ਬਿਜਲੀ ਦਾ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ
Monday, Jan 22, 2018 - 07:53 AM (IST)

ਝਬਾਲ, (ਨਰਿੰਦਰ)- ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਅੱਜ ਸਬ-ਸਟੇਸ਼ਨ ਝਬਾਲ ਵਿਖੇ ਪਿਛਲੇ ਸਮੇਂ ਤੋਂ ਬਿਜਲੀ ਦੇ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ ਖਪਤਕਾਰਾਂ ਵਿਰੁੱਧ ਵਧੀਕ ਨਿਗਰਾਨ ਜਤਿੰਦਰ ਸਿੰਘ ਦੀ ਅਗਵਾਈ 'ਚ ਮੁਹਿੰਮ ਸ਼ੁਰੂ ਕਰਦਿਆਂ ਜਿੱਥੇ 85 ਖਪਤਕਾਰਾਂ ਕੋਲੋਂ 4 ਲੱਖ 80 ਹਜ਼ਾਰ ਦੀ ਰਕਮ ਉਗਰਾਹੀ ਹੈ, ਉਥੇ ਹੀ 11 ਲੱਖ 50 ਹਜ਼ਾਰ ਦੇ ਬਕਾਇਆ ਬਿੱਲਾਂ ਵਾਲੇ 164 ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ।
ਇਸ ਸਮੇਂ ਗੱਲਬਾਤ ਕਰਦਿਆਂ ਐਕਸੀਅਨ ਸਿਟੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਬਿਜਲੀ ਦੇ ਬਿੱਲ ਜਮ੍ਹਾ ਨਾ ਕਰਵਾਉਣ ਕਰ ਕੇ ਲੱਖਾਂ ਰੁਪਏ ਲੋਕਾਂ ਵੱਲ ਪੈਂਡਿੰਗ ਪਏ ਹਨ, ਜਿਸ ਨੂੰ ਹੁਣ ਸਖਤੀ ਨਾਲ ਉਗਰਾਹਿਆ ਜਾ ਰਿਹਾ ਹੈ ਅਤੇ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਲੋਕਾਂ ਬਿੱਲ ਜਮ੍ਹਾ ਨਾ ਕਰਵਾਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਕਸੀਅਨ ਸਿਟੀ ਦੇ ਨਾਲ ਐੱਸ. ਡੀ. ਓ. ਝਬਾਲ ਸ਼ਰਨਜੀਤ ਸਿੰਘ ਵਿਰਦੀ, ਸੁਰਸਿੰਘ ਦੇ ਜਰਨੈਲ ਸਿੰਘ, ਮਾਨੋਚਾਲ ਦੇ ਅਰਵਿੰਦਰ ਕੁਮਾਰ, ਗੋਹਲਵੜ ਦੇ ਸਤਿੰਦਰ ਸਿੰਘ, ਸਰਾਏ ਅਮਾਨਤ ਖਾਂ ਦੇ ਸੁਧੀਰ ਕੁਮਾਰ, ਜੇ. ਈ. ਹਰਪਾਲ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ ਚੇ ਆਰ. ਏ. ਪ੍ਰਦੀਪ ਕੁਮਾਰ ਬਾਸਲ ਆਦਿ ਹਾਜ਼ਰ ਸਨ।