ਪਾਥੀਆਂ ਪੱਥਣ ’ਤੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਡਾਂਗਾਂ ਤੇ ਤਲਵਾਰਾਂ

Sunday, Jan 31, 2021 - 06:38 PM (IST)

ਪਾਥੀਆਂ ਪੱਥਣ ’ਤੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਡਾਂਗਾਂ ਤੇ ਤਲਵਾਰਾਂ

ਸੁਲਤਾਨਪੁਰ ਲੋਧੀ (ਧੀਰ)- ਰਸਤੇ ’ਚ ਪਾਥੀਆਂ ਪੱਥਣ ਦੇ ਮਾਮਲੇ ਨੂੰ ਲੈ ਕੇ ਹੋਈ ਆਪਸੀ ਤਕਰਾਰ ਮਗਰੋਂ ਕੁਝ ਵਿਅਕਤੀਆਂ ਵੱਲੋਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ, ਕ੍ਰਿਪਾਨਾਂ, ਡਾਂਗਾ, ਦਾਤਰਾਂ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ਵਿਚ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਜਾਣਕਾਰੀ ਦਿੰਦੇ ਹੋਏ ਥਾਣਾ ਕਬੀਰਪੁਰ ਮੁਖੀ ਇੰਸ. ਚੰਨਣ ਸਿੰਘ ਨੇ ਦੱਸਿਆ ਕਿ ਪਿੰਡ ਆਹਲੀ ਕਲਾਂ ਦੇ ਮਨਪ੍ਰੀਤ ਸਿੰਘ ਪੁੱਤਰ ਗੁਰਮੁਖ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਦੀ ਮਾਤਾ ਪ੍ਰਕਾਸ਼ ਕੌਰ ਨੇ ਪਿੰਡ ਦੀ ਗਲੀ ’ਚ ਰਹਿੰਦੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਰਸਤੇ ’ਚ ਪਾਥੀਆਂ ਨਾ ਪੱਥਣ ਤੋਂ ਰੋਕਿਆ ਸੀ। ਜਿਸ ਨਾਲ ਘਰ ਨੂੰ ਆਉਣ ਜਾਣ ਵੇਲੇ ਮੁਸ਼ਕਿਲ ਆਉਂਦੀ ਹੈ। ਜਿਸ ’ਤੇ ਉਸ ਨੇ ਘਰ ਜਾ ਕੇ ਆਪਣੇ ਬੇਟੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ। ਜਿਸ ਨੇ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਬੀਤੇ ਦਿਨੀਂ ਉਸ ਦੇ ਭਰਾ ਸੁਖਰਾਜ ਸਿੰਘ ਉੱਪਰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਕ੍ਰਿਪਾਨਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ

ਗੰਭੀਰ ਰੂਪ ’ਚ ਜ਼ਖਮੀ ਹੋਏ ਭਰਾ ਨੂੰ ਉਸ ਨੂੰ ਜਦੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਤਾਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਜਲੰਧਰ ਵਿਖੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏ. ਐੱਸ. ਆਈ. ਮਨਜਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੇ ਬਿਆਨਾਂ ਦੇ ਆਧਾਰ ’ਤੇ ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ ਦੋਵੇਂ ਪੁੱਤਰ ਗੁਰਚਰਨ ਸਿੰਘ ਵਾਸੀ ਆਹਲੀ ਕਲਾਂ, ਯਾਦਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ, ਆਕਾਸ਼ ਪੁੱਤਰ ਹਰਜਿੰਦਰ, ਕੁਲਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਸਾਰੇ ਵਾਸੀ ਪਿੰਡ ਆਹਲੀ ਖਿਲਾਫ ਧਾਰਾ 323, 307, 148, 149 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦੁਖਭਰੀ ਖ਼ਬਰ: ਦਿੱਲੀ ਅੰਦੋਲਨ ’ਚ ਸ਼ਾਮਲ ਹੋਏ ਪਟਿਆਲਾ ਦੇ ਨੌਜਵਾਨ ਕਿਸਾਨ ਦੀ ਮੌਤ

ਇਹ ਵੀ ਪੜ੍ਹੋ :ਅਮਰੀਕਾ ’ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸ ਰਿਹੈ ਪਰਿਵਾਰ, ਇਕ ਮਹੀਨੇ ਬਾਅਦ ਵੀ ਘਰ ਨਹੀਂ ਪੁੱਜੀ ਲਾਸ਼


author

shivani attri

Content Editor

Related News