ਮੱਝ ਦਾ ਇਲਾਜ ਕਰਨ ਆਏ ਡਾਕਟਰ ਵੱਲੋਂ ਵੱਡੀ ਵਾਰਦਾਤ, ਕਹੀ ਮਾਰ ਕਤਲ ਕੀਤਾ ਵਿਅਕਤੀ

08/07/2020 3:59:03 PM

ਪਟਿਆਲਾ (ਬਲਜਿੰਦਰ) : ਥਾਣਾ ਸਦਰ ਪਟਿਆਲਾ ਦੇ ਅਧੀਨ ਪੈਂਦੇ ਪਿੰਡ ਜਾਫ਼ਰਪੁਰ ਵਿਖੇ ਤਕਰਾਰ ਤੋਂ ਬਾਅਦ ਇੱਕ ਡਾਕਟਰ ਨੇ ਸਿਰ 'ਚ ਕਹੀ ਮਾਰ ਕੇ ਹਾਕਮ ਸਿੰਘ (52) ਵਾਸੀ ਪਿੰਡ ਜਾਫ਼ਰਪੁਰ ਦਾ ਕਤਲ ਕਰ ਦਿੱਤਾ। ਇਸ ਮਾਮਲੇ 'ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਸਰੀਫ ਖਾਨ ਵਾਸੀ ਪਿੰਡ ਜਾਫ਼ਰਪੁਰ ਦੀ ਸ਼ਿਕਾਇਤ ’ਤੇ ਡਾਕਟਰ ਬਲਕਾਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਰਹਾਲੀ ਸਾਹਿਬ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਨਿਵੇਸ਼' ਨੂੰ ਹੁਲਾਰਾ ਦੇਣ ਲਈ ਵੱਡੀ ਪਹਿਲ ਕਦਮੀ

ਮ੍ਰਿਤਕ ਹਾਕਮ ਸਿੰਘ ਦੇ ਪੁੱਤਰ ਸਰੀਫ ਖਾਨ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਕੁੱਝ ਦਿਨ ਪਹਿਲਾਂ ਉਸ ਦੀ ਮੱਝ ਬੀਮਾਰ ਹੋਣ ਕਾਰਨ ਮਰ ਗਈ ਸੀ, ਜਿਸ ਦਾ ਇਲਾਜ ਡਾਕਟਰ ਬਲਕਾਰ ਸਿੰਘ ਵੱਲੋਂ ਕੀਤਾ ਗਿਆ ਸੀ। ਵੀਰਵਾਰ ਨੂੰ ਡਾਕਟਰ ਬਲਕਾਰ ਸਿੰਘ ਪਿੰਡ 'ਚ ਹੀ ਕਿਸੇ ਹੋਰ ਵਿਅਕਤੀ ਦੀ ਮੱਝ ਨੂੰ ਚੈੱਕ ਕਰਨ ਲਈ ਆਇਆ ਤਾਂ ਉਸ ਦਾ ਪਿਤਾ ਹਾਕਮ ਸਿੰਘ ਡਾਕਟਰ ਬਲਕਾਰ ਸਿੰਘ ਦੇ ਕੋਲ ਪਹੁੰਚ ਗਿਆ ਅਤੇ ਪੁੱਛਿਆ ਕਿ ਉਸ ਨੇ ਉਨ੍ਹਾਂ ਦੀ ਮੱਝ ਦਾ ਇਲਾਜ ਠੀਕ ਨਹੀਂ ਕੀਤਾ, ਜਿਸ ਦੇ ਕਾਰਨ ਉਨ੍ਹਾਂ ਦੀ ਮੱਝ ਮਰ ਗਈ।

ਇਹ ਵੀ ਪੜ੍ਹੋ : ਗਰਭਵਤੀ ਬੀਬੀ ਦੀਆਂ 'ਕੋਰੋਨਾ' ਰਿਪੋਰਟਾਂ ਨੇ ਚੱਕਰਾਂ 'ਚ ਪਾਇਆ ਪ੍ਰਸ਼ਾਸਨ

ਇਸ ਤੋਂ ਬਾਅਦ ਦੋਹਾਂ 'ਚ ਤਕਰਾਰਬਾਜ਼ੀ ਕਾਫ਼ੀ ਜ਼ਿਆਦਾ ਵੱਧ ਗਈ ਅਤੇ ਬਲਕਾਰ ਸਿੰਘ ਨੇ ਨੇੜੇ ਪਈ ਕਹੀ ਉਸ ਦੇ ਪਿਤਾ ਦੇ ਸਿਰ 'ਚ ਮਾਰੀ ਅਤੇ ਆਪਣੇ ਅਣਪਛਾਤੇ ਸਾਥੀ ਨਾਲ ਉਸ ਦੇ ਪਿਤਾ ਦੀ ਕੁੱਟਮਾਰ ਵੀ ਕੀਤੀ। ਲੋਕਾਂ ਦਾ ਇਕੱਠ ਹੁੰਦਾ ਦੇਖ ਬਲਕਾਰ ਸਿੰਘ ਆਪਣੇ ਅਣਪਛਾਤੇ ਸਾਥੀ ਸਮੇਤ ਉੱਥੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਲੁਧਿਆਣਾ : ਸ਼ਰਾਬ ਮਾਫ਼ੀਆ ਖਿਲਾਫ਼ 'ਭਾਜਪਾ' ਨੇ ਖੋਲ੍ਹਿਆ ਮੋਰਚਾ, ਮੰਤਰੀ ਆਸ਼ੂ ਨੇ ਖੁਦ ਪਿਲਾਇਆ ਪਾਣੀ

ਇਸ ਤੋਂ ਬਾਅਦ ਜ਼ਖਮੀਂ ਹਾਲਤ 'ਚ ਉਸ ਦੇ ਪਿਤਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੇ ਪਿਤਾ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਡਾਕਟਰ ਬਲਕਾਰ ਸਿੰਘ ਅਤੇ ਉਸ ਦੇ ਸਾਥੀ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


Babita

Content Editor

Related News