ਦਿਲਜੀਤ ਨੂੰ ਗ਼ਲਤ ਬੋਲ ਕਸੂਤੀ ਫਸੀ ਕੰਗਨਾ, ਪੰਜਾਬੀ ਕਲਾਕਾਰਾਂ ਨੇ ਟਵਿੱਟਰ 'ਤੇ ਦਿੱਤੇ ਮੂੰਹ ਤੋੜ ਜਵਾਬ

Friday, Dec 04, 2020 - 11:58 AM (IST)

ਦਿਲਜੀਤ ਨੂੰ ਗ਼ਲਤ ਬੋਲ ਕਸੂਤੀ ਫਸੀ ਕੰਗਨਾ, ਪੰਜਾਬੀ ਕਲਾਕਾਰਾਂ ਨੇ ਟਵਿੱਟਰ 'ਤੇ ਦਿੱਤੇ ਮੂੰਹ ਤੋੜ ਜਵਾਬ

ਜਲੰਧਰ (ਬਿਊਰੋ) - ਹਰ ਮੁੱਦੇ 'ਤੇ ਬੇਬਾਕੀ ਨਾਲ ਬੋਲਣ ਵਾਲੀ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੀ ਆਲੋਚਨਾ ਕਰਕੇ ਖ਼ੁਦ ਵਿਵਾਦਾਂ 'ਚ ਘਿਰ ਗਈ ਹੈ। ਉਸ ਦੀ ਆਲੋਚਨਾ ਤੋਂ ਬਾਅਦ ਫ਼ਿਲਮੀ ਕਲਾਕਾਰ ਲਗਾਤਾਰ ਉਸ ਦੀ ਟਵਿੱਟਰ ਦੇ ਜਰੀਏ ਰੇਲ ਬਣਾ ਰਹੇ ਹਨ। ਕੰਗਨਾ ਨੇ ਇਕ ਫੇਕ ਟਵੀਟ ਨੂੰ ਰੀਟਵੀਟ ਕੀਤਾ ਅਤੇ ਪ੍ਰਦਰਸ਼ਨ 'ਚ ਸ਼ਾਮਲ ਇਕ ਬਜ਼ੁਰਗ ਬੇਬੇ ਨੂੰ ਇਤਰਾਜਯੋਗ ਸ਼ਬਦ ਆਖੇ। ਕੰਗਨਾ ਨੇ ਟਵੀਟ ਕਰਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈ ਬਜ਼ਰੁਗ ਬੇਬੇ ਨੂੰ ਸ਼ਾਹੀਨ ਬਾਗ਼ ਪ੍ਰਦਰਸ਼ਨ 'ਚ ਸ਼ਾਮਲ ਹੋਈ ਬਿਲਬਿਸ ਦਾਦੀ ਦੱਸਿਆ ਸੀ। ਟਰੋਲ ਹੋਣ ਤੋਂ ਬਾਅਦ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ। ਇਸੇ ਟਵੀਟ ਨੂੰ ਲੈ ਕੇ ਦਿਲਜੀਤ ਦੋਸਾਂਝ ਨਾਲ ਉਸ ਦੀ ਕਾਫ਼ੀ ਲੜਾਈ ਹੋਈ।

ਕੰਗਨਾ ਨੇ ਦਿਲਜੀਤ ਨੂੰ ਕਿਹਾ 'ਕਰਨ ਜੌਹਰ ਦਾ ਪਾਲਤੂ'
ਦਿਲਜੀਤ ਦੇ ਟਵੀਟ ਤੋਂ ਬਾਅਦ ਕੰਗਨਾ ਨਹੀਂ ਰੁਕੀ। ਉਸ ਇਕ ਟਵੀਟ ਕਰਦਿਆਂ ਲਿਖਿਆ, ''ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ 'ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮ. ਐਸ. ਪੀ. ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।'' ਕੰਗਨਾ ਨੇ ਇਸ ਟਵੀਟ ਤੋਂ ਬਾਅਦ ਦਿਲਜੀਤ ਨੇ ਸਿੱਧਾ ਕੰਗਨਾ ਨੂੰ ਵੰਗਾਰਿਆ ਤੇ ਟਵਿੱਟਰ ਦੇ ਜਰੀਏ ਕਾਫ਼ੀ ਕੁਝ ਸੁਣਾਇਆ। ਇਸ ਤੋਂ ਬਾਅਦ ਪੰਜਾਬੀ ਕਲਾਕਾਰ ਭਾਈਚਾਰਾ ਵੀ ਦਿਲਜੀਤ ਦੀ ਹਮਾਇਤ ਕਰਦਾ ਨਜ਼ਰ ਆਇਆ। ਉਨ੍ਹਾਂ ਨੇ ਇਸ ਮਾਮਲੇ 'ਚ ਦਿਲਜੀਤ ਦੋਸਾਂਝ ਦਾ ਪੂਰਾ ਸਾਥ ਦਿੱਤਾ।

PunjabKesari

ਐਮੀ ਵਿਰਕ
ਐਮੀ ਵਿਰਕ ਨੇ ਬਹੁਤ ਅਨੌਖੇ ਢੰਗ ਨਾਲ ਦਿਲਜੀਤ ਦੇ ਪੱਖ ਪੂਰਿਆ ਅਤੇ ਕੰਗਨਾ ਨੂੰ ਵੀ ਸਿਰੇ ਦੀ ਗੱਲ ਆਖ ਦਿੱਤੀ। ਦਰਅਸਲ, ਐਮੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਐਡਿਟ ਕੀਤਾ ਗਿਆ ਹੈ। ਇਸ ਵੀਡੀਓ 'ਚ ਕੰਗਨਾ ਨੂੰ ਇਹ ਕਹਿੰਦੇ ਦਿਖਾਇਆ ਗਿਆ ਹੈ ਕਿ ਮੈਂ ਪੰਜਾਬੀਆਂ ਨਾਲ ਪੰਗਾ ਲੈ ਕੇ ਕਿੱਥੇ ਫਸ ਗਈ। ਇਸ ਤੋਂ ਇਲਾਵਾ ਦਿਲਜੀਤ ਵੀ ਗੀਤ ਗਾਉਂਦੇ ਨਜ਼ਰ ਆ ਰਹੇ ਹਨ।'

ਜੱਸੀ ਗਿੱਲ
ਜੱਸੀ ਗਿੱਲ ਨੇ ਦਿਲਜੀਤ ਦੋਸਾਂਝ ਦਾ ਪੱਖ ਲੈਂਦਿਆਂ ਟਵਿੱਟਰ 'ਤੇ ਉਨ੍ਹਾਂ ਦਾ ਟਵੀਟ ਰਿਟਵੀਟ ਕਰਦਿਆਂ ਲਿਖਿਆ 'ਇਥੇ ਰੱਖ' ਨਾਲ ਹੀ ਉਨ੍ਹਾਂ ਹੱਥ ਜੋੜਦਿਆਂ ਦੀ ਇਮੋਜ਼ੀ ਵੀ ਸਾਂਝੀ ਕੀਤੀ।

PunjabKesari

ਰਣਜੀਤ ਬਾਵਾ
ਰਣਜੀਤ ਬਾਵਾ ਨੇ ਦਿਲਜੀਤ ਦੋਸਾਂਝ ਨੂੰ ਟੈਗ ਕਰਦਿਆਂ ਲਿਖਿਆ 'ਕੰਗਨਾ ਉਹ ਤੇਰੇ ਫੁੱਫੜ 2002 'ਚ ਹੀ ਸਟਾਰ ਬਣ ਗਿਆ ਸੀ। ਤੇਰੀ ਉਦੋ ਨਲੀ ਵੱਗਦੀ ਹੁਣੀ। ਧੁੱਕੀ ਕੱਢੀ ਪਈ ਜੱਟ ਨੇ ਸਾਰੇ ਪਾਸੇ। ਸਰਦਾਰ ਕਦੇ ਵੀ ਕਿਸੇ ਦੀ ਗੁਲਾਮੀ ਨਹੀਂ ਕਰਦੇ, ਆਪਣੇ ਦਮ 'ਤੇ ਆਏ ਅੱਗੇ। ਤੈਨੂੰ ਆਪ ਨੂੰ ਪਤਾ ਨਹੀਂ ਹੋਣਾ ਤੂੰ ਕਿੰਨਿਆਂ ਦੀ ਚਮਚੀ ਆ ਇਸ ਟਾਈਮ।'

PunjabKesari

ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਦਿਲਜੀਤ ਦੇ ਟਵੀਟ ਨੂੰ ਰਿਟਵੀਟ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਕਾਫ਼ੀ ਕੁਝ ਬਿਆਨ ਕਰਦੀ ਹੈ।

PunjabKesari

ਸਾਰਾ ਗੁਰਪਾਲ
ਸਾਰਾ ਗੁਰਪਾਲ ਨੇ ਕੰਗਨਾ ਨੂੰ ਮੋਦੀ ਦੀ ਚਮਚੀ ਦੱਸਦਿਆਂ  ਕਿਹਾ, 'ਫਾਲਤੂ ਗੱਲ ਨਾ ਕਰੀ। ਪੰਜਾਬ ਦੇ ਇਤਿਹਾਸ ਨੂੰ ਵੇਖ ਕੇ ਹੀ ਬੋਲੀ।'

PunjabKesari
ਕੰਗਨਾ ਨੂੰ ਦਿਲਜੀਤ ਨੇ ਸੁਣਾਈਆਂ ਖਰੀਆਂ-ਖਰੀਆਂ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਜ਼ੁਰਗ ਬੇਬੇ ਦੇ ਬਿਆਨ ਨੂੰ ਟਵੀਟ ਕੀਤਾ, ਜਿਸ ਬਾਰੇ ਕੰਗਨਾ ਨੇ ਇਕ ਬਿਆਨ ਦਿੱਤਾ ਸੀ। ਦਿਲਜੀਤ ਦੁਸਾਂਝ ਨੇ ਉਸ ਨੂੰ ਇੰਨਾ ਵੀ ਅੰਨ੍ਹੇ ਨਾ ਹੋਣ ਦੀ ਸਲਾਹ ਦਿੱਤੀ। ਦਿਲਜੀਤ ਨੇ ਕੰਗਨਾ ਰਣੌਤ ’ਤੇ ਭੜਕਦਿਆਂ ਕਿਹਾ ਸੀ, ‘ਸਿਤਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਤੁਰੀ ਜਾਂਦੀ ਹੈ।’

PunjabKesari
ਦਿਲਜੀਤ ਦੇ ਇਹ ਬੋਲ ਕੰਗਨਾ ਨੂੰ ਚੰਗੇ ਨਹੀਂ ਲੱਗੇ ਤੇ ਉਸ ਨੇ ਦਿਲਜੀਤ ਨੂੰ ਮਾੜਾ ਬੋਲਦਿਆਂ ਲਿਖਿਆ, ‘ਉਹ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ’ਚ ਆਪਣੀ ਸਿਟੀਜ਼ਨਸ਼ਿਪ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਦੇ ਐੱਮ. ਐੱਸ. ਪੀ. ਲਈ ਵੀ ਪ੍ਰਦਰਸ਼ਨ ਕਰਦੀ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਹੈ ਤੁਸੀਂ ਲੋਕਾਂ ਨੇ? ਇਸ ਨੂੰ ਹੁਣੇ ਬੰਦ ਕਰੋ।’

PunjabKesari
ਕੰਗਨਾ ਦੇ ਇਸ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਉਸ ਨੂੰ ਮੁੜ ਝਾੜ ਪਾਉਂਦਿਆਂ ਦੋ ਟਵੀਟਸ ਕੀਤੇ ਹਨ। ਪਹਿਲੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਤੂੰ ਜਿੰਨੇ ਲੋਕਾਂ ਨਾਲ ਫ਼ਿਲਮਾਂ ਕੀਤੀਆਂ, ਕੀ ਤੂੰ ਉਨ੍ਹਾਂ ਸਾਰਿਆਂ ਦੀ ਪਾਲਤੂ ਹੈ? ਫਿਰ ਤਾਂ ਲਿਸਟ ਲੰਮੀ ਹੋ ਜਾਵੇਗੀ ਮਾਲਕਾਂ ਦੀ। ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਨੇ। ਹਿੱਕ ’ਤੇ ਵੱਜ ਸਾਡੇ। ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਹਮਦਰਦੀ ਨਾਲ ਖੇਡਣਾ ਉਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ।’
ਦੂਜੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਮੈਂ ਦੱਸ ਰਿਹਾ ਤੈਨੂੰ ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਨੇ। 2 ਦੀਆਂ 4 ਨਹੀਂ, 36 ਸੁਣਾਵਾਂਗੇ। ਆ ਜਾ, ਆ ਜਾ। ਜਿਹੜਾ ਤੂੰ ਡਰਾਮਾ ਲਾਇਆ ਮੈਨੂੰ ਲੱਗਦਾ ਇਹ ਪੰਜਾਬ ਵਾਲੇ ਹੀ ਕੱਢਣਗੇ। ਹੋਰ ਕਿਸੇ ਤੋਂ ਲੋਟ ਵੀ ਨਹੀਂ ਆਉਣਾ ਤੁਸੀਂ। ਆ ਜਾ, ਆ ਜਾ।’

ਕੰਗਨਾ ਨੇ ਟਵਿੱਟਰ ਅਕਾਊਂਟ 'ਤੇ ਰੋਕ ਦੀ ਮੰਗ
ਦੂਜੇ ਪਾਸੇ ਹੁਣ ਕੰਗਨਾ ਨੂੰ ਲੈ ਕੇ ਬੰਬੇ ਹਾਈਕੋਰਟ 'ਚ ਇਕ ਪਟੀਸ਼ਨ ਲਾਈ ਗਈ ਹੈ, ਜਿਸ 'ਚ ਉਸ ਦੇ ਟਵਿੱਟਰ ਅਕਾਊਂਟ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੰਗਨਾ ਆਪਣੇ ਟਵਿੱਟਰ ਅਕਾਊਂਟ ਦੇ ਜਰੀਏ ਦੇਸ਼ 'ਚ ਲਗਾਤਾਰ ਨਫ਼ਰਤ ਤੇ ਦੇਸ਼ਦ੍ਰਹ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੇ ਟਵੀਟਸ ਦੇਸ਼ ਨੂੰ ਭੜਕਾਉਣ ਵਾਲੇ ਹਨ।  ਇਸ ਲਈ ਉਸ ਦੇ ਟਵਿੱਟਰ ਅਕਾਊਂਟ ਨੂੰ ਰੱਦ ਕੀਤਾ ਜਾਵੇ।

 

ਨੋਟ : ਪੰਜਾਬੀ ਕਲਾਕਾਰਾਂ ਵਲੋਂ ਕੰਗਨਾ ਰਣੌਤ ਨੂੰ ਦਿੱਤੇ ਮੂੰਹ ਤੋੜ ਜਵਾਬ 'ਤੇ ਤੁਹਾਡੇ ਕੀ ਕਹਿਣਾ ਹੈ ? ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।  


author

sunita

Content Editor

Related News