ਅੰਮ੍ਰਿਤਸਰ ਹੋਏ ਧਮਾਕੇ ਦੇ ਮਾਮਲੇ 'ਚ DIG ਦਾ ਸਨਸਨੀਖੇਜ਼ ਖੁਲਾਸਾ
Tuesday, May 27, 2025 - 01:30 PM (IST)

ਅੰਮ੍ਰਿਤਸਰ- ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਨੇੜੇ ਅੱਜ ਸਵੇਰੇ ਤੜਕਸਾਰ ਬੰਬ ਧਮਾਕਾ ਹੋਇਆ। ਦਰਅਸਲ ਇਹ ਬਲਾਸਟ ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ 'ਚ ਹੋਇਆ ਸੀ। ਜਿਸ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਹੱਥ ਤੇ ਪੈਰ ਚੀਥੜਿਆਂ ਵਾਂਗ ਉੱਡ ਗਏ। ਉਸਦਾ ਸਾਰਾ ਸਰੀਰ ਜ਼ਖ਼ਮਾਂ ਨਾਲ ਭਰਿਆ ਹੋਇਆ ਸੀ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਇਸ ਮਾਮਲੇ ਨੂੰ ਲੈ ਕੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਅੱਤਵਾਦੀ ਸੰਗਠਨ ਦੁਆਰਾ ਰੱਖੇ ਗਏ ਹਥਿਆਰਾਂ ਦੀ ਖੇਪ ਲੈਣ ਲਈ ਆਇਆ ਸੀ। ਇਹ ਧਮਾਕਾ ਇੱਕ ਖੰਭੇ ਦੇ ਨੇੜੇ ਹੋਇਆ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਅੱਤਵਾਦੀਆਂ ਨੇ ਇਸ ਖੰਬੇ ਨੂੰ ਆਪਣਾ ਟਿਕਾਣਾ ਦੱਸਿਆ ਹੋਵੇ।
ਇਹ ਵੀ ਪੜ੍ਹੋ-ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ
ਡੀਆਈਜੀ ਨੇ ਕਿਹਾ ਮ੍ਰਿਤਕ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਉਸਦੀ ਜੇਬ 'ਚੋਂ ਕੁਝ ਸਬੂਤ ਮਿਲੇ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਕਿਸੇ ਅੱਤਵਾਦੀ ਸੰਗਠਨ ਲਈ ਕੰਮ ਕਰ ਰਿਹਾ ਸੀ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਕਿਸ ਸੰਗਠਨ ਨਾਲ ਜੁੜਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਬਾਰੇ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8