ਕੰਗਨਾ ਦੇ ਪ੍ਰਸ਼ੰਸਕ ਦੀ ਦਿਲਜੀਤ ਦੋਸਾਂਝ ਨੇ ਕੀਤੀ ਬੋਲਤੀ ਬੰਦ, ਕਿਹਾ- ‘ਆਪਣੀ ਮੈਡਮ ਨੂੰ ਸੰਗਲ ਪਾਓ’

12/05/2020 3:59:07 PM

ਜਲੰਧਰ (ਬਿਊਰੋ)– ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਅੱਜ ਵੀ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੇ ਹਨ। ਹੁਣ ਭਾਵੇਂ ਹੀ ਦੋਵਾਂ ਨੇ ਇਕ-ਦੂਜੇ ਦੇ ਟਵੀਟ ’ਤੇ ਜਵਾਬ ਦੇਣਾ ਬੰਦ ਕਰ ਦਿੱਤਾ ਹੈ ਪਰ ਹੁਣ ਇਨ੍ਹਾਂ ਦੇ ਪ੍ਰਸ਼ੰਸਕ ਆਪਸ ’ਚ ਭਿੜ ਗਏ ਹਨ। ਕੰਗਨਾ ਰਣੌਤ ਦੇ ਇਕ ਪ੍ਰਸ਼ੰਸਕ ਨੇ ਤਾਂ ਦਿਲਜੀਤ ਨੂੰ ਸਲਾਹ ਦੇ ਦਿੱਤੀ। ਫਿਰ ਕੀ ਸੀ, ਦਿਲਜੀਤ ਨਾਰਾਜ਼ ਹੋ ਗਏ ਤੇ ਉਨ੍ਹਾਂ ਨੇ ਕੰਗਨਾ ਦੇ ਪ੍ਰਸ਼ੰਸਕ ਦੀ ਰੱਜ ਕੇ ਕਲਾਸ ਲਗਾਈ।

ਕੰਗਨਾ ਦੇ ਪ੍ਰਸ਼ੰਸਕ ਨੇ ਆਖੀ ਇਹ ਗੱਲ
ਕੰਗਨਾ ਦੇ ਪ੍ਰਸ਼ੰਸਕ ਨੇ ਟਵੀਟ ਕਰਕੇ ਲਿਖਿਆ, ‘ਦਿਲਜੀਤ ਤੁਸੀਂ ਆਪਣਾ ਪੂਰਾ ਕਰੀਅਰ ਗੁਆ ਦਿੱਤਾ ਹੈ। ਮੈਂ ਕੰਗਨਾ ਦਾ ਪ੍ਰਸ਼ੰਸਕ ਨਹੀਂ ਹਾਂ ਪਰ ਹਰ ਕੋਈ ਗਲਤਫਹਿਮੀ ’ਚ ਹੈ ਕਿ ਉਹ ਕੀ ਕਹਿਣਾ ਚਾਹ ਰਹੀ ਸੀ। ਉਹ ਤੁਹਾਡੀ ਸੀਨੀਅਰ ਹੈ ਤੇ ਤੁਹਾਨੂੰ ਉਸ ਨੂੰ ‘ਤੂੰ’ ਕਹਿਣ ਦੀ ਬਜਾਏ ਸਨਮਾਨ ਦਿਖਾਉਣਾ ਚਾਹੀਦਾ ਸੀ।’

PunjabKesari

ਦਿਲਜੀਤ ਨੇ ਇੰਝ ਦਿੱਤਾ ਜਵਾਬ
ਦਿਲਜੀਤ ਵੀ ਕਿਥੇ ਚੁੱਪ ਬੈਠਣ ਵਾਲੇ ਸਨ, ਉਨ੍ਹਾਂ ਨੇ ਪ੍ਰਸ਼ੰਸਕ ਨੂੰ ਰੱਜ ਕੇ ਝਾੜ ਪਾਈ। ਦਿਲਜੀਤ ਨੇ ਲਿਖਿਆ, ‘ਸੀਨੀਅਰ? ਜਦੋਂ ਕੰਗਨਾ ਨੇ ਸਾਡੀ ਬਜ਼ੁਰਗ ਮਾਤਾ ਬਾਰੇ ਗਲਤ ਬੋਲਿਆ ਉਦੋਂ ਕਿਥੇ ਸੀ। ਕੀ ਉਸ ਨੂੰ ਆਪਣੇ ਤੋਂ ਵੱਡਿਆਂ ਨਾਲ ਗੱਲ ਕਰਨ ਦੀ ਅਕਲ ਹੈ? ਗੱਲ ਕਰ ਰਿਹਾ ਸੀਨੀਅਰ ਦੀ। ਕਰੀਅਰ ਦੀ ਫਿਕਰ ਤੁਸੀਂ ਨਾ ਕਰੋ, ਮੈਂ ਖੁਦ ਦੇਖ ਲਵਾਂਗਾ। ਤੁਸੀਂ ਆਪਣੀ ਮੈਡਮ ਨੂੰ ਸੰਗਲ ਪਾਓ।’

PunjabKesari

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ’ਤੇ ਗਾਣਾ ਕੱਢ ਰਿਹਾ ਰਣਜੀਤ ਬਾਵਾ, ਕਿਹਾ- ‘ਇਹਨੂੰ ਇਹਦੇ ਗਾਣੇ ’ਤੇ ਨਚਾਉਣਾ’

ਕੰਗਨਾ-ਦਿਲਜੀਤ ਵਿਚਾਲੇ ਵਧਿਆ ਵਿਵਾਦ
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਵਿਚਾਲੇ ਵਿਵਾਦ ਕਾਫੀ ਵੱਧ ਗਿਆ ਹੈ। ਦੋਵਾਂ ਨੇ ਹੀ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਇਹ ਸਾਰਾ ਮਾਮਲਾ ਕਿਸਾਨ ਅੰਦਲੋਨ ਨਾਲ ਜੁੜਿਆ ਹੈ। ਕੰਗਨਾ ਨੇ ਇਕ ਜਾਅਲੀ ਤਸਵੀਰ ਟਵੀਟ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਹਟਾ ਦਿੱਤਾ ਗਿਆ ਸੀ। ਇਸ ਤਸਵੀਰ ਕਰਕੇ ਕੰਗਨਾ ਨੂੰ ਕਾਫੀ ਟਰੋਲ ਹੋਣਾ ਪਿਆ ਤੇ ਲੋਕਾਂ ਨੇ ਮੁਆਫੀ ਮੰਗਣ ਦੀ ਗੱਲ ਆਖੀ ਪਰ ਕੰਗਨਾ ਰਣੌਤ ਆਪਣੀ ਗੱਲ ’ਤੇ ਅਜੇ ਵੀ ਅੜੀ ਹੋਈ ਹੈ।

ਹੋਰ ਸਿਤਾਰੇ ਵੀ ਕੰਗਨਾ ਦੇ ਖਿਲਾਫ
ਇਸ ਮਾਮਲੇ ’ਤੇ ਦਿਲਜੀਤ ਵੀ ਭੜਕ ਗਏ। ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਜਵਾਬ ਦਿੱਤਾ। ਅਸਲ ’ਚ ਕੰਗਨਾ ਨੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ ’ਚ ਉਸ ਨੇ ਕਿਸਾਨ ਅੰਦੋਲਨ ਦੀ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਕਿਹਾ ਸੀ। ਕੰਗਨਾ ਨੂੰ ਗਲਤਫਹਿਮੀ ਹੋ ਗਈ ਸੀ। ਬਾਅਦ ’ਚ ਇਹ ਵਿਵਾਦ ਵਧਦਾ ਹੀ ਗਿਆ। ਇਸ ਮਾਮਲੇ ਨੂੰ ਹੋਰ ਵੀ ਕਈ ਟੀ. ਵੀ., ਬਾਲੀਵੁੱਡ ਤੇ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਚੁੱਕਿਆ ਹੈ।

ਨੋਟ- ਕੰਗਨਾ ਤੇ ਦਿਲਜੀਤ ਦੇ ਵਿਵਾਦ ਨੂੰ ਤੁਸੀਂ ਕਿਵੇਂ ਦੇਖਦੇ ਹੋ। ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।


Rahul Singh

Content Editor

Related News