ਅਪਾਹਜ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਿਹਾ ''ਸਪੈਸ਼ਲ ਰਿਸੋਰਸ ਸੈਂਟਰ''

02/08/2018 1:22:53 PM

ਗੁਰਦਾਸਪੁਰ (ਦੀਪਕ) - ਗੁਰਦਾਸਪੁਰ ਦੇ ਪਿੰਡ ਲਿੱਤਰ 'ਚ ਅਪੰਗ ਤੇ ਅਪਾਹਜ ਬੱਚਿਆਂ ਲਈ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਵਿੰਗ ਦੁਆਰਾ ਖੋਲ੍ਹਿਆ ਗਿਆ ਸਪੈਸ਼ਲ ਰਿਸੋਰਸ ਸੈਂਟਰ ਇਨ੍ਹਾਂ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇੱਥੋਂ ਦੇ ਅਧਿਆਪਕ ਆਪਣੀ ਸਖਤ ਮਿਹਨਤ ਨਾਲ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਸ ਦੇ ਨਾਲ ਹੀ Îਉਹ ਉਨ੍ਹਾਂ ਨੂੰ ਪੈਰਾ 'ਤੇ ਖੜ੍ਹੇ ਕਰਨ ਸਵੈ ਰੋਜ਼ਗਾਰ 'ਚ ਉਨ੍ਹਾਂ ਦੀ ਰੂਚੀ ਪੈਦਾ ਕਰਦੇ ਹੋਏ ਉਨ੍ਹਾਂ 'ਚ ਮਿਹਨਤ ਕਰਨ ਦਾ ਗੁਣ ਭਰ ਰਹੇ ਹਨ। ਜਿਸ ਦੇ ਲਈ ਵਿਭਾਗ ਵੱਲੋਂ ਵੋਕੇਸ਼ਨਲ ਪ੍ਰੋਜੈਕਟ ਵੀ ਇਸ ਸੈਂਟਰ 'ਚ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿੱਖਿਆ ਵਿਭਾਗ ਅਫਸਰ ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਇਸ ਸੈਂਟਰ 'ਚ 40 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹ ਬੱਚੇ ਕਿਸੇ ਨਾ ਕਿਸੇ ਸਰੀਰਕ ਜਾ ਮਾਨਸਿਕ ਪੱਖੋ ਕਮਜ਼ੋਰ ਹਨ। ਇਹ ਬੱਚੇ ਇੱਥੇ ਖੇਡਣ ਤੇ ਪੜ੍ਹਨ ਦੇ ਨਾਲ-ਨਾਲ ਸਵੈ ਰੋਜ਼ਗਾਰ ਤਹਿਤ ਮੋਮਬੱਤੀਆਂ ਤੇ ਸ਼ਗੁਨ, ਸਧਾਰਨ ਲਿਫਾਫੇ ਬਣਾਉਣ ਦੀ ਵਿਧੀ ਵੀ ਸਿੱਖਦੇ ਹਨ। ਇਸ ਪ੍ਰਕਾਰ ਦੇ ਬੱਚਿਆਂ ਨੂੰ ਇਸ ਸੈਂਟਰ ਦੇ ਵਲੰਟੀਅਰ ਖੁਦ ਘਰਾਂ 'ਚ ਜਾ ਕੇ ਉਨ੍ਹਾਂ ਨੂੰ ਲੱਭ ਕੇ ਇਸ ਸੈਂਟਰ 'ਚ ਲੈ ਕੇ ਆਉਂਦੇ ਹਨ। ਇਨ੍ਹਾਂ ਬੱਚਿਆ ਲਈ ਹੁਣ ਇਕ ਨਵਾਂ ਵੋਕੇਸ਼ਨਲ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੈਨ ਬਣਾਉਣ ਲਈ ਮਸ਼ੀਨ ਮੰਗਵਾਈ ਜਾ ਰਹੀ ਹੈ,ਜ ਜਿਸ ਨਾਲ ਬੱਚਿਆਂ ਨੂੰ ਪੈਨ ਬਣਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਮਸ਼ੀਨ ਨੂੰ ਖਰੀਦਣ ਲਈ ਖਰਚ ਦਾਨੀ ਸੱਜਣਾ ਵੱਲੋਂ ਦਿੱਤਾ ਜਾ ਰਿਹਾ ਹੈ। 
ਇਨ੍ਹਾਂ ਬੱਚਿਆਂ ਵੱਲੋਂ ਸੈਂਟਰ 'ਚ ਬਣਾਈ ਗਈ ਮੋਮਬੱਤੀਆਂ, ਸ਼ਗੁਨ ਦੇ ਲਿਫਾਫੇ ਤੇ ਸਾਧਾਰਣ ਲਿਫਾਫਿਆਂ ਨੂੰ ਬਾਜ਼ਾਰ 'ਚ ਵੇਚਿਆਂ ਜਾਂਦਾ ਹੈ ਤੇ ਇਸ ਸਮਾਨ ਨੂੰ ਵੇਚਣ ਨਾਲ ਪ੍ਰਾਪਤ ਹੋਏ ਪੈਸਿਆਂ ਨੂੰ ਬੱਚਿਆਂ ਦੀ ਭਲਾਈ ਲਈ ਖਰਚਿਆਂ ਜਾਂਦਾ ਹੈ। ਦੀਵਾਲੀ ਦੇ ਸੀਜ਼ਨ 'ਤੇ ਸੈਂਟਰ ਵੱਲੋਂ ਬਾਜ਼ਾਰ 'ਚ ਲਗਭਗ 4000 ਰੁਪਏ ਦੀਆਂ ਮੋਮਬੱਤੀਆਂ ਬਾਜ਼ਾਰ 'ਚ ਵੇਚਿਆਂ ਗਈਆਂ ਹਨ। 
2015 ਦਿੱਲੀ 'ਚ ਆਯੋਜਿਤ ਇੰਟਰਨੈਸ਼ਨਲ ਅੰਜਲੀ ਫੈਸਟੀਵਲ ਜਿਸ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਨਾਲ-ਨਾਲ ਚਾਰ ਪੰਜ ਹੋਰ ਦੇਸ਼ ਵੀ ਭਾਗ ਲੈ ਰਹੇ ਹਨ। ਫੋਕ ਡਾਂਸ ਕੰਪੀਟੀਸ਼ਨ 'ਚ ਲੂੰਗੀ ਡਾਂਸ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ ਸੀ। ਸੈਂਟਰ ਦੇ ਪੰਜ ਬੱਚਿਆਂ ਨੇ ਬਾਕਟਬਾਲ 'ਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਤੋਂ ਇਲਾਵਾ 2016 'ਚ ਸੈਂਟਰ ਦੇ 8 ਬੱਚਿਆਂ ਨੇ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਦੀ ਓਵਰ ਆਲ ਟਰਾਫੀ ਆਪਣੇ ਨਾਮ ਕੀਤੀ ਸੀ। ਇਸੇ ਤਰ੍ਹਾਂ 26 ਜਨਵਰੀ ਨੂੰ ਇਨ੍ਹਾਂ ਬੱਚਿਆਂ ਨੇ ਗਣਤੰਤਰ ਦਿਵਸ ਦੀ ਪਰੇਡ 'ਚ ਵਿਭਾਗ ਵੱਲੋਂ ਸ਼ਾਮਿਲ ਝਾਕੀ 'ਚ ਪੈਰਾਂ ਨਾਲ ਕੰਪਿਊਟਰ ਚਲਾਉਣ ਕੇ ਪੈਰਾਂ ਨਾਲ ਪੇਟਿੰਗ ਕਰਕੇ ਪ੍ਰਦਰਸ਼ਨ ਕੀਤਾ, ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।


Related News