ਕਿਸਮਤ : ਇਸ ਗਰੀਬ ਦੀ ਧੀ ਨੇ ਜਿੱਤਿਆ 'ਡੇਢ ਕਰੋੜ' ਦਾ ਦੀਵਾਲੀ ਬੰਪਰ (ਵੀਡੀਓ)
Thursday, Nov 15, 2018 - 06:07 PM (IST)
ਬਠਿੰਡਾ (ਅਮਿਤ ਸ਼ਰਮਾ) : ਕਹਿੰਦੇ ਨੇ ਕਿ ਧੀਆਂ ਆਪਣੇ ਲੇਖ ਧੁਰੋਂ ਲਿਖਾ ਕੇ ਲਿਆਉਂਦੀਆਂ ਹਨ ਤੇ ਆਪਣੇ ਨਾਲ ਕਈਆਂ ਦੀ ਕਿਸਮਤ ਬਦਲ ਦਿੰਦਿਆਂ ਹਨ। ਅਜਿਹੀ ਹੀ ਮਿਸਾਲ ਹੈ ਬਠਿੰਡੇ ਦੀ ਲਖਵਿੰਦਰ ਕੌਰ, ਜਿਸ ਦੀ ਕਿਸਮਤ ਨਾਲ ਇਸ ਪੂਰੇ ਪਰਿਵਾਰ ਦੀ ਕਿਸਮਤ ਬਦਲ ਗਈ। ਬਠਿੰਡਾ ਦੀ ਰਹਿਣ ਵਾਲੀ ਇਕ ਵਿਦਿਆਰਥ ਲਖਵਿੰਦਰ ਕੌਰ ਨੇ ਡੇਢ ਕਰੋੜ ਦਾ ਦੀਵਾਲੀ ਬੰਪਰ ਜਿੱਤਿਆ ਹੈ।
ਜਾਣਕਾਰੀ ਮੁਤਾਬਕ ਜਿਸ ਘਰ ਦੀਆਂ ਕੰਧਾਂ ਕੱਚੀਆਂ ਸਨ ਉਸੇ ਘਰ 'ਤੇ ਲਕਸ਼ਮੀ ਮਿਹਰਬਾਨ ਹੋਈ ਹੈ। ਦੀਵਾਲੀ 'ਤੇ ਇਸ ਘਰ ਦੀ ਕਿਸਮਤ ਚਮਕ ਗਈ। ਬਠਿੰਡਾ ਦੇ ਗਲਾਬਗੜ੍ਹ 'ਚ ਗਰੀਬ ਪਰਿਵਾਰ ਦੀ ਧੀ ਲਖਵਿੰਦਰ ਕੌਰ ਨੇ ਡੇਢ ਕਰੋੜ ਦਾ ਦੀਵਾਲੀ ਬੰਪਰ ਜਿੱਤਿਆ ਹੈ। ਇਸ ਖੁਸ਼ੀ ਨਾਲ ਪੂਰੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਲਖਵਿੰਦਰ ਦੇ ਪਿਤਾ ਪੰਜਾਬ ਪੁਲਸ 'ਚ ਹੋਮਗਾਰਡ ਹਨ ਪਰ ਇਹ ਨੌਕਰੀ ਉਨ੍ਹਾਂ ਦੇ ਘਰ ਦੀ ਗਰੀਬੀ ਨਹੀਂ ਚੁੱਕ ਸਕੀ।