ਸਿਵਲ ਹਸਪਤਾਲ ''ਚ ਐਮਰਜੈਂਸੀ ਵਾਰਡ ਰਿਹਾ ਹਾਊਸਫੁੱਲ

Wednesday, Jan 03, 2018 - 10:50 AM (IST)

ਸਿਵਲ ਹਸਪਤਾਲ ''ਚ ਐਮਰਜੈਂਸੀ ਵਾਰਡ ਰਿਹਾ ਹਾਊਸਫੁੱਲ

ਜਲੰਧਰ (ਸ਼ੋਰੀ)— ਸਰਕਾਰ ਖਿਲਾਫ ਮੰਗਲਵਾਰ ਨੂੰ ਜਿੱਥੇ ਪ੍ਰਾਈਵੇਟ ਡਾਕਟਰਾਂ ਨੇ ਹੜਤਾਲ ਕੀਤੀ ਤਾਂ ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਇਸ ਹੜਤਾਲ ਵਿਚ ਸ਼ਾਮਲ ਹੋ ਕੇ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਭੰਡਿਆ। ਮੰਗਲਵਾਰ 12 ਵਜੇ ਤੋਂ ਲੈ ਕੇ 3 ਵਜੇ ਤਕ ਡਾਕਟਰਾਂ ਨੇ ਓ. ਪੀ. ਡੀ. ਕਮਰੇ ਤੋਂ ਬਾਹਰ ਨਿਕਲ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਡਾਕਟਰਾਂ ਨੇ ਸਾਫ ਕਿਹਾ ਕਿ ਉਹ ਸਰਕਾਰ ਦੀਆਂ ਗਲਤ ਨੀਤੀਆਂ ਵਾਲਾ ਬਿੱਲ ਪਾਸ ਨਹੀਂ ਹੋਣ ਦੇਣਗੇ। ਇਸ ਦੌਰਾਨ ਹਸਪਤਾਲ ਚੈੱਕਅਪ ਕਰਵਾਉਣ ਪਹੁੰਚੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

PunjabKesari
ਮਰੀਜ਼ ਡਾਕਟਰਾਂ ਨੂੰ ਉਡੀਕ-ਉਡੀਕ ਕੇ ਥੱਕ ਹਾਰ ਕੇ ਘਰਾਂ ਨੂੰ ਵਾਪਸ ਚਲੇ ਗਏ। ਓਧਰ ਐਮਰਜੈਂਸੀ ਵਾਰਡ ਵਿਚ ਮਰੀਜ਼ਾਂ ਦਾ ਇਲਾਜ ਜਾਰੀ ਸੀ ਅਤੇ ਓ. ਪੀ. ਡੀ. ਬੰਦ ਹੋਣ ਕਾਰਨ ਮਰੀਜ਼ ਐਮਰਜੈਂਸੀ ਵਾਰਡ ਵਿਚ ਚੈੱਕਅਪ ਲਈ ਆ ਰਹੇ ਸਨ। ਜਿਸ ਕਾਰਨ ਐਮਰਜੈਂਸੀ ਵਾਰਡ ਵੀ ਹਾਊਸਫੁੱਲ ਨਜ਼ਰ ਆ ਰਿਹਾ ਸੀ। ਹਾਲਾਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਅੱਜ ਹੜਤਾਲ ਹੀ ਕੀਤੀ ਗਈ, ਬਾਕੀ ਦੀ ਰਣਨੀਤੀ ਅੱਗੇ ਤੈਅ ਕੀਤੀ ਜਾਵੇਗੀ। ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਡਾ. ਰਮਨ ਗੁਪਤਾ, ਡਾ. ਰਾਜਕੁਮਾਰ, ਡਾ. ਹਰਕੀਰਤ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਜਸਵਿੰਦਰ ਕੌਰ, ਡਾ. ਸਤਵਿੰਦਰ ਕੌਰ, ਡਾ. ਹਰਦੇਵ ਸਿੰਘ, ਡਾ. ਕਮਲਪ੍ਰੀਤ ਕੌਰ, ਡਾ. ਅਰਚਨਾ ਬੇਰੀ, ਡਾ. ਤਰਸੇਮ ਆਦਿ ਮੌਜੂਦ ਸਨ।


Related News