ਇਨਸਾਨੀਅਤ ਦੀ ਮਿਸਾਲ : ਪਤੰਗ ਚੜ੍ਹਾਉਂਦੇ ਹੋਏ ਛੱਤ ਤੋਂ ਡਿਗਿਆ ਬੱਚਾ, ਡਾਕਟਰਾਂ ਨੇ ਖ਼ੁਦ ਚੁੱਕਿਆ ਇਲਾਜ ਦਾ ਖ਼ਰਚਾ

02/06/2024 5:33:34 AM

ਚੰਡੀਗੜ੍ਹ (ਅਧੀਰ) : ਆਮ ਤੌਰ ’ਤੇ ਪੀ.ਜੀ.ਆਈ. ਵਿਚ ਕਈ ਦੁਰਲੱਭ ਅਤੇ ਬਹੁਤ ਹੀ ਗੰਭੀਰ ਆਪ੍ਰੇਸ਼ਨ ਹੁੰਦੇ ਰਹੇ ਹਨ ਪਰ ਇਹ ਸਰਜਰੀ ਦੁਰਲੱਭ ਹੀ ਨਹੀਂ ਸੀ ਸਗੋਂ ਇਸ ਸਰਜਰੀ ਦੀ ਗੰਭੀਰਤਾ ਅਤੇ ਲੋੜ ਨੂੰ ਦੇਖਦਿਆਂ ਡਾਕਟਰਾਂ ਨੇ ਆਪਣੇ ਖਰਚੇ ’ਤੇ ਇਹ ਦੁਰਲੱਭ ਸਰਜਰੀ ਕਰ ਕੇ ਬੱਚੇ ਨੂੰ ਬਚਾ ਲਿਆ। 4 ਸਾਲਾਂ ਦੇ ਸਹਨ ਨੂੰ ਬਹੁਤ ਗੰਭੀਰ ਸੱਟਾਂ ਅਤੇ ਅਸਹਿ ਦਰਦ ਤੋਂ ਰਾਹਤ ਪਹੁੰਚਾਉਣ ਲਈ ਪੀ.ਜੀ.ਆਈ. ਦੇ ਡਾਕਟਰ ਮਦਦ ਲਈ ਅੱਗੇ ਆਏ।

ਦਰਅਸਲ ਇਸ ਮਾਸੂਮ ਬੱਚੇ ਦੇ ਇਲਾਜ ਦਾ ਸਾਰਾ ਖਰਚਾ ਉਸ ਦੇ ਪਰਿਵਾਰ ਦੀ ਔਖੀ ਘੜੀ ਵਿਚ ਡਾਕਟਰਾਂ ਨੇ ਹੀ ਚੁੱਕਿਆ। ਜੇਕਰ ਇਸ ਬੱਚੇ ਦੀ ਸਰਜਰੀ ਵਿਚ ਦੇਰੀ ਹੋ ਜਾਂਦੀ ਤਾਂ ਸ਼ਾਇਦ ਚਿਹਰੇ ’ਤੇ ਲੱਗੀ ਗੰਭੀਰ ਸੱਟ ਅਤੇ ਇਨਫੈਕਸ਼ਨ ਕਾਰਨ ਹਾਲਤ ਹੋਰ ਗੰਭੀਰ ਹੋ ਜਾਂਦੀ। ਬੱਚੇ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਜਿਸ ਕਾਰਨ ਉਹ ਇਲਾਜ ਦਾ ਖਰਚਾ ਚੁੱਕਣ ਵਿਚ ਅਸਮਰੱਥ ਸੀ। ਸਰਜਰੀ ਦਾ ਖਰਚਾ ਪੂਰਾ ਨਾ ਹੋਣ ਦੀ ਸਥਿਤੀ ਨੂੰ ਸਮਝਦੇ ਹੋਏ ਡਾਕਟਰਾਂ ਨੇ ਇਲਾਜ ਦਾ ਸਾਰਾ ਖਰਚਾ ਖੁਦ ਚੁੱਕਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ- ਗੱਲਬਾਤ ਹੋਈ ਬੰਦ ਤਾਂ ਗੁੱਸੇ 'ਚ ਆ ਕੇ ਨੌਜਵਾਨ ਨੇ ਕਰ'ਤਾ ਕਾਂਡ, ਔਰਤ ਦੇ ਫਲੈਟ ਨੂੰ ਹੀ ਲਾ ਦਿੱਤੀ ਅੱਗ

ਐਤਵਾਰ ਪੀ.ਜੀ.ਆਈ. ਟਰਾਮਾ ਇੰਟੈਂਸਿਵ ਕੇਅਰ ਯੂਨਿਟ ਦੇ ਨਿਊਰੋ ਐਨੇਸਥੀਸੀਆ ਯੂਨਿਟ ਦੇ ਇੰਚਾਰਜ ਪ੍ਰੋ. ਨਿਧੀ ਪਾਂਡੇ ਦੀ ਟੀਮ ਨੇ ਇਸ ਗੰਭੀਰ ਸਰਜਰੀ ਨੂੰ ਪੂਰਾ ਕੀਤਾ। ਹੁਣ ਇਹ ਬੱਚਾ ਪੀ.ਜੀ.ਆਈ. ਦੇ ਆਈ.ਸੀ.ਯੂ. ਲਾਈਫ ਸਪੋਰਟ ਸਿਸਟਮ ਤੋਂ ਬਾਹਰ ਆ ਚੁੱਕਿਆ ਹੈ ਅਤੇ ਇਸ ਹਫਤੇ ਡਿਸਚਾਰਜ ਵੀ ਕਰ ਦਿੱਤਾ ਜਾਵੇਗਾ।

ਪਤੰਗ ਉਡਾਉਂਦਿਆਂ ਛੱਤ ਤੋਂ ਡਿੱਗ ਗਿਆ ਸੀ
ਆਨੰਦਪੁਰ ਦਾ 4 ਸਾਲ ਦਾ ਸਹਨ ਆਪਣੀ ਛੱਤ ’ਤੇ ਪਤੰਗ ਉਡਾ ਰਿਹਾ ਸੀ ਅਤੇ ਪਤੰਗ ਉਡਾਉਂਦੇ ਹੋਏ ਛੱਤ ਤੋਂ ਡਿੱਗ ਗਿਆ। ਛੱਤ ਤੋਂ ਡਿੱਗਦੇ ਹੋਏ ਸਹਨ ਹੇਠਾਂ ਰੱਖੇ ਗਿਲਾਸ ’ਤੇ ਡਿੱਗ ਪਿਆ। ਇਹ ਗਲਾਸ ਬੱਚੇ ਦੇ ਮੂੰਹ ਵਿਚ ਇਸ ਤਰ੍ਹਾਂ ਫਸ ਗਿਆ ਸੀ ਕਿ ਦਿਮਾਗ ਅਤੇ ਅੱਖਾਂ ਨੂੰ ਵੀ ਗੰਭੀਰ ਜ਼ਖਮੀ ਕਰ ਸਕਦਾ ਸੀ। ਸਹਨ ਦੇ ਮਾਪੇ ਉਸ ਨੂੰ ਆਨੰਦਪੁਰ ਦੇ ਲੋਕਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਇਲਾਜ ਕਰਨ ਵਿਚ ਅਸਮਰਥਾ ਜਤਾਈ ਕਿਉਂਕਿ ਇਸ ਸਰਜਰੀ ਲਈ ਸਹੂਲਤਾਂ ਅਤੇ ਸਪੈਸ਼ਲਾਈਜੇਸ਼ਨ ਉਨ੍ਹਾਂ ਕੋਲ ਨਹੀਂ ਸੀ। ਇਸ ਤੋਂ ਬਾਅਦ ਡਾਕਟਰਾਂ ਦੀ ਸਲਾਹ ’ਤੇ ਬੱਚੇ ਦੇ ਮਾਪੇ ਬੱਚੇ ਨੂੰ ਪੀ.ਜੀ.ਆਈ. ਲੈ ਕੇ ਆ ਗਏ। ਇਥੇ ਟ੍ਰਾਮਾ ਦੀ ਇੰਟੈਂਸਿਵ ਕੇਅਰ ਯੂਨਿਟ ਵਿਚ ਡਾਕਟਰਾਂ ਨੇ ਵੇਖਿਆ ਕਿ ਬੱਚੇ ਦੀ ਜਲਦ ਸਰਜਰੀ ਦੀ ਜ਼ਰੂਰਤ ਹੈ ਕਿਉਂਕਿ ਗਲਾਸ ਇਸ ਤਰ੍ਹਾਂ ਫਸਿਆ ਸੀ ਕਿ ਦਿਮਾਗ ਅਤੇ ਅੱਖਾਂ ਤਕ ਇਨਫੈਕਸ਼ਨ ਪਹੁੰਚਣ ਕਾਰਨ ਕੇਸ ਗੰਭੀਰ ਹੋ ਸਕਦਾ ਸੀ।

ਇਸ ਸਰਜਰੀ ਵਿਚ ਬੱਚੇ ਨੂੰ ਜਨਰਲ ਸਰਜਰੀ ਦੇ ਨਾਲ ਨਿਊਰੋ ਐਨੇਸਥੀਸੀਆ ਅਤੇ ਡੈਂਟਲ ਸਾਇੰਸ ਦੇ ਡਾਕਟਰਾਂ ਦੀ ਯੂਨਿਟ ਦੀ ਵੀ ਜ਼ਰੂਰਤ ਸੀ ਕਿਉਂਕਿ ਗਿਲਾਸ ਇਸ ਤਰ੍ਹਾਂ ਮੂੰਹ ਵਿਚ ਫਸਿਆ ਸੀ ਕਿ ਇਨ੍ਹਾਂ ਤਿੰਨਾਂ ਯੂਨਿਟਾਂ ਦੇ ਡਾਕਟਰਾਂ ਦੀ ਜ਼ਰੂਰਤ ਸੀ। ਬੱਚੇ ਦੀ ਸਰਜਰੀ ਵੀ ਜਲਦ ਜ਼ਰੂਰੀ ਸੀ ਅਤੇ ਇਸ ਸਰਜਰੀ ’ਤੇ ਲਗਭਗ 40 ਹਜ਼ਾਰ ਰੁਪਏ ਦਾ ਖਰਚਾ ਸੀ। ਬੱਚੇ ਦੇ ਮਾਪਿਆਂ ਕੋਲ ਇਸ ਸਰਜਰੀ ਦਾ ਖਰਚਾ ਨਹੀਂ ਸੀ ਪਰ ਡਾਕਟਰਾਂ ਨੂੰ ਇਹ ਸਰਜਰੀ ਜਲਦ ਤੋਂ ਜਲਦ ਕਰਨੀ ਪਈ ਕਿਉਂਕਿ ਲਗਾਤਾਰ ਖੂਨ ਵਗ ਰਿਹਾ ਸੀ ਅਤੇ ਜ਼ਖਮ ਨਾਲ ਬੱਚੇ ਦੀ ਜਾਨ ’ਤੇ ਮੁਸ਼ਕਿਲ ਆ ਸਕਦੀ ਸੀ।

ਇਹ ਵੀ ਪੜ੍ਹੋ- ਟ੍ਰੈਕ 'ਤੇ ਚੱਲ ਰਹੀ ਕੁੜੀ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਆਇਆ ਟ੍ਰੇਨ ਦੀ ਲਪੇਟ 'ਚ, ਦੋਵਾਂ ਦੀ ਹੋਈ ਮੌਤ

ਇਸ ’ਤੇ ਟ੍ਰਾਮਾ ਇੰਟੈਂਸਿਵ ਕੇਅਰ ਯੂਨਿਟ ਦੀ ਨਿਊਰੋ ਐਨੇਸਥੀਸੀਆ ਯੂਨਿਟ ਦੀ ਇੰਚਾਰਜ ਪ੍ਰੋ. ਨਿਧੀ ਪਾਂਡੇ ਦੀ ਟੀਮ ਨੇ ਬੱਚੇ ਦੀ ਸਰਜਰੀ ਦਾ ਖਰਚਾ ਖੁਦ ਉਠਾਉਣ ਦਾ ਫੈਸਲਾ ਕੀਤਾ। ਡਾਕਟਰਾਂ ਨੇ ਸਰਜਰੀ ਦਾ ਸਾਰਾ ਸਾਮਾਨ ਅਤੇ ਸਰਜਰੀ ਤੋਂ ਬਾਅਦ ਲੋੜ ਪੈਣ ਵਾਲੀ ਜ਼ਰੂਰਤ ਦਾ ਪੂਰਾ ਖਰਚਾ ਆਪਣੇ ਕੋਲੋਂ ਦਿੱਤਾ। ਇਸ ਤਰ੍ਹਾਂ ਬੱਚੇ ਦੀ ਐਤਵਾਰ ਸਰਜਰੀ ਕੀਤੀ ਗਈ।

ਮੂੰਹ ’ਚ ਫਸੇ ਗਲਾਸ ਨੂੰ ਕੱਢਣਾ ਮੁਸ਼ਕਿਲ ਕੰਮ ਸੀ
ਇਸ ਸਰਜਰੀ ਵਿਚ ਸ਼ਾਮਲ ਡਾ. ਸਤਨਾਮ ਜੋਜੀ ਅਨੁਸਾਰ ਬੱਚੇ ਦੇ ਮੂੰਹ ਦੀਆਂ ਹੱਡੀਆਂ ਅਤੇ ਚਿਹਰੇ ਦੇ ਜ਼ਖਮ ਨੂੰ ਠੀਕ ਕਰਨ ਦੇ ਨਾਲ ਹੀ ਮੂੰਹ ਵਿਚ ਫਸੇ ਗਿਲਾਸ ਨੂੰ ਕੱਢਣਾ ਇਕ ਮੁਸ਼ਕਿਲ ਕੰਮ ਸੀ ਪਰ ਡਾਕਟਰਾਂ ਨੇ ਨਾ ਸਿਰਫ ਬੱਚੇ ਦੇ ਇਲਾਜ ਦਾ ਪੂਰਾ ਖਰਚ ਉਠਾਇਆ, ਸਗੋਂ ਇਸ ਮੁਸ਼ਕਿਲ ਆਪ੍ਰੇਸ਼ਨ ਨੂੰ ਪੂਰਾ ਕਰ ਕੇ ਬੱਚੇ ਦੀ ਜਾਨ ਵੀ ਬਚਾਈ।

ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਨੁਸਾਰ ਸਾਡੇ ਲਈ ਹਰ ਮਰੀਜ਼ ਦੀ ਤਰ੍ਹਾਂ ਇਸ ਬੱਚੇ ਦੀ ਜਾਨ ’ਤੇ ਬਣੇ ਜ਼ੋਖਿਮ ਨੂੰ ਜਲਦ ਦੂਰ ਕਰਨਾ ਸੀ ਪਰ ਡਾਕਟਰਾਂ ਨੇ ਇਸ ਬੱਚੇ ਦੀ ਸਰਜਰੀ ਵਿਚ ਮਦਦ ਕਰ ਕੇ ਬਹੁਤ ਵਧੀਆ ਕੰਮ ਕੀਤਾ ਹੈ। ਹੁਣ ਇਹ ਬੱਚਾ ਚੰਗੀ ਤਰ੍ਹਾਂ ਰਿਕਵਰ ਕਰ ਰਿਹਾ ਹੈ। ਬੱਚੇ ਦੇ ਮੂੰਹ ’ਤੇ ਆਇਆ ਜ਼ਖਮ ਵੀ ਆਉਣ ਵਾਲੇ ਸਮੇਂ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਅਤੇ ਬੱਚਾ ਆਮ ਜੀਵਨ ਜੀਅ ਸਕਦਾ ਹੈ।

ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਸਤਲੁਜ ਕਿਨਾਰਿਓਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News