ਇਸ ਖ਼ਾਸ ਤਰੀਕੇ ਨਾਲ ਕਰੋ ''ਛੱਠ ਪੂਜਾ'', ਖ਼ੁਸ਼ ਹੋਣਗੇ ਸੂਰਜ ਦੇਵਤਾ ਤੇ ਬਣੀ ਰਹੇਗੀ ਪਰਿਵਾਰ ''ਤੇ ਕਿਰਪਾ

Friday, Nov 20, 2020 - 09:38 AM (IST)

ਇਸ ਖ਼ਾਸ ਤਰੀਕੇ ਨਾਲ ਕਰੋ ''ਛੱਠ ਪੂਜਾ'', ਖ਼ੁਸ਼ ਹੋਣਗੇ ਸੂਰਜ ਦੇਵਤਾ ਤੇ ਬਣੀ ਰਹੇਗੀ ਪਰਿਵਾਰ ''ਤੇ ਕਿਰਪਾ

ਜਲੰਧਰ (ਵੈੱਬ ਡੈਸਕ) — ਛੱਠ ਪੂਜਾ ਦਾ ਤਿਉਹਾਰ ਸੂਰਜ ਦੇਵਤਾ ਨੂੰ ਸਮਰਪਿਤ ਹੈ, ਜੋ ਛੱਠ ਪੂਜਾ ਦੇ ਨਾਂ ਨਾਲ ਮਸ਼ਹੂਰ ਹੈ। ਇਸ ਵਿਚ ਚੜ੍ਹਦੇ ਸੂਰਜ ਅਤੇ ਡੁੱਬਦੇ ਸੂਰਜ ਨੂੰ ਅਰਘ ਦੇਣ ਦੀ ਪਰੰਪਰਾ ਹੈ। ਛੱਠ ਪੂਜਾ ਦਾ ਤਿਉਹਾਰ ਹੀ ਇਕ ਅਜਿਹਾ ਤਿਉਹਾਰ ਹੈ, ਜਿਸ ਵਿਚ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਇਹ ਚਾਰ ਦਿਨਾਂ ਦਾ ਤਿਉਹਾਰ ਹੈ। ਇਸ ਦੀ ਸ਼ੁਰੂਆਤ ਕੱਤਕ ਦੀ ਸ਼ੁਕਲ ਚਤੁਰਥੀ ਨੂੰ ਅਤੇ ਸਮਾਪਤੀ ਕੱਤਕ ਦੀ ਸਪਤਮੀ ਨੂੰ ਹੁੰਦੀ ਹੈ। ਇਸ ਦੌਰਾਨ ਵਰਤ ਰੱਖਣ ਵਾਲੇ ਲੋਕ ਲਗਾਤਾਰ 36 ਘੰਟੇ ਦਾ ਵਰਤ ਰੱਖਦੇ ਹਨ। ਇਸ ਦੌਰਾਨ ਉਹ ਅਨਾਜ ਤਾਂ ਕੀ ਪਾਣੀ ਤੱਕ ਵੀ ਨਹੀਂ ਪੀਂਦੇ। ਅੱਜ 20 ਨਵੰਬਰ 2020 ਸ਼ੁੱਕਰਵਾਰ ਕੱਤਕ ਸ਼ੁਕਲ ਤਿਥੀ ਸ਼ਸ਼ਠੀ ਹੈ, ਜਿਨ੍ਹਾਂ ਨੇ ਵੀ ਵਰਤ ਰੱਖਿਆ ਹੁੰਦਾ ਹੈ ਉਹ ਪਾਣੀ ਵਿਚ ਉਤਰਦੇ ਹਨ ਅਤੇ ਡੁੱਬਦੇ ਹੋਏ ਸੂਰਜ ਨੂੰ ਅਰਘ ਦਿੰਦੇ ਹਨ। 

ਸੂਰਜ ਦੇਵਤਾ ਸਭ ਕੁਝ ਦੇਖਦੇ ਹਨ। ਮਾਨਤਾ ਹੈ ਕਿ ਸੂਰਜ ਦੇਵਤਾ ਦੀ ਨਜ਼ਰ ਧਰਤੀ ਦੇ ਕਣ-ਕਣ 'ਤੇ ਪੈਂਦੀ ਹੈ ਅਤੇ ਉਨ੍ਹਾਂ ਦੀਆਂ ਨਜ਼ਰਾਂ ਤੋਂ ਕੋਈ ਵੀ ਨਹੀਂ ਬਚ ਸਕਦਾ। ਉਹ ਧਰਤੀ 'ਤੇ ਹੋ ਰਹੇ ਹਰੇਕ ਘਟਨਾਕ੍ਰਮ ਦੇ ਇਕਮਾਤਰ ਸਾਕਸ਼ੀ ਹਨ। ਜਿਹੜੇ ਲੋਕ ਸੂਰਜ ਦੇਵਤਾ ਦੀ ਅਰਾਧਨਾ ਨਹੀਂ ਕਰਦੇ ਉਹ ਉਨ੍ਹਾਂ ਲੋਕਾਂ ਤੋਂ ਨਾਰਾਜ਼ ਹੋ ਜਾਂਦੇ ਹਨ। 

ਛੱਠ ਪੂਜਾ ਦਾ ਸ਼ੁੱਭ ਸਮਾਂ :-
20 ਨਵੰਬਰ 2020, ਸ਼ੁੱਕਰਵਾਰ ਡੁੱਬਦੇ ਹੋਏ ਸੂਰਜ ਨੂੰ ਅਰਘ ਦੇਣ।
21 ਨਵੰਬਰ 2020, ਸ਼ਨੀਵਾਰ ਸਮਾਪਤੀ ਚੜ੍ਹਦੇ ਹੋਏ ਸੂਰਜ ਨੂੰ ਅਰਘ ਦਿਓ।

ਪੂਜਾ ਦੀ ਸਮੱਗਰੀ :-
- ਬਾਂਸ ਦਾ ਸੂਪ
- ਪਾਣੀ ਵਾਲਾ ਨਾਰੀਅਲ 
- ਪੱਤੇ ਲੱਗੇ ਹੋਏ ਗੰਨੇ
- ਸ਼ੱਕਰਕੰਦੀ
- ਹਲਦੀ ਅਤੇ ਅਦਰਕ ਦਾ ਬੂਟਾ
- ਨਾਸ਼ਪਤੀ
- ਵੱਡੇ ਨਿੰਬੂ ਸਮੇਤ ਹੋਰ ਵੀ ਪੂਜਾ ਦੀ ਸਮੱਗਰੀ ਸ਼ਾਮਲ ਹੁੰਦੀ ਹੈ। 

ਅਰਘ ਦੇਣ ਦੀ ਵਿਧੀ :-
ਬਾਂਸ ਦੇ ਸੂਪ ਵਿਚ ਪੂਜਾ ਦੀ ਸਮੱਗਰੀ ਭਰ ਕੇ ਪੀਲੇ ਕੱਪੜੇ ਨਾਲ ਢੱਕ ਲਓ। ਡੁੱਬਦੇ ਸੂਰਜ ਨੂੰ ਤਿੰਨ ਵਾਰ ਅਰਘ ਦਿਓ। ਤਾਂਬੇ ਦੇ ਭਾਂਡੇ ਵਿਚ ਪਾਣੀ ਭਰ ਕੇ ਉਸ ਵਿਚ ਲਾਲ ਚੰਦਨ, ਸੰਧੂਰ ਅਤੇ ਲਾਲ ਰੰਗ ਦੇ ਫੁੱਲ ਪਾ ਕੇ ਅਰਘ ਦਿਓ। ਖ਼ੁਦ ਦੀ ਲੰਬਾਈ ਦੇ ਬਰਾਬਰ ਤਾਂਬੇ ਦੇ ਭਾਂਡੇ ਨੂੰ ਲੈ ਜਾਓ ਅਤੇ ਸੂਰਜ ਦੇ ਮੰਤਰਾਂ ਦਾ ਜਾਪ ਕਰੋ। 

ਇਨ੍ਹਾਂ ਮੰਤਰਾਂ ਦੇ ਜਾਪ ਨਾਲ ਸੂਰਜ ਦੇਵਤਾ ਨੂੰ ਕਰੋ ਖੁਸ਼ :-

ਓਮ ਘਰਣੀ ਸੂਰਯਾਯ ਨਮ:-
ਓਮ ਮਿਤਰਾਯ ਨਮ: ਓਮ ਰਵਯੇ ਨਮ:
ਓਮ ਸੂਰਯਾਯ ਨਮ:ਓਮ ਭਾਨਵੇ ਨਮ:
ਓਮ ਪੁਸ਼ਣੇ ਨਮ:ਓਮ ਮਾਰਿਚਾਯੇ ਨਮ:
ਓਮ ਆਦਿਤਯਾਯ ਨਮ:ਓਮ ਭਾਸ਼ਕਰਾਯ ਨਮ: 
ਓਮ ਅ੍ਰਾਕਾਯ ਨਮ: ਓਮ ਖਗਯੇ ਨਮ:
ਓਮ ਪਰਭਾਰਕਰਾਯ ਬਿਦਯਮਹੇ ਦਿਵਾਕਰਾਯ ਧਿਮਹੀ ਤਨਨੌ ਸੂਰਯ:ਪਰਚੋ ਦਯਾਤ।


author

sunita

Content Editor

Related News