ਜੁਗਾੜੂ ਰੇਹੜੀ ''ਤੇ ਆ ਰਹੇ ਸੀ 2 ਭਰਾ, ਰਾਹ ''ਚ ਹੋਇਆ ਕੁਝ ਅਜਿਹਾ ਕਿ ਪਰਿਵਾਰ ਦੇ ਉੱਡ ਗਏ ਹੋਸ਼

Monday, Jun 19, 2023 - 12:33 AM (IST)

ਜੁਗਾੜੂ ਰੇਹੜੀ ''ਤੇ ਆ ਰਹੇ ਸੀ 2 ਭਰਾ, ਰਾਹ ''ਚ ਹੋਇਆ ਕੁਝ ਅਜਿਹਾ ਕਿ ਪਰਿਵਾਰ ਦੇ ਉੱਡ ਗਏ ਹੋਸ਼

ਮੋਗਾ (ਵਿਪਨ) : ਬਰਨਾਲਾ ਰੋਡ 'ਤੇ ਬੀਤੀ ਰਾਤ ਇਕ ਅਣਪਛਾਤੇ ਵਾਹਨ ਨੇ ਇਕ ਜੁਗਾੜੂ ਰੇਹੜੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰੇਹੜੀ ਚਲਾਉਣ ਵਾਲੇ ਨੌਜਵਾਨ ਰੇਸ਼ਮ ਸਿੰਘ (28) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਰੇਹੜੀ 'ਤੇ ਬੈਠਾ ਉਸ ਦਾ ਭਰਾ ਜਸਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਮੇਰੇ ਦੋਵੇਂ ਲੜਕੇ ਰੇਸ਼ਮ ਸਿੰਘ ਤੇ ਜਗਤਾਰ ਸਿੰਘ ਜੁਗਾੜੂ ਰੇਹੜੀ 'ਤੇ ਫਰਨੀਚਰ ਢੋਣ ਦਾ ਕੰਮ ਕਰਦੇ ਹਨ ਤੇ ਰਾਤ ਨੂੰ ਕੰਮ ਤੋਂ ਵਾਪਸ ਆ ਰਹੇ ਸਨ ਕਿ ਉਨ੍ਹਾਂ ਨਾਲ ਇਹ ਹਾਦਸਾ ਹੋ ਗਿਆ। ਛੋਟੇ ਲੜਕੇ ਰੇਸ਼ਮ ਦੀ ਮੌਤ ਹੋ ਗਈ ਤੇ ਜਸਵੰਤ ਸਿੰਘ ਜ਼ਖ਼ਮੀ ਹੋ ਗਿਆ, ਜੋ ਕਿ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ : ਸੇਵਾ ਕੇਂਦਰ ’ਚ ਚੋਰੀ ਕਰਨ ਵਾਲਾ ਨਿਕਲਿਆ ਕੇਂਦਰ ਦਾ ਹੀ ਮੁਲਾਜ਼ਮ, ਕੈਸ਼ ਸਣੇ ਕੀਤਾ ਕਾਬੂ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News