ਤੇ ਨਿਪਟਾਰਾ ਕੀਤਾ ਜਾਣਾ ਹੈ, ਸਬੰਧੀ ਪ੍ਰਬੰਧਕੀ ਵਿਭਾਗ ਵੱਲੋਂ ਆਪਣੇ ਵਿਭਾਗ ਦੇ ਸਟੈਂਡਿੰਗ ਆਰਡਰ ਮੁਤਾਬਕ ਪੱਧਰ ਲਿਖਿਆ ਜਾਵੇ। ਪ੍ਰਬੰਧਕੀ ਵਿਭਾਗ ਵੱਲੋਂ ਤਜਵੀਜ਼ 'ਚ ਆਪਣੀ ਸਪੱਸ਼ਟ ਸਿਫਾਰਸ਼ ਦਰਸਾਈ ਜਾਵੇ। ਫਾਈਲ ਕਵਰ ’ਤੇ ਸਬਜੈਕਟ ਲਿਖਿਆ ਜਾਵੇ। ਜਿਨ੍ਹਾਂ ਦਸਤਾਵੇਜ਼ੀ ਫਾਈਲਾਂ ’ਤੇ ਤਰੀਕਬੱਧ ਫ਼ੈਸਲਾ ਲਿਆ ਜਾਣਾ ਹੈ, ਉਸ ਨੂੰ ਫਲੈਗ ਕੀਤਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News