ਚੋਰਾਂ ਨੇ ਕੈਸ਼ਲੈੱਸ ਕੀਤਾ ਪੰਜਾਬ ਦਾ ਪਹਿਲਾ ਡਿਜ਼ੀਟਲ ਪਿੰਡ

12/07/2019 5:55:59 PM

ਪਟਿਆਲਾ (ਸੰਦੀਪ ਲਾਧੂਕਾ)—ਪੰਜਾਬ ਦਾ ਪਹਿਲਾ ਡਿਜ਼ੀਟਲ ਪਿੰਡ ਹੋਣ ਦਾ ਮਾਣ ਖੱਟਣ ਵਾਲੇ ਪਿੰਡ ਗੱਜੂਮਾਜਰਾ 'ਚ ਹੋਈ ਲੱਖਾਂ ਦੀ ਚੋਰੀ ਨੇ ਹਰ ਕਿਸੇ ਨੂੰ ਸੋਚਾਂ 'ਚ ਪਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਚੋਰੀ ਕਿਸੇ ਘਰ 'ਚ ਨਹੀਂ, ਬਲਕਿ ਪਿੰਡ 'ਚ ਲੱਗੇ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. 'ਚ ਹੋਈ ਹੈ। ਰਾਤ ਦੇ ਹਨੇਰੇ 'ਚ ਚੋਰ ਗੈਸ ਕਟਰ ਨਾਲ ਏ. ਟੀ. ਐੱਮ. ਮਸ਼ੀਨ ਕੱਟ 10 ਲੱਖ ਤੋਂ ਵੱਧ ਰੁਪਏ ਚੋਰੀ ਕਰ ਕੇ ਲੈ ਗਏ। ਇਸ ਚੋਰੀ ਦੀ ਖਬਰ ਪਿੰਡ ਵਾਸੀਆਂ ਨੂੰ ਉਸ ਵੇਲੇ ਲੱਗੀ ਜਦੋਂ ਰੋਜ਼ਾਨਾ ਏ.ਟੀ.ਐੱਮ. ਖੋਲ੍ਹਣ ਵਾਲੇ ਵਿਅਕਤੀ ਨੇ ਮਸ਼ੀਨ ਟੁੱਟੀ ਹੋਈ ਵੇਖੀ ਤੇ ਸਰਪੰਚ ਨੂੰ ਇਸਦੀ ਸੂਚਨਾ ਦਿੱਤੀ।

PunjabKesari

ਪੁਲਸ ਨੂੰ ਸੂਚਿਤ ਕੀਤੇ ਜਾਣ 'ਤੇ ਫਾਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਤੇ ਇਸ ਘਟਨਾ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਪਰ ਏ.ਟੀ.ਐਮ. 'ਚ ਲੱਗੇ ਸੀ.ਸੀ.ਟੀ.ਵੀ. ਦਾ ਸਾਰਾ ਸਿਸਟਮ ਨਸ਼ਟ ਹੋਇਆ ਪਾਇਆ ਗਿਆ।  ਉਧਰ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਇਸ ਚੋਰੀ ਨਾਲ ਬੈਂਕ ਨੂੰ ਵੱਡਾ ਨੁਕਸਾਨ ਹੋਇਆ ਹੈ।


Shyna

Content Editor

Related News