ਖੰਨਾ 'ਚ ਡਾਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, CCTV 'ਚ ਕੈਦ ਹੋਈ ਵਾਰਦਾਤ

Saturday, Dec 31, 2022 - 01:22 PM (IST)

ਖੰਨਾ 'ਚ ਡਾਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, CCTV 'ਚ ਕੈਦ ਹੋਈ ਵਾਰਦਾਤ

ਖੰਨਾ (ਵਿਪਨ) : ਖੰਨਾ ਦੇ ਮਾਲੇਰਕੋਟਲਾ ਰੋਡ ਚੀਮਾ ਚੌਂਕ ਨੇੜੇ ਸਥਿਤ ਇਕ ਹਸਪਤਾਲ ਦੇ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਕਟਿਵਾ 'ਤੇ ਸਵਾਰ ਇਕ ਵਿਅਕਤੀ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਇਕ ਚਿੱਠੀ ਸੁੱਟ ਕੇ ਫ਼ਰਾਰ ਹੋ ਜਾਂਦਾ ਹੈ। ਜਦੋਂ ਡਾਕਟਰ ਵੱਲੋਂ ਚਿੱਠੀ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ 'ਚ ਲਿਖਿਆ ਸੀ ਕਿ ਜੇਕਰ ਤੁਸੀਂ ਖ਼ੁਦ ਨੂੰ ਸਹੀ-ਸਲਾਮਤ ਦੇਖਣਾ ਚਾਹੁੰਦੇ ਹੋ ਤਾਂ 10 ਲੱਖ ਰੁਪਏ ਤੋਂ ਵੱਧ ਰਕਮ ਦਿਓ।

ਇਹ ਵੀ ਪੜ੍ਹੋ : ਸਥਾਨਕ ਸਰਕਾਰਾਂ ਵਿਭਾਗ ਦੀ ਵੱਡੀ ਕਾਰਵਾਈ : ਮੋਹਾਲੀ ਦੇ ਮੇਅਰ ਅਮਰਜੀਤ ਸਿੱਧੂ ਦੀ ਕੌਂਸਲਰ ਵੱਜੋਂ ਮੈਂਬਰਸ਼ਿਪ ਖਾਰਜ

ਗੇਟ ਦੇ ਬਾਹਰ ਚਿੱਠੀ ਸੁੱਟਣ ਦੀ ਘਟਨਾ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ। ਇਸ ਬਾਰੇ ਡਾਕਟਰ ਅਤੇ ਪੁਲਸ ਤਾਂ ਕੈਮਰੇ ਅੱਗੇ ਨਹੀਂ ਆਈ ਪਰ ਜਦੋਂ ਹਸਪਤਾਲ ਦੇ ਇਕ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਧੱਸਿਆ ਕਿ ਪੁਲਸ ਨੇ ਉਸ ਨੂੰ ਹਸਪਤਾਲ ਦਾ ਸਿਰਫ ਇਕ ਗੇਟ ਖੋਲ੍ਹਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, 'ਆਰੇਂਜ' ਅਲਰਟ ਜਾਰੀ

ਇਸ ਤੋਂ ਇਲਾਵਾ ਮਰੀਜ਼ਾਂ ਨੂੰ ਘਟਾਉਣ ਦੀ ਵੀ ਹਦਾਇਤ ਕੀਤੀ ਗਈ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਜਿੱਥੇ ਡਾਕਟਰ ਅਤੇ ਉਸ ਦਾ ਪਰਿਵਾਰ ਡਰਿਆ ਹੋਇਆ ਹੈ, ਉੱਥੇ ਹੀ ਹਸਪਤਾਲ ਦੇ ਸਟਾਫ਼ 'ਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News