ਦੀਵਾਲੀ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਜੀਜੇ-ਸਾਲੀ ਦੀ ਇਕੱਠਿਆਂ ਮੌਤ

Wednesday, Nov 11, 2020 - 06:22 PM (IST)

ਅਮਰਗੜ੍ਹ (ਜੋਸ਼ੀ) : ਇਕ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਨਾਲ ਵਾਪਰੀ ਘਟਨਾ ਨੇ ਪਰਿਵਾਰ ਦੀ ਦੀਵਾਲੀ ਨੂੰ ਰੁਸ਼ਨਾਉਣ ਦੀਆਂ ਤਿਆਰੀਆਂ ਵਿਚ ਰੁੱਝੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਜੀਜੇ/ਸਾਲੇ ਨੂੰ ਬੁਰੀ ਤਰ੍ਹਾਂ ਕੁਚਲ ਕੇ ਉਨ੍ਹਾਂ ਦੇ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁਝਾ ਦਿੱਤੇ।

ਇਹ ਵੀ ਪੜ੍ਹੋ :  ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਪਾਖੰਡੀ ਮਲਕੀਤ 'ਤੇ ਵੱਡੀ ਕਾਰਵਾਈ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਜਸਪਾਲ ਸਿੰਘ (25) ਦੇ ਤਾਏ ਦੇ ਲੜਕੇ ਪ੍ਰਣਾਮ ਸਿੰਘ ਮੁਤਾਬਕ ਜਦੋਂ ਉਹ ਸਵੇਰੇ 7:30 ਦੇ ਕਰੀਬ ਪਿੰਡ ਬਾਠਾਂ ਤੋਂ ਆਪਣਾ ਕੋਈ ਘਰੇਲੂ ਕੰਮ ਕਰਕੇ ਆਪਣੇ ਪਿੰਡ ਚੌਂਦਾ ਨੂੰ ਵਾਪਸ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਸੂਏ ਦੀ ਪੁਲੀ ਲੰਘਦੇ ਹੀ ਇਕ ਤੇਜ਼ ਰਫ਼ਤਾਰ ਟਰੱਕ ਨੇ ਅੱਗੇ ਜਾ ਰਹੇ ਮੋਟਰਸਾਈਕਲ ਚਾਲਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਦੋਂ ਉਹ ਜ਼ਖ਼ਮੀਆਂ ਕੋਲ ਗਿਆ ਤਾਂ ਜਸਪਾਲ ਸਿੰਘ ਜੋ ਕਿ ਉਸ ਦੇ ਚਾਚੇ ਦਾ ਲੜਕਾ ਸੀ ਦੀ ਮੌਤ ਹੋ ਚੁੱਕੀ ਸੀ ਤੇ ਉਸ ਦਾ ਸਾਲਾ ਹਰਜਿੰਦਰ ਸਿੰਘ (24) ਸਹਿਕ ਰਿਹਾ ਸੀ ਜੋ ਕਿ ਮਾਲੇਰਕੋਟਲਾ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਗਿਆ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੀ ਪੁਲਸ ਲਾਈਨ 'ਚ ਫੈਲੀ ਸਨਸਨੀ, ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ

ਪੁਲਸ ਵਲੋਂ ਚਸ਼ਮਦੀਦ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਨੰਬਰ ਪੀ. ਬੀ. -11-ਸੀ 8394 ਦੇ ਡਰਾਈਵਰ ਮਨਦੀਪ ਸਿੰਘ ਉਰਫ਼ ਮੀਪ ਪੁੱਤਰ ਨਛੱਤਰ ਸਿੰਘ ਪਿੰਡ ਚੌਂਦਾ 'ਤੇ ਆਈ. ਪੀ. ਸੀ. ਦੀ ਧਾਰਾ 279,304-1 ਅਤੇ 427 ਦਾ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਬਟਾਲਾ 'ਚ ਵੱਡੀ ਘਟਨਾ, ਗ੍ਰੰਥੀ ਨੇ 5 ਗੁਟਕਾ ਸਾਹਿਬ ਦੇ ਅੰਗ ਪਾੜ ਨਾਲੀ 'ਚ ਸੁੱਟੇ


Gurminder Singh

Content Editor

Related News