ਡਾਕਟਰ ਨੇ ਕੰਪਾਊਂਡਰ ਦੀ ਭੈਣ ਨਾਲ ਕੀਤੀ ਅਜਿਹੀ ਗੰਦੀ ਕਰਤੂਤ, ਜਿਸ ਨੂੰ ਜਾਣ ਤੁਹਾਡਾ ਵੀ ਖੌਲ ਉਠੇਗਾ ਖੂਨ

Sunday, Aug 13, 2017 - 10:21 AM (IST)

ਡਾਕਟਰ ਨੇ ਕੰਪਾਊਂਡਰ ਦੀ ਭੈਣ ਨਾਲ ਕੀਤੀ ਅਜਿਹੀ ਗੰਦੀ ਕਰਤੂਤ, ਜਿਸ ਨੂੰ ਜਾਣ ਤੁਹਾਡਾ ਵੀ ਖੌਲ ਉਠੇਗਾ ਖੂਨ

ਸਾਹਨੇਵਾਲ/ਕੁਹਾੜਾ (ਜਗਰੂਪ)- ਮੁਹੱਲੇ 'ਚ ਪ੍ਰਾਈਵੇਟ ਕਲੀਨਿਕ ਕਰਨ ਵਾਲੇ ਇਕ ਅਖੌਤੀ ਡਾਕਟਰ ਵੱਲੋਂ ਆਪਣੇ ਪਾਸ ਕੰਪਾਊਂਡਰ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਭੈਣ ਨੂੰ ਵਿਆਹ ਦਾ ਕਥਿਤ ਝਾਂਸਾ ਦੇ ਕੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਂਚ ਅਧਿਕਾਰੀ ਥਾਣੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਦੁਰਗਾ ਕਾਲੋਨੀ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਇਕ ਡਾਕਟਰ ਨਿੱਜੀ ਕਲੀਨਿਕ ਚਲਾਉਂਦਾ ਹੈ, ਜਿਸ ਪਾਸ ਉਸ ਦਾ ਭਰਾ ਬਤੌਰ ਹੈਲਪਰ ਲੱਗਾ ਹੋਇਆ ਹੈ। ਉਹ ਅਕਸਰ ਆਪਣੇ ਭਰਾ ਨੂੰ ਦੁਪਹਿਰ ਦਾ ਖਾਣਾ ਦੇਣ ਲਈ ਜਾਂਦੀ ਸੀ। ਲਗਭਗ ਤਿੰਨ ਮਹੀਨੇ ਪਹਿਲਾਂ ਜਦੋਂ ਉਹ ਆਪਣੇ ਭਰਾ ਨੂੰ ਦੁਪਹਿਰ ਦਾ ਖਾਣਾ ਦੇਣ ਲਈ ਗਈ ਤਾਂ ਉਸ ਦਾ ਭਰਾ ਕਲੀਨਿਕ 'ਤੇ ਨਹੀਂ ਸੀ। ਮੌਕਾ ਤਾੜ ਕੇ ਉਕਤ ਡਾਕਟਰ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਫਿਰ ਉਸ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਸਰੀਰਕ ਸਬੰਧ ਬਣਾਏ। ਜਿਸ ਦੇ ਬਾਅਦ ਡਾਕਟਰ ਲਗਾਤਾਰ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਉਂਦਾ ਰਿਹਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। 
ਜਦੋਂ ਉਸ ਨੇ ਉਕਤ ਡਾਕਟਰ ਨੂੰ ਗਰਭਵਤੀ ਹੋਣ ਬਾਰੇ ਦੱਸਦੇ ਹੋਏ ਵਿਆਹ ਕਰਵਾਉਣ ਲਈ ਕਿਹਾ ਤਾਂ ਡਾਕਟਰ ਨੇ ਵਿਆਹ ਤੋਂ ਇਨਕਾਰ ਕਰਦੇ ਹੋਏ ਉਸ ਦੀਆਂ ਅਸ਼ਲੀਲ ਫੋਟੋਆਂ ਫੇਸਬੁੱਕ ਅਤੇ ਵਟਸਐਪ 'ਤੇ ਪਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਰਭਪਾਤ ਕਰਵਾਉਣ ਲਈ ਧਮਕਾਉਣ ਲੱਗਾ। ਪੀੜਤਾ ਨੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ, ਜਿਸ ਦੇ ਬਾਅਦ ਪਰਿਵਾਰ ਨੇ ਵੀ ਡਾਕਟਰ ਨਾਲ ਗੱਲ ਕੀਤੀ ਪਰ ਡਾਕਟਰ ਉਨ੍ਹਾਂ ਨੂੰ ਵੀ ਧਮਕਾਉਂਦਾ ਰਿਹਾ। ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ 'ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਡਾਕਟਰ ਵਿਜੇ ਕੁਸ਼ਵਾਹਾ ਪੁੱਤਰ ਦੇਵਨਾਥ ਵਾਸੀ ਸੂਆ ਰੋਡ, ਪਿੰਡ ਗੋਬਿੰਦਗੜ੍ਹ, ਲੁਧਿਆਣਾ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News