ਜ਼ਿਲਾ ਪ੍ਰਸ਼ਾਸਨ ਦੀ ਪਹਿਲ, ਪੰਜਾਵੀ ਜਮਾਤ ਤੱਕ ਦੇ ਬੱਚਿਆਂ ਨੂੰ PCS ਅਧਿਕਾਰੀ ਦੇਣਗੇ ਆਨਲਾਈਨ ਸਿੱਖਿਆ

05/27/2020 1:31:03 PM

ਪਟਿਆਲਾ (ਜੋਸਨ, ਰਾਜੇਸ਼): ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਕਰਕੇ ਲਾਗੂ ਤਾਲਾਬੰਦੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ 'ਡਿਜ਼ੀਟਲ ਪੇਰੈਂਟਸ ਮਾਰਗ ਦਰਸ਼ਕ' ਪ੍ਰੋਗਰਾਮ ਨਾਲ ਜੁੜ ਕੇ ਆਪਣੇ ਬੱਚਿਆਂ ਦੀ ਆਚਰਣ ਉਸਾਰੀ, ਸਿੱਖਿਆ ਅਤੇ ਭਾਸ਼ਾ ਵੱਲ ਵਿਸ਼ੇਸ਼ ਧਿਆਨ ਦੇਣ।ਕੁਮਾਰ ਅਮਿਤ ਨੇ ਕਿਹਾ ਕਿ ਤਾਲਾਬੰਦੀ ਕਰਕੇ ਸਕੂਲ ਨਾ ਖੁੱਲ੍ਹਣ ਕਾਰਨ ਘਰ ਬੈਠੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੀਰਾਕੀ ਫਾਊਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਇਸ ਪ੍ਰੋਗਰਾਮ ਦੀ ਨੋਡਲ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜਾਰੀ ਕੀਤੀਆਂ ਵੀਡੀਓਜ਼ ਨੂੰ 1 ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਤਾਇਨਾਤ ਸਿਖਾਲਈ ਅਧੀਨ ਪੀ.ਸੀ.ਐੱਸ. ਅਧਿਕਾਰੀ ਜਗਨੂਰ ਸਿੰਘ ਗਰੇਵਾਲ ਵਲੋਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਆਨ-ਲਾਈਨ ਵੀਡੀਓਜ਼ ਰਾਹੀਂ ਭਾਸ਼ਾ ਖਾਸ ਕਰਕੇ ਅੰਗਰੇਜ਼ੀ (ਈ.ਵੀ.ਐੱਸ) ਵਾਤਾਵਰਣ ਸਿੱਖਿਆ, ਹਿਸਾਬ ਅਤੇ ਚੰਗੇ ਆਚਰਣ ਅਤੇ ਸਮਾਜਿਕ ਵਿਵਹਾਰ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਤਣਾਅ ਰਹਿਤ ਅਤੇ ਉਸਾਰੂ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਤਾਲਾਬੰਦੀ ਦੀਆਂ ਛੁੱਟੀਆਂ ਦਾ ਲਾਭ ਉਠਾਉਣ। ਕੁਮਾਰ ਅਮਿਤ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ, ਸਵੈ-ਸਹਾਇਤਾ ਸਮੂਹ ਦੀਆਂ ਮੈਂਬਰ ਔਰਤਾਂ ਸਮੇਤ ਐਲੀਮੈਂਟਰੀ ਅਧਿਆਪਕਾਂ ਵਲੋਂ ਰੋਜ਼ਾਨਾ ਵੀਡੀਓ ਮਾਪਿਆਂ ਦੇ ਵਟਸਐਪ 'ਤੇ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ 1200 ਤੋਂ ਵਧੇਰੇ ਘੰਟਿਆਂ ਦੌਰਾਨ 1 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ। ਪਿਛਲੇ 3 ਹਫਤਿਆਂ 'ਚ ਹੀ 20 ਹਜ਼ਾਰ ਤੋਂ ਵਧੇਰੇ ਮਾਪੇ ਇਸ ਨਾਲ ਜੁੜ ਚੁੱਕੇ ਹਨ।


Shyna

Content Editor

Related News