ਦੀਵਾਲੀ ਮੌਕੇ ਮੋਤੀ ਮਹਿਲ ਘੇਰਨਗੇ ਚੰਦੂਮਾਜਰਾ, ਸ਼ਾਇਰੀ ਕਰਕੇ ਕੈਪਟਨ ਨੂੰ ਲਾਏ ਖੂਬ ਰਗੜੇ

10/10/2019 2:06:27 PM

ਪਟਿਆਲਾ (ਬਲਜਿੰਦਰ): ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅੱਜ ਛੋਟੀ ਨਦੀ ਦਾ ਪੁਲ ਦਾ ਕੰਮ ਪੁਰਾ ਨਾ ਹੋਣ ਦੇ ਵਿਰੋਧ ਅਕਾਲੀ ਦਲ ਵੱਲੋਂ ਜਬਰਦਸਤ ਧਰਨਾ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਨੇੜੇ-ਤੇੜੇ ਦੇ ਇਲਾਕੇ ਦੇ ਲੋਕਾਂ ਨੇ ਵੀ ਭਾਗ ਲਿਆ। ਅਕਾਲੀ ਦਲ ਦੇ ਰੋਸ ਨੂੰ ਦੇਖਦੇ ਹੋਏ ਮੌਕੇ 'ਤੇ ਨਾਇਬ ਤਹਿਸੀਲ ਪਹੁੰਚੇ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਜੇਕਰ ਦੀਵਾਲੀ ਤੱਕ ਪੁਲ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਮੋਤੀ ਮਹਿਲ ਨੂੰ ਜਾਣ ਵਾਲੇ ਰਸਤਿਆਂ 'ਤੇ ਧਰਨੇ ਲਗਾ ਕੇ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਵਿਧਾਇਕ ਚੰਦੂਮਾਜਰਾ ਨੇ ਕਾਂਗਰਸ ਸਰਕਾਰ ਨੂੰ ਖੂਬ ਰਗੜੇ ਲਗਾ ਅਤੇ ਤੇ ਸਾਇਰੋ-ਸ਼ਾਇਰੀ ਕਰਦੇ ਹੋਏ ਕਿਹਾ ਕਿ 'ਮੰਜਿਲਾਂ 'ਤੇ ਕਿਵੇਂ ਪਹੁੰਚੇਗਾ ਰਾਹੀ, ਜਦੋਂ ਮੰਜਲਾਂ ਨੂੰ ਜਾਂਦਾ ਹੋÎਇਆ ਰਾਹ ਵਿਕ ਗਿਆ, ਮੋੜ 'ਤੇ ਖੜ੍ਹੇ ਹੋਏ ਸਿਪਾਹੀਆਂ ਦਾ ਕੀ ਦੋਸ਼ ਜਦੋਂ ਸ਼ਹਿਰ ਵਾਲਾ ਖੁਦ ਸ਼ਹਿਨਸ਼ਾਹ ਵਿਕ ਗਿਆ'।

ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਚੱਕਰ 'ਚ ਅਜਿਹੀਆਂ ਫਰਮਾਂ ਨੂੰ ਠੇਕੇ ਅਲਾਟ ਕੀਤੇ ਗਏ, ਜਿਹੜੇ ਕਿ ਪਹਿਲਾਂ ਵੀ ਕਈ ਕੰਮ ਅੱਧ ਵਿਚਕਾਰ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕੱਲਾ ਇਹ ਪ੍ਰਾਜੈਕਟ ਨਹੀਂ ਸਗੋਂ ਬਹਾਦਰਗੜ੍ਹ ਅਤੇ ਨੇੜੇ-ਤੇੜੇ ਦੇ ਇਲਾਕੇ ਦੇ ਸੀਵਰੇਜ ਦਾ ਪ੍ਰਾਜੈਕਟ ਦੇ ਵੀ ਵਾਰ ਵਾਰ ਟੈਂਡਰ ਲਗਾ ਕੇ ਕੈਂਸਲ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਸਨੌਰ ਦੇ ਨਗਰ ਕੌਂਸਲ ਦੇ ਦਫਤਰ ਸਮੇਤ ਕਈ ਤਰ੍ਹਾਂ ਵਿਕਾਸ ਦੇ ਕੰਮ ਚਹੇਤਿਆਂ ਨੂੰ ਟੈਂਡਰ ਦਿਵਾਉਣ ਦੇ ਚੱਕਰਾਂ 'ਚ ਵਿਕਾਸ ਦੇ ਪ੍ਰਾਜੈਕਟ ਲਟਕਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 9 ਮਹੀਨੇ ਪਹਿਲਾਂ ਪੁਲ ਦਾ ਕੰਮ ਸ਼ੁਰੂ ਕੀਤਾ ਗਿਆ। ਜਿਹੜਾ ਪੁਲ ਬਣ ਕੇ ਤਿਆਰ ਹੋ ਜਾਣਾ ਸੀ ਉਸ ਦਾ ਕੰਮ ਵੀ ਸ਼ੁਰੂ ਨਾ ਹੋ ਸਕਿਆ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਤੋਂ Îਇਸ ਪ੍ਰਾਜੈਕਟ ਦੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਜਗਜੀਤ ਸਿੰਘ ਕੋਹਲੀ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਜਥੇਦਾਰ ਨਰੰਜਣ ਸਿੰਘ ਫੌਜੀ, ਗੁਰਜੀਤ ਸਿੰਘ ਉਪਲੀ, ਜਗਜੀਤ ਸਿੰਘ ਕੌਲੀ ਸਰਪ੍ਰਸ਼ਤ ਅਕਾਲੀ ਦਲ ਪਟਿਆਲਾ, ਸੁਖਵਿੰਦਰ ਸਿੰਘ ਭੋਲਾ ਕੋਟਲਾ ਗਹਿਰੂ ਆਦਿ ਯੂਥ ਆਗੂਆਂ ਦੇ ਵੱਡੇ ਕਾਫਲੇ ਲੈ ਕੇ ਪਹੁੰਚੇ।


Shyna

Content Editor

Related News