ਦੀਵਾਲੀ ''ਤੇ ਲੱਗਣੀਆਂ ਪਟਾਕਿਆਂ ਦੀਆਂ 37 ਦੁਕਾਨਾਂ, 12 ਤੱਕ ਮਿਲਣਗੇ ਫਾਰਮ

Thursday, Oct 10, 2019 - 12:49 PM (IST)

ਦੀਵਾਲੀ ''ਤੇ ਲੱਗਣੀਆਂ ਪਟਾਕਿਆਂ ਦੀਆਂ 37 ਦੁਕਾਨਾਂ, 12 ਤੱਕ ਮਿਲਣਗੇ ਫਾਰਮ

ਲੁਧਿਆਣਾ (ਰਿਸ਼ੀ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ 'ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪਟਾਕਿਆਂ ਦੀਆਂ 37 ਦੁਕਾਨਾਂ ਲੱਗਣਗੀਆਂ, ਜਿੱਥੇ ਲੁਧਿਆਣਵੀ ਪਟਾਕੇ ਖਰੀਦਣ ਜਾ ਸਕਣਗੇ। ਪੁਲਸ ਕਮਿਸ਼ਨਰ ਦੇ ਮੁਤਾਬਕ ਸ਼ਹਿਰ 'ਚ 7 ਵੱਖ-ਵੱਖ ਥਾਵਾਂ 'ਤੇ ਪਟਾਕਿਆਂ ਦੀਆਂ ਦੁਕਾਨਾਂ ਸਜਣਗੀਆਂ, ਜਿਸ ਦੇ ਲਈ 10 ਅਕਤੂਬਰ ਨੂੰ ਸਿੰਗਲ ਵਿੰਡੋ 'ਤੇ ਫਾਰਮ ਦਿੱਤੇ ਜਾਣਗੇ, ਜੋ 2 ਦਿਨਾਂ ਤੱਕ ਮਿਲਣਗੇ, ਜਿਨ੍ਹਾਂ ਨੂੰ 2 ਦਿਨਾਂ ਦੇ ਅੰਦਰ ਭਰ ਕੇ 14 ਅਕਤੂਬਰ ਤੱਕ ਜਮ੍ਹਾਂ ਕਰਾਉਣਾ ਪਵੇਗਾ, ਜਿਸ ਤੋਂ ਬਾਅਦ ਬੱਚਤ ਭਵਨ 'ਚ ਡਰਾਅ ਰਾਹੀਂ ਦੁਕਾਨਾਂ ਕੱਢੀਆਂ ਜਾਣਗੀਆਂ।
ਇਨ੍ਹਾਂ ਥਾਵਾਂ 'ਤੇ ਸਜਣਗੀਆਂ ਪਟਾਕਿਆਂ ਦੀਆਂ ਦੁਕਾਨਾਂ
ਦਾਣਾ ਮੰਡੀ, ਸਲੇਮ ਟਾਬਰੀ 'ਚ 13 ਦੁਕਾਨਾਂ
ਪੱਖੋਵਾਲ ਰੋਡ, ਸਿੱਧਵਾਂ ਨਹਿਰ ਕੋਲ 4 ਦੁਕਾਨਾਂ
ਮਾਡਲ ਟਾਊਨ ਐਕਸਟੈਂਸ਼ਨ ਸਕੂਲ ਸਾਈਟ 'ਚ 1 ਦੁਕਾਨ
ਦੁੱਗਰੀ ਫੇਸ-2, ਪੁਲਸ ਥਾਣੇ ਦਾ ਸਾਹਮਣੇ 4 ਦੁਕਾਨਾਂ
ਗਲਾਡਾ ਗਰਾਊਂਡ, ਸੈਕਟਰ-32 ਚੰਡੀਗੜ੍ਹ ਰੋਡ 'ਤੇ 9 ਦੁਕਾਨਾਂ
ਹੰਬੜਾ ਰੋਡ ਨੇੜੇ ਸਿਟੀ ਬੱਸ ਦਫਤਰ ਕੋਲ 3 ਦੁਕਾਨਾਂ
ਲੋਧੀ ਕਲੱਬ ਦੇ ਨੇੜੇ ਗਰਾਊਂਡ 'ਚ 3 ਦੁਕਾਨਾਂ
 


author

Babita

Content Editor

Related News