ਸਰਹੱਦ ਨੇੜੇ ਰਹਿੰਦੇ ਲੋਕਾਂ ਨੇ ਪਾਕਿਸਤਾਨ ਖਿਲਾਫ ਕੀਤੀ ਨਾਅਰੇਬਾਜ਼ੀ
Wednesday, Feb 27, 2019 - 12:59 PM (IST)
ਦੀਨਾਨਗਰ (ਦੀਪਕ) : ਪਹਿਲੀ ਵਾਰ ਜਦੋਂ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ ਤਾਂ ਗੁਰਦਾਸਪੁਰ ਸਰਹੱਦ 'ਤੇ ਨੇੜੇ ਵਸੇ ਪਿੰਡਾਂ ਨੂੰ ਪ੍ਰਸ਼ਾਸਨ ਵਲੋਂ ਖਾਲੀ ਕਰਵਾ ਦਿੱਤਾ ਗਿਆ ਸੀ ਤੇ ਇਸ ਵਾਰ ਫਿਰ ਏਅਰ ਸਟ੍ਰਾਈਕ ਦੇ ਚੱਲਦੇ ਸਰਹੱਦਾਂ 'ਤੇ ਮਾਹੌਲ ਤਣਾਪੂਰਨ ਬਣਾਇਆ ਹੋਇਆ ਹੈ। ਇਸ ਕਾਰਨ ਗੁੱਸੇ 'ਚ ਆਏ ਸਰਹੱਦੀ ਲੋਕਾਂ ਵਲੋਂ ਐੱਲ.ਓ.ਸੀ. 'ਤੇ ਜਾ ਕੇ ਪਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਜੰਗ ਕਰਨਾ ਚਾਹੁੰਦਾ ਹੈ ਤਾਂ ਉਹ ਦੇਸ਼ ਦੀ ਆਰਮੀ ਨਾਲ ਮਿਲ ਕੇ ਲੜਨਗੇ ਪਰ ਆਪਣੇ ਪਿੰਡ ਖਾਲੀ ਨਹੀਂ ਕਰਨਗੇ। ਲੋਕਾਂ ਨੇ ਭਾਰਤ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦੇ ਤੇ ਉਹ ਹਮੇਸ਼ਾਂ ਆਪਣੇ ਦੇਸ਼ ਨਾਲ ਹਨ।