ਪਤਨੀ ਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Tuesday, Dec 27, 2022 - 01:38 AM (IST)

ਪਤਨੀ ਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਲੁਧਿਆਣਾ (ਰਾਜ)-ਪਤਨੀ ਅਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਰਜਿੰਦਰ ਸਿੰਘ (39) ਹੈ, ਜੋ ਪਿੰਡ ਫੁੱਲਾਂਵਾਲ ਦਾ ਰਹਿਣ ਵਾਲਾ ਸੀ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਭਰਾ ਪਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਨਵਦੀਪ ਕੌਰ ਅਤੇ ਸੱਸ ਕਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

  ਇਹ ਖ਼ਬਰ ਵੀ ਪੜ੍ਹੋ : ‘ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ’, ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਕੀਤਾ ਵੱਡਾ ਦਾਅਵਾ

ਪੁਲਸ ਸ਼ਿਕਾਇਤ ’ਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਰਜਿੰਦਰ ਸਿੰਘ ਦਾ ਵਿਆਹ ਨਵਦੀਪ ਕੌਰ ਨਾਲ ਸਤੰਬਰ 2020 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਸੱਸ ਦਾ ਪਰਿਵਾਰ ’ਚ ਕਾਫ਼ੀ ਇੰਟਰਫੇਅਰੈਂਸ ਸੀ। ਉਸ ਦੀ ਭਰਜਾਈ ਤੇ ਉਸ ਦੀ ਮਾਂ ਨੇ ਮਿਲ ਕੇ ਉਸ ਦੇ ਭਰਾ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ, ਜਿਸ ਕਾਰਨ ਉਸ ਦੇ ਭਰਾ ਨੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ। ਉਧਰ, ਪੁਲਸ ਦਾ ਕਹਿਣਾ ਹੈ ਕਿ ਭਰਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਤਨੀ ਅਤੇ ਸੱਸ ’ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਧੀ ਨੇ ICU ’ਚ ਕਰਵਾਇਆ ਵਿਆਹ, ਆਸ਼ੀਰਵਾਦ ਦਿੰਦਿਆਂ ਹੀ ਕਿਹਾ ਅਲਵਿਦਾ


author

Manoj

Content Editor

Related News