ਦੰਦ ਦਰਦ ਠੀਕ ਨਾ ਹੋਣ ''ਤੇ ਲੜਕੀ ਨੇ ਸਹੇਲੀਆਂ ਨੇ ਮਿਲ ਕੇ ਡਾਕਟਰ ਨਾਲ ਕੀਤੀ ਕੁੱਟਮਾਰ

Friday, Mar 02, 2018 - 12:48 PM (IST)

ਦੰਦ ਦਰਦ ਠੀਕ ਨਾ ਹੋਣ ''ਤੇ ਲੜਕੀ ਨੇ ਸਹੇਲੀਆਂ ਨੇ ਮਿਲ ਕੇ ਡਾਕਟਰ ਨਾਲ ਕੀਤੀ ਕੁੱਟਮਾਰ

ਸੰਗਰੂਰ — ਬਾਈਪਾਸ ਰੋਡ ਸਥਿਤ ਕਰਨਾਲ ਦੰਦਾਂ ਦੇ ਹਸਪਤਾਲ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦ 3 ਲੜਕੀਆਂ ਨੇ ਡਾਕਟਰ ਦੀ ਡੰਡਿਆਂ ਨਾਲ ਕੁੱਟਮਾਰ ਕਰ ਦਿੱਤੀ। ਜਾਣਕਾਰੀ ਮੁਤਾਬਕ ਕਰੀਬ ਇਕ ਸਾਲ ਪਹਿਲਾਂ ਇਕ ਲੜਕੀ ਨੇ ਇਥੋਂ ਡਾਕਟਰ ਸੁਰਿੰਦਰ ਸਿੰਘ ਕੋਲੋਂ ਦੰਦਾਂ ਦਾ ਇਲਾਜ ਕਰਵਾਇਆ ਸੀ ਪਰ ਉਸ ਨੂੰ ਦੰਦਾਂ ਦੀ ਤਕਲੀਫ ਤੋਂ ਰਾਹਤ ਨਹੀਂ ਮਿਲੀ, ਜਿਸ ਨੂੰ ਲੈ ਕੇ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੀ ਸੀ। ਵੀਰਵਾਰ ਸ਼ਾਮ ਉਹ ਫਿਰ ਚੇਕਅੱਪ ਕਰਵਾਉਣ ਪਹੁੰਚੀ ਤਾਂ ਬਹਿਸ ਕਰਨ ਲੱਗੀ।
ਇਸ ਦੌਰਾਨ ਉਸ ਦੀ ਸਹੇਲੀ ਨੇ ਡਾਕਟਰ ਦੀਆਂ ਅੱਖਾਂ 'ਚ ਮਿਰਚ ਪਾ ਦਿੱਤੀ ਤੇ ਫਿਰ ਮਿਲ ਕੇ ਡਾਕਟਰ ਨੂੰ ਡੰਡਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਡਾਕਟਰ ਦੇ ਚਿਲਾਉਣ ਦੀ ਆਵਾਜ ਸੁਣ ਲੋਕ ਉਥੇ ਪਹੁੰਚੇ ਤਾਂ ਤਿੰਨੋਂ ਭੱਜ ਚੁੱਕੀਆਂ ਸਨ। ਲੋਕਾਂ ਨੇ 2 ਲੜਕੀਆਂ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਜ਼ਖਮੀ ਹਾਲਤ 'ਚ ਡਾਕਟਰ ਸੁਰਿੰਦਰ ਨੂੰ ਕੈਥਲ ਹਸਪਤਾਲ ਰੈਫਰ ਕਰ ਦਿੱਤਾ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।  


Related News