ਵਿਸਾਖੀ ਵਾਲੇ ਦਿਨ ਮੁੰਡੇ ਨੇ ਗੁਰਦੁਆਰਾ ਸਾਹਿਬ 'ਚ ਕੀਤੀ ਬੇਅਦਬੀ, ਸੰਗਤ ਨੇ ਕੀਤਾ ਪੁਲਸ ਹਵਾਲੇ (ਵੀਡੀਓ)

Sunday, Apr 14, 2024 - 12:46 PM (IST)

ਵਿਸਾਖੀ ਵਾਲੇ ਦਿਨ ਮੁੰਡੇ ਨੇ ਗੁਰਦੁਆਰਾ ਸਾਹਿਬ 'ਚ ਕੀਤੀ ਬੇਅਦਬੀ, ਸੰਗਤ ਨੇ ਕੀਤਾ ਪੁਲਸ ਹਵਾਲੇ (ਵੀਡੀਓ)

ਲੁਧਿਆਣਾ (ਜ. ਬ.) : ਵਿਸਾਖੀ ਦੇ ਪਵਿੱਤਰ ਤਿਉਹਾਰ ’ਤੇ ਲੁਧਿਆਣਾ 'ਚ ਇਕ ਨੌਜਵਾਨ ਨੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰ ਦਿੱਤੀ। ਮੁਲਜ਼ਮ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਸਜਾਏ ਰੁਮਾਲੇ ਹਟਾ ਦਿੱਤੇ। ਇਸ ਤਰ੍ਹਾਂ ਕਰਦੇ ਹੋਏ ਉਸ ਨੂੰ ਸੰਗਤ ਨੇ ਦੇਖ ਲਿਆ ਤੇ ਫੜ੍ਹ ਕੇ ਛਿੱਤਰ-ਪਰੇਡ ਕੀਤੀ ਤੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ

ਇਸ ਤੋਂ ਬਾਅਦ ਪੀ. ਸੀ. ਆਰ. ਟੀਮ ਮੌਕੇ ’ਤੇ ਪੁੱਜ ਗਈ, ਜੋ ਉਸ ਨੂੰ ਫੜ੍ਹ ਕੇ ਥਾਣਾ ਡਵੀਜ਼ਨ ਨੰਬਰ-4 ਵਿਚ ਲੈ ਗਈ। ਇਸ ਮਾਮਲੇ ’ਚ ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮ ਕੁੱਝ ਬੋਲ ਨਹੀਂ ਰਿਹਾ ਹੈ। ਉਸ ਨੇ ਆਪਣਾ ਨਾਂ ਵੀ ਨਹੀਂ ਦੱਸਿਆ ਹੈ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਲਚਲ, ਸੀਨੀਅਰ ਅਕਾਲੀ ਆਗੂ ਪਵਨ ਕੁਮਾਰ ਟੀਨੂੰ AAP 'ਚ ਹੋ ਸਕਦੇ ਨੇ ਸ਼ਾਮਲ

ਜਾਣਕਾਰੀ ਮੁਤਾਬਕ ਇਹ ਘਟਨਾ ਛਾਉਣੀ ਮੁਹੱਲਾ ਦੇ ਨੇੜੇ ਸਥਿਤ ਗੁਰਦੁਆਰਾ ਦੀ ਹੈ। ਉਧਰ ਐੱਸ. ਐੱਚ. ਓ ਐੱਸ. ਆਈ. ਪ੍ਰਦੂਮਣ ਨੇ ਦੱਸਿਆ ਕਿ ਨੌਜਵਾਨ ਤੋਂ ਪੁੱਛਗਿਛ ਕੀਤੀ ਗਈ ਪਰ ਉਹ ਕੁਝ ਵੀ ਬੋਲ ਨਹੀਂ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News