ਪੰਜਾਬ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੱਧੀ ਅਦਾਇਗੀ ਸ਼ੁਰੂ, ਇਕ ਹਫ਼ਤੇ ’ਚ 202.69 ਕਰੋੜ ਦਾ ਭੁਗਤਾਨ

Tuesday, Apr 20, 2021 - 09:50 AM (IST)

ਲੁਧਿਆਣਾ/ਜੈਤੋ (ਸਲੂਜਾ, ਪਰਾਸ਼ਰ) : ਪੰਜਾਬ ਭਰ ਦੇ ਕਿਸਾਨਾਂ ਨੇ ਪਹਿਲੀ ਵਾਰ ਫ਼ਸਲਾਂ ਦੀ ਵਿਕਰੀ ’ਤੇ ਆਪਣੇ ਬੈਂਕ ਖਾਤਿਆਂ ’ਚ ਭੁਗਤਾਨ ਪ੍ਰਾਪਤ ਕੀਤਾ ਹੈ। ਪਿਛਲੇ ਇਕ ਹਫ਼ਤੇ ਦੌਰਾਨ ਲਗਭਗ 202.69 ਕਰੋੜ ਰੁਪਏ ਸਿੱਧੇ ਪੰਜਾਬ ਦੇ, ਜਦੋਂ ਕਿ ਹਰਿਆਣਾ ਵਿਚ 1417 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਸਿੱਧੇ ਟਰਾਂਸਫਰ ਹੋਏ ਹਨ। ਮੌਜੂਦਾ ਸੀਜ਼ਨ ਦੌਰਾਨ ਭਾਰਤ ਸਰਕਾਰ ਨੇ ਕਿਸਾਨਾਂ ਤੋਂ ਐੱਮ. ਐੱਸ. ਪੀ. ’ਤੇ ਹਾੜੀ ਦੀਆਂ ਫ਼ਸਲਾਂ ਦੀ ਖਰੀਦ ਜਾਰੀ ਰੱਖੀ ਹੈ। ਭਾਰਤ ਸਰਕਾਰ ਦੇ ਕੇਂਦਰੀ ਪੂਲ ਲਈ ਐੱਮ. ਐੱਸ. ਪੀ. ’ਤੇ ਮੌਜੂਦਾ ਆਰ. ਐੱਮ. ਐੱਸ. ਵਿਚ ਲਗਭਗ 427 ਲੱਖ ਮੀਟ੍ਰਿਕ ਟਨ ਦੀ ਕਣਕ ਦੀ ਖਰੀਦ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵੀ. ਆਰ. ਐਸ. ਦੀ ਅਰਜ਼ੀ ਮਨਜ਼ੂਰ, ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਰਿਪੋਰਟ

ਪਿਛਲੇ ਹਫ਼ਤੇ ਤੋਂ ਕਣਕ ਦੀ ਖ਼ਰੀਦ ਨੇ ਤੇਜ਼ੀ ਫੜ੍ਹੀ ਹੈ। ਪੰਜਾਬ, ਹਰਿਆਣਾ, ਯੂ. ਪੀ., ਚੰਡੀਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਖ਼ਰੀਦ ਪ੍ਰਕਿਰਿਆ ਜ਼ੋਰ-ਸ਼ੋਰ ਨਾਲ ਜਾਰੀ ਹੈ। 18 ਅ੍ਰਪੈਲ 2021 ਤੱਕ 1217 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਗਈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 5.23 ਲੱਖ ਮੀਟ੍ਰਿਕ ਟਨ ਸੀ। ਹਰਿਆਣਾ ਵਿਚ 18 ਅਪ੍ਰੈਲ ਤੱਕ 44.8 ਲੱਖ ਮੀਟ੍ਰਿਕ ਟਨ (36.8 ਫੀਸਦੀ), ਪੰਜਾਬ ਵਿਚ 41.8 ਲੱਖ ਮੀਟ੍ਰਿਕ ਟਨ (34.2 ਫੀਸਦੀ) ਅਤੇ ਮੱਧ ਪ੍ਰਦੇਸ਼ ਵਿਚ 28.5 ਲੱਖ ਮੀਟ੍ਰਿਕ ਟਨ (23.4 ਫੀਸਦੀ) ਦਾ ਯੋਗਦਾਨ ਦਿੱਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਕਹਿਰ ਦਰਮਿਆਨ 'ਟ੍ਰਾਈਸਿਟੀ' 'ਚ ਲਾਇਆ ਗਿਆ ਇਸ ਦਿਨ ਦਾ 'ਲਾਕਡਾਊਨ'

ਲਗਭਗ 11.6 ਲੱਖ ਕਿਸਾਨਾਂ ਨੂੰ ਚੱਲ ਰਹੇ ਆਰ. ਐੱਮ. ਐੱਸ. ਖਰੀਦ ਆਪ੍ਰੇਸ਼ਨਾਂ ਦਾ ਫਾਇਦਾ ਮਿਲ ਚੁੱਕਾ ਹੈ, ਜਿਸ ਦੀ ਕੀਮਤ ਦਾ ਐੱਮ. ਐੱਸ. ਪੀ. ਮੁੱਲ 24037 ਕਰੋੜ ਹੈ, ਜਦੋਂ ਕਿ ਪਿਛਲੇ ਹਫ਼ਤੇ ਦੌਰਾਨ 92.47 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ। ਇਸ ਵਾਰ ਪਬਲਿਕ ਖਰੀਦ ਦੇ ਇਤਿਹਾਸ ਵਿਚ ਨਵਾਂ ਪੰਨਾ ਜੁੜ ਗਿਆ ਹੈ। ਜਦੋਂ ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ ਸਮੂਹ ਖਰੀਦ ਏਜੰਸੀਆਂ ਵੱਲੋਂ ਐੱਮ. ਐੱਸ. ਪੀ. ਦੀ ਅਸਿੱਧੇ ਤੌਰ ’ਤੇ ਕਰਨ ਦੀ ਬਜਾਏ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਸਿੱਧੇ ਤੌਰ ’ਤੇ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਵਿਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ ਕਿਉਂਕਿ ਇਕ ਦੇਸ਼ ਇਕ ਐੱਮ. ਐੱਸ. ਪੀ. ਇਕ ਡੀ. ਬੀ. ਟੀ. ਤਹਿਤ ਉਨ੍ਹਾਂ ਨੂੰ ਪਹਿਲੀ ਵਾਰ ਆਪਣੀ ਸਖ਼ਤ ਮਿਹਨਤ ਵਾਲੀਆਂ ਫਸਲਾਂ ਦੀ ਵਿਕਰੀ ਦੇ ਸਿੱਧੇ ਲਾਭ ਪ੍ਰਾਪਤ ਹੋ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News