ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਦੇ ਘਰ ਜਬਰੀ ਦਾਖ਼ਲ ਹੋਣ ਵਾਲਾ ਵਿਅਕਤੀ ਚੜ੍ਹਿਆ ਪੁਲਸ ਹੱਥੇ

Saturday, Oct 02, 2021 - 03:10 PM (IST)

ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਦੇ ਘਰ ਜਬਰੀ ਦਾਖ਼ਲ ਹੋਣ ਵਾਲਾ ਵਿਅਕਤੀ ਚੜ੍ਹਿਆ ਪੁਲਸ ਹੱਥੇ

ਫਰੀਦਕੋਟ (ਜਗਤਾਰ,ਰਾਜਨ): ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਸੱਚਾ ਸੌਦਾ ਸਿਰਸੇ ਦੇ ਪ੍ਰੇਮੀਆਂ ਨੂੰ ਲਗਾਤਾਰ ਜਾਨੋਂ ਮਾਰਨੇ ਦੀਆਂ ਧਮਕੀਆਂ ਮਿਲ ਰਹੀ ਹਨ ਅਤੇ ਪਿਛਲੇ ਮਹੀਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਗੋ ਰੋਮਾਣਾ ਦੇ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਇਕ ਕਾਰ ਸਵਾਰ ਲੋਕਾਂ ਵਲੋਂ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਪੁਲਸ ਨੇ ਦੋਸ਼ੀਆਂ ਦੀ ਸ਼ਨਾਖਤ ਵੀ ਕਰ ਲਈ ਸੀ। ਜਿਸ ਦੇ ਕੋਲੋਂ ਦੋ ਪਿਸਟਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹੈ।

ਇਹ ਵੀ ਪੜ੍ਹੋ : ਝੋਨੇ ਦੀ ਖ਼ਰੀਦ 'ਚ ਦੇਰੀ 'ਤੇ ਭੜਕੇ ਭਗਵੰਤ ਮਾਨ, 'ਸਰਕਾਰਾਂ ਨੇ ਕਿਸਾਨਾਂ ਨੂੰ ਛੱਡਿਆ ਲਾਵਾਰਿਸ'

ਫੜ੍ਹੇ ਗਏ ਕਥਿਤ ਦੋਸ਼ੀ ਦੀ ਪਛਾਣ ਪਿੰਡ ਜਿਉਣ ਵਾਲਾ ਵਾਸੀ ਭੋਲਾ ਸਿੰਘ ਉਰਫ ਖਾਲਸਾ ਵਜੋਂ ਹੋਈ। ਇਸ ਬਾਰੇ ਫ਼ਰੀਦਕੋਟ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਵਲੋਂ ਇਕ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਗਈ ਹੈ।
 

ਇਹ ਵੀ ਪੜ੍ਹੋ : ਬਠਿੰਡਾ: ਰਾਮਲੀਲਾ ਵੇਖ ਰਹੇ ਲੋਕਾਂ 'ਤੇ ਸ਼ਰਾਬੀ ਨੌਜਵਾਨਾਂ ਵੱਲੋਂ ਤਲਵਾਰਾਂ ਨਾਲ ਹਮਲਾ, ਪ੍ਰਧਾਨ ਦਾ ਵੱਢਿਆ ਹੱਥ


author

Shyna

Content Editor

Related News