ਫਿਰ ਨਜ਼ਰ ਆਈ ਕਾਦਰ ਦੀ ਕੁਦਰਤ, ਦੁਆਬੇ ਦੀ ਧਰਤੀ ਤੋਂ ਦਿਸਣ ਲੱਗੇ ਹਿਮਾਚਲ ਦੇ ਪਹਾੜ
Friday, Apr 23, 2021 - 06:39 PM (IST)
ਜਲੰਧਰ : ਇਕ ਪਾਸੇ ਜਿੱਥੇ ਪੂਰੀ ਦੁਨੀਆ ਸਮੇਤ ਪੰਜਾਬ ਵਿਚ ਵੀ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ, ਉਥੇ ਹੀ ਇਕ ਵਾਰ ਫਿਰ ਦੁਆਬੇ ਦੀ ਧਰਤੀ ਤੋਂ ਹਿਮਾਚਲ ਦੀਆਂ ਖ਼ੂਬਸੂਰਤ ਵਾਦੀਆ ਦੇ ਦਰਸ਼ਨ ਦੀਦਾਰ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਤੋਂ ਰੁਕ-ਰੁਕ ਹੋ ਰਹੀ ਬਾਰਿਸ਼ ਕਾਰਣ ਅਸਮਾਨ ’ਚੋਂ ਧੂੜ ਸਾਫ਼ ਹੋਈ ਹੈ, ਜਿਸ ਕਾਰਣ ਹੁਸ਼ਿਆਰਪੁਰ ਅਤੇ ਜਲੰਧਰੋਂ ਹਿਮਾਚਲ ਦੇ ਪਹਾੜ ਨਜ਼ਰ ਆਉਣ ਲੱਗੇ ਹਨ। ਭਾਵੇਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪਹਾੜਾਂ ਦਾ ਨਜ਼ਾਰਾ ਸਾਫ਼ ਨਜ਼ਰ ਆ ਰਿਹਾ ਸੀ ਪਰ ਜਲੰਧਰ ਤੋਂ ਇਹ ਨਜ਼ਾਰਾ ਪਿਛਲੀ ਵਾਰ ਜਿੰਨਾਂ ਸਾਫ਼ ਨਹੀਂ ਸੀ ਅਤੇ ਹਿਮਾਚਲ ਦੇ ਪਹਾੜ ਕੁੱਝ ਦੇਰ ਨਜ਼ਰ ਆਉਣ ਤੋਂ ਬਾਅਦ ਹੀ ਦਿਸਣੇ ਬੰਦ ਹੋ ਗਏ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਮ
ਬੀਤੇ ਸਾਲ ਵੀ ਅਪ੍ਰੈਲ ਮਹੀਨੇ ’ਚ ਨਜ਼ਰ ਆਈਆਂ ਸਨ ਹਿਮਾਚਲ ਦੀਆਂ ਵਾਦੀਆਂ
ਇਥੇ ਦਿਲਚਸਪ ਗੱਲ ਇਹ ਹੈ ਕਿ ਬੀਤੇ ਸਾਲ ਮਤਲਬ 2020 ਵਿਚ ਵੀ ਅਪ੍ਰੈਲ ਮਹੀਨੇ ਦੌਰਾਨ ਜਲੰਧਰ ਤੋਂ ਹਿਮਾਚਲ ਦੇ ਪਹਾੜ ਨਜ਼ਰ ਆਏ ਸਨ। ਬੀਤੇ ਵਰ੍ਹੇ 3 ਅਪ੍ਰੈਲ ਨੂੰ ਦੁਆਬੇ ਦੀ ਧਰਤੀ ਤੋਂ ਇਹ ਨਜ਼ਾਰਾ ਦੇਖਿਆ ਗਿਆ ਸੀ। ਦਰਅਸਲ 2020 ਵਿਚ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਪੂਰੀ ਤਰ੍ਹਾਂ ਲਾਕ ਡਾਊਨ ਸੀ, ਜਿਸ ਕਾਰਨ ਜਿੱਥੇ ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਸੀ, ਉਥੇ ਹੀ ਕਾਰਖਾਨਿਆਂ, ਫੈਕਟਰੀਆਂ ਅਤੇ ਹਰ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਕਰਕੇ ਪ੍ਰਦੂਸ਼ਣ ਹੌਲੀ-ਹੌਲੀ ਘੱਟ ਗਿਆ। ਇਸ ਦਾ ਅਸਰ ਦੇਸ਼ ਦੇ ਕਈ ਸੂਬਿਆਂ ਵਿਚ ਦੇਖਣ ਨੂੰ ਮਿਲਿਆ। ਇਹੋ ਕਾਰਣ ਸੀ ਪ੍ਰਦੂਸ਼ਣ ਘਟਣ ਕਾਰਨ ਜਲੰਧਰ ਵਿਚ 200-250 ਕਿਲੋਮੀਟਰ ਦੂਰ ਹਿਮਾਚਲ ਦੇ ਅਸਮਾਨ ਛੂੰਹਦੇ ਬਰਫ ਨਾਲ ਲੱਦੇ ਪਹਾੜ ਵੀ ਨਜ਼ਰ ਆਉਣ ਲੱਗੇ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਗ੍ਰਹਿ ਮੰਤਰੀ ’ਤੇ ਸਵਾਲ ਚੁੱਕਦਿਆਂ ਕਿਹਾ, ਲੀਗਲ ਟੀਮ ਦੇ ਮੈਂਬਰ ਮਹਿਜ਼ ਪਿਆਦੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?