ਅੱਜ ਸਾਰਾ ਦਿਨ ਨਹੀਂ ਮਿਲਣਗੇ ਡਾਕਟਰ! ਪੰਜਾਬ ਦੇ ਹਸਪਤਾਲਾਂ ''ਚ ਬੰਦ ਰਹੇਗੀ OPD

Thursday, Sep 12, 2024 - 09:09 AM (IST)

ਚੰਡੀਗੜ੍ਹ (ਮਨਜੋਤ)- ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ. ਸੀ. ਐੱਮ. ਐੱਸ.) ਵੱਲੋਂ ਸਰਕਾਰੀ ਹਸਪਤਾਪਲਾਂ ’ਚ ਵੀਰਵਾਰ ਨੂੰ ਓ. ਪੀ. ਡੀ. ਨੂੰ ਪੂਰੇ ਦਿਨ ਲਈ ਮੁਅੱਤਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਕੈਬਨਿਟ ਸਬ-ਕਮੇਟੀ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਪੀ. ਸੀ. ਐੱਮ. ਐੱਸ. ਏ. ਨੇ ਸੁਰੱਖਿਆ ਤੇ ਏ. ਸੀ. ਪੀਜ਼ ਦੀਆਂ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ ਕਮੇਟੀ ਸਾਹਮਣੇ ਰੱਖਿਆ।

ਇਹ ਖ਼ਬਰ ਵੀ ਪੜ੍ਹੋ - ਸਰਕਾਰ ਨੇ 4.5 ਕਰੋੜ ਪਰਿਵਾਰਾਂ ਨੂੰ ਦਿੱਤਾ ਖ਼ਾਸ ਤੋਹਫ਼ਾ; 5 ਨੁਕਤਿਆਂ 'ਚ ਸਮਝੋ ਸਾਰੀ ਯੋਜਨਾ

ਐਸੋਸੀਏਸ਼ਨ ਦੇ ਪ੍ਰਧਾਨ ਡਾ.ਅਖਿਲ ਸਰੀਨ ਨੇ ਦੱਸਿਆ ਕਿ ਏ. ਸੀ. ਪੀਜ਼ ਦੇ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕੈਬਨਿਟ ਸਬ-ਕਮੇਟੀ ਨੇ ਮੰਗਾਂ ਨੂੰ ਜਾਇਜ਼ ਮੰਨਦਿਆਂ ਸਿਧਾਂਤਕ ਤੌਰ ’ਤੇ ਪੀ. ਸੀ. ਐੱਮ. ਐੱਸ. ਕਾਡਰ ’ਚ ਰੁਕੇ ਹੋਏ ਏ. ਸੀ. ਪੀ. ਨੂੰ ਬਹਾਲ ਕਰਨ ਨੂੰ ਪ੍ਰਵਾਨਗੀ ਦਿੱਤੀ ਤੇ ਇਸ ਨੂੰ ਜਲਦੀ ਤੇ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਬਿਨਾਂ ਸ਼ਰਤ ਸਹਿਮਤੀ ਦਿੱਤੀ।

ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਅੰਤ ’ਚ ਵਿਭਾਗ ਵੱਲੋਂ ਪੀ. ਸੀ. ਐੱਮ. ਐੱਸ. ਏ. ਨੂੰ ਭਰੋਸਾ ਦਿਵਾਇਆ ਗਿਆ ਕਿ ਸਰਕਾਰ ਵੱਲੋਂ ਇਕ ਅਧਿਕਾਰਤ ਪੱਤਰ ਜਾਰੀ ਕੀਤਾ ਜਾਵੇਗਾ, ਜਿਸ ’ਚ ਏ. ਸੀ. ਪੀ. ਦੀ ਬਹਾਲੀ ਬਾਰੇ ਕੈਬਨਿਟ ਸਬ-ਕਮੇਟੀ ਦੇ ਫ਼ੈਸਲੇ ਤੇ ਇਕ ਨਿਸ਼ਚਿਤ ਰੂਪਰੇਖਾ ਸਮੇਤ ਮੀਟਿੰਗ ਦੇ ਹੋਰ ਮਹੱਤਵਪੂਰਨ ਫ਼ੈਸਲਿਆਂ ਬਾਰੇ ਦੱਸਿਆ ਜਾਵੇਗਾ ਪਰ ਸਰਕਾਰ ਵੱਲੋਂ ਪੱਤਰ ਜਾਰੀ ਕਰਨ ਦੇ ਵਾਅਦੇ ਉਪਰੰਤ ਕੋਈ ਵੀ ਪੱਤਰ ਜਾਰੀ ਨਾ ਕੀਤੇ ਜਾਣ ਦੇ ਮੱਦੇਨਜ਼ਰ ਵੀਰਵਾਰ ਨੂੰ ਓ. ਪੀ. ਡੀ. ਨੂੰ ਪੂਰੇ ਦਿਨ ਲਈ ਮੁਅੱਤਲ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News