USA ਰਹਿੰਦੇ ਪਤੀ ਤੋਂ ਤੰਗ ਆ ਕੇ ਨਰਸ ਨੇ ਦੇ ਦਿੱਤੀ ਜਾਨ, ਢਾਈ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Saturday, Apr 15, 2023 - 01:20 AM (IST)

USA ਰਹਿੰਦੇ ਪਤੀ ਤੋਂ ਤੰਗ ਆ ਕੇ ਨਰਸ ਨੇ ਦੇ ਦਿੱਤੀ ਜਾਨ, ਢਾਈ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਲੁਧਿਆਣਾ (ਰਿਸ਼ੀ) : ਵਿਆਹ ਤੋਂ ਢਾਈ ਮਹੀਨਿਆਂ ਬਾਅਦ ਪਤੀ ਅਤੇ ਸਹੁਰਿਆਂ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕੀਤੇ ਜਾਣ ’ਤੇ ਨਰਸ ਨੇ ਪੀ. ਜੀ. ਵਿਚ ਫਾਹਾ ਲੈ ਲਿਆ। ਇਸ ਮਾਮਲੇ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਤੇ ਪਤੀ ਖ਼ਿਲਾਫ਼ ਦਾਜ ਖਾਤਰ ਕਤਲ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਵਿਦੇਸ਼ ’ਚ ਹੈ।

ਇਹ ਵੀ ਪੜ੍ਹੋ : ਤਿਹਾੜ ਜੇਲ੍ਹ 'ਚ ਗੈਂਗਵਾਰ, ਦਿੱਲੀ ਦੇ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਛੋਟੀ ਭੈਣ ਸੁਖਪ੍ਰੀਤ ਕੌਰ (28) ਦਾ ਵਿਆਹ ਉਕਤ ਮੁਲਜ਼ਮ ਨਾਲ 1 ਫਰਵਰੀ 2023 ਨੂੰ ਕੀਤਾ ਸੀ। ਭੈਣ ਨੇ ਨਰਸਿੰਗ ਕੀਤੀ ਹੋਈ ਸੀ ਅਤੇ ਪਤੀ ਨਾਲ ਵਿਦੇਸ਼ ਹੀ ਜਾਣਾ ਸੀ। ਬੀਤੀ 13 ਮਾਰਚ ਨੂੰ ਮੁਲਜ਼ਮ ਵਿਦੇਸ਼ ਚਲਾ ਗਿਆ। ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਸਿਰਫ ਇਹ ਮੰਗ ਰੱਖੀ ਗਈ ਸੀ ਕਿ ਉਸ ਦੀ ਭੈਣ ਨੂੰ ਵਿਦੇਸ਼ ਜਾਣ ਦੀ ਪੜ੍ਹਾਈ ਕਰਵਾਉਣ ਦੇ ਨਾਲ ਹੀ ਜਹਾਜ਼ ਦੀ ਟਿਕਟ ਦਾ ਖਰਚਾ ਕਰ ਦੇਵੇ ਪਰ ਵਿਆਹ ਤੋਂ ਬਾਅਦ ਪਤੀ 25 ਲੱਖ ਰੁਪਏ ਦੀ ਮੰਗ ਕਰਨ ਲੱਗ ਪਿਆ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਮੋਜ਼ਾਮਬੀਕ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਇਸੇ ਗੱਲ ਕਰਕੇ ਪਤੀ ਵਿਦੇਸ਼ ਤੋਂ ਫੋਨ ਕਰਕੇ ਮ੍ਰਿਤਕਾ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਵੱਲੋਂ ਪਹਿਲਾਂ 4 ਲੱਖ 16 ਹਜ਼ਾਰ ਰੁਪਏ ਵੀ ਦੇ ਕੇ ਮੰਗ ਪੂਰੀ ਕੀਤੀ ਗਈ ਪਰ ਹੁਣ 15 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ। ਗੁਰਪ੍ਰੀਤ ਮੁਤਾਬਕ ਮੁਲਜ਼ਮ ਫੋਨ ਕਰਕੇ ਭੈਣ ਨੂੰ ਅਬਾਰਸ਼ਨ ਕਰਵਾਉਣ ਦਾ ਦਬਾਅ ਵੀ ਪਾ ਰਿਹਾ ਸੀ। ਲਗਭਗ ਇਕ ਹਫ਼ਤਾ ਪਹਿਲਾਂ ਵੀ ਭੈਣ ਸਹੁਰੇ ਘਰੋਂ ਜੋਸ਼ੀ ਨਗਰ ਇਲਾਕੇ ’ਚ ਪੀ. ਜੀ. ਲੈ ਕੇ ਰਹਿਣ ਆਈ ਸੀ ਤਾਂ ਕਿ ਨਰਸਿੰਗ ਦੇ ਪੇਪਰ ਦੀ ਤਿਆਰੀ ਕਰ ਸਕੇ।

ਇਹ ਵੀ ਪੜ੍ਹੋ : ਰੂਸ ਤੇ ਯੂਕ੍ਰੇਨ 'ਚ ਜੰਗ ਜਾਰੀ, ਬਖਮੁਤ ਵਿੱਚ ਯੂਕ੍ਰੇਨੀ ਸੈਨਿਕਾਂ 'ਤੇ ਹਮਲੇ ਹੋਏ ਤੇਜ਼

ਬੀਤੀ 12 ਅਪ੍ਰੈਲ ਦੀ ਸ਼ਾਮ ਮੁਲਜ਼ਮ ਦਾ ਫੋਨ ਆਇਆ, ਜਿਸ ਤੋਂ ਬਾਅਦ ਆਪਸ ’ਚ ਕਾਫੀ ਬਹਿਸ ਹੋ ਗਈ। ਲਗਭਗ 8 ਵਜੇ ਪੀ. ਜੀ. ’ਚ ਰਹਿਣ ਵਾਲੀਆਂ ਬਾਕੀ ਲੜਕੀਆਂ ਖਾਣਾ ਖਾਣ ਲਈ ਬੁਲਾਉਣ ਗਈਆਂ ਤਾਂ ਭੈਣ ਵੱਲੋਂ ਜੀਵਨ ਲੀਲਾ ਖ਼ਤਮ ਕੀਤੇ ਜਾਣ ਦਾ ਪਤਾ ਲੱਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News