ਡਰਾਈਵਰ ਨੇ ਖੜ੍ਹੀ ਬੱਸ ’ਚੋਂ ਕੱਢਿਆ 24 ਲੀਟਰ ਡੀਜ਼ਲ, ਸੁਰੱਖਿਆ ਮੁਲਾਜ਼ਮ ਨੇ ਰੰਗੇ ਹੱਥੀਂ ਫੜ੍ਹਿਆ
Thursday, Dec 24, 2020 - 11:20 AM (IST)
ਲੁਧਿਆਣਾ (ਮੋਹਿਨੀ) : ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚੋਂ ਡੀਜ਼ਲ ਚੋਰੀ ਹੋਣ ਦੇ ਕਈ ਕੇਸ ਸਾਹਮਣੇ ਆਏ ਹਨ। ਤਾਲਾਬੰਦੀ ਦੇ ਸਮੇਂ ਬੱਸਾਂ ਤੋਂ ਡੀਜ਼ਲ ਚੋਰੀ ਹੋਣ ਦਾ ਕੇਸ ਅਜੇ ਰੁਕਿਆ ਨਹੀਂ ਸੀ ਕਿ ਸਥਾਨਕ ਲੁਧਿਆਣਾ ਰੋਡਵੇਜ਼ ਡਿਪੂ 'ਚ ਇਕ ਡਰਾਈਵਰ ਵੱਲੋਂ ਖੜ੍ਹੀ ਬੱਸ ’ਚੋਂ 24 ਲੀਟਰ ਡੀਜ਼ਲ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ 'ਜਨਮ ਸਰਟੀਫਿਕੇਟ' 'ਚ ਮਿਲੀ ਵੱਡੀ ਰਾਹਤ, ਹੁਣ ਸਭ ਦੇ ਨਾਂ ਹੋ ਸਕਣਗੇ ਦਰਜ
ਜਾਣਕਾਰੀ ਮੁਤਾਬਕ ਰਾਤ ਕਰੀਬ 1 ਵਜੇ ਤੋਂ ਬਾਅਦ ਉਕਤ ਡਰਾਈਵਰ ਬੱਸ ਨੂੰ ਜਦੋਂ ਪਾਰਕ ਕਰਨ ਲਈ ਡਿਪੂ 'ਚ ਦਾਖ਼ਲ ਹੋਇਆ ਤਾਂ ਉਸ ਨੇ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਉਸੇ ਬੱਸ ਤੋਂ ਡੀਜ਼ਲ ਕੱਢਣਾ ਸ਼ੁਰੂ ਕਰ ਦਿੱਤਾ ਪਰ ਥੋੜ੍ਹੀ ਦੇਰ ਬਾਅਦ ਗੇਟ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਜਦੋਂ ਡਿਪੂ ਦਾ ਦੌਰਾ ਕਰਨ ਪੁੱਜੇ ਤਾਂ ਉਸ ਨੇ ਦੇਖਿਆ ਕਿ ਡਰਾਈਵਰ ਬੱਸ 'ਚੋਂ ਡੀਜ਼ਲ ਕੱਢ ਰਿਹਾ ਸੀ, ਜਿਸ ’ਤੇ ਸੁਰੱਖਿਆ ਮੁਲਾਜ਼ਮ ਨੇ ਉਸ ਨੂੰ ਰੰਗੇ ਹੱਥੀਂ ਫੜ੍ਹ ਲਿਆ ਅਤੇ ਰੌਲਾ ਪਾ ਦਿੱਤਾ, ਜਿਸ ਨਾਲ ਡਿਪੂਆਂ 'ਚ ਤਾਇਨਾਤ ਹੋਰ ਮੁਲਾਜ਼ਮ ਵੀ ਉੱਥੇ ਪੁੱਜ ਗਏ, ਜਿਨ੍ਹਾਂ ਨੇ ਉਕਤ ਡਰਾਈਵਰ ਫੜ੍ਹ ਲਿਆ ਅਤੇ ਉਸ ਤੋਂ ਡੀਜ਼ਲ ਦੀ ਭਰਿਆ ਕੇਨ ਬਰਾਮਦ ਕਰ ਲਿਆ।
ਅਗਲੀ ਸਵੇਰ ਇਸ ਕੇਸ ਦੀ ਜਾਣਕਾਰੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਦੇਰ ਸ਼ਾਮ ਤੱਕ ਜਾਂਚ ਚੱਲਦੀ ਰਹੀ ਕਿਉਂਕਿ ਰੋਡਵੇਜ਼ ਦੇ ਜੀ. ਐੱਮ. ਉੱਥੇ ਮੌਜੂਦ ਨਹੀਂ ਸਨ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਮੁਖਾਲਫ਼ਤ ਨਾ ਕਰਨ ਵਾਲੇ ਪੰਜਾਬ ਦੇ ਭਵਿੱਖ ਨੂੰ ਖ਼ਤਰੇ ’ਚ ਪਾ ਦੇਣਗੇ : ਕੈਪਟਨ
ਉਹ ਦੂਜੇ ਸਟੇਸ਼ਨ ’ਤੇ ਗਏ ਹੋਏ ਸਨ ਪਰ ਇਸ ਸਾਰੇ ਕੇਸ ਦੀ ਜਾਂਚ ਦਾ ਜ਼ਿੰਮਾ ਵਰਕਸ ਮੈਨੇਜਰ ਮਨਪ੍ਰੀਤ ਸਿੰਘ ਨੂੰ ਦਿੱਤਾ ਸੀ, ਜਿਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧ 'ਚ ਸਾਰੀ ਜਾਂਚ ਕਰ ਕੇ ਜੀ. ਐੱਮ. ਨੂੰ ਸੌਂਪਣਗੇ, ਜੋ ਅਗਲੀ ਕਾਰਵਾਈ ਦਾ ਨਿਰਦੇਸ਼ ਦੇਣਗੇ।
ਨੋਟ : ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚੋਂ ਡੀਜ਼ਲ ਚੋਰੀ ਦੀਆਂ ਘਟਨਾਵਾਂ ਸਬੰਧੀ ਦਿਓ ਰਾਏ