ਪਾਣੀ ਬੰਦੀ ਤੋਂ ਪ੍ਰੇਸ਼ਾਨ ਕਿਸਾਨ ਜਲ-ਘਰ ਦੀ ਟੈਂਕੀ ''ਤੇ ਚੜਿਆ
Tuesday, Jun 29, 2021 - 07:57 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਪਿੰਡ ਮੜਮੱਲੂ ਦੇ ਜਲਘਰ ਦੀ ਟੈਂਕੀ 'ਤੇ ਅੱਜ ਕਿਸਾਨ ਚੜ ਕੇ ਨਾਅਰੇਬਾਜੀ ਕਰਨ ਲੱਗਾ। ਪਿੰਡ ਸੰਗਰਾਣਾ ਨਾਲ ਸਬੰਧਿਤ ਕਿਸਾਨ ਅਨੁਸਾਰ ਨਹਿਰੀ ਵਿਭਾਗ ਨੇ ਮਾਇਨਰ ਵਿਚ ਬੰਦੀ ਕਰ ਦਿੱਤੀ ਜਿਸ ਨਾਲ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ।
ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ-ਫਿਰੋਜ਼ਪੁਰ ਮਾਰਗ 'ਤੇ ਕਿਸਾਨਾਂ ਨੇ ਬੀਤੇ ਕਲ ਤੋਂ ਚੱਕਾ ਜਾਮ ਕੀਤਾ ਹੋਇਆ ਹੈ। ਨਹਿਰੀ ਵਿਭਾਗ ਵੱਲੋਂ ਪਾਣੀ ਦੀ ਕੀਤੀ ਬੰਦੀ ਨੂੰ ਲੈ ਕੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਸੀ ਅਤੇ ਪਰਸਾਸਨਿਕ ਅਧਿਕਾਰੀਆਂ ਨਾਲ ਕੋਈ ਗਲਬਾਤ ਨਾ ਹੋਣ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਿਰਮਲ ਸਿੰਘ ਜੱਸੇਆਣਾ ਨੇ ਬੀਤੀ ਸ਼ਾਮ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਕਿਸਾਨਾਂ ਨੇ ਕਿਹਾ ਜਦ ਤਕ ਮਾਇਨਰਾਂ 'ਚ ਪਾਣੀ ਨਹੀਂ ਛੱਡਿਆ ਜਾਂਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਅੱਜ ਇਕ ਕਿਸਾਨ ਹਰਬੰਸ ਸਿੰਘ ਸੰਗਰਾਣਾ ਇਸ ਸਬੰਧੀ ਸ਼ਾਮ ਸਮੇਂ ਜਲਘਰ ਮੜਮੱਲੂ ਦੀ ਟੈਂਕੀ 'ਤੇ ਚੜ ਗਿਆ। ਕਿਸਾਨਾਂ ਅਨੁਸਾਰ ਮੁੱਦਕੀ ਮਾਇਨਰ ਅਤੇ ਚੌਂਤਰਾ ਡਿਸਟਿਲਰੀ ਕਲਰ ਸ਼ੋਰਾ ਦੇ ਮਾਇਨਰ ਹਨ ਜਿੰਨਾਂ ਵਿਚ ਬੰਦੀ ਨਹੀਂ ਆ ਸਕਦੀ। ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀ ਪਹੁੰਚ ਚੁਕੇ ਸਨ।