ਚਿੰਤਾਜਨਕ: ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ''ਚ ਫੈਲਿਆ ਡਾਇਰੀਆ, 30 ਮਰੀਜ਼ ਆਏ ਸਾਹਮਣੇ

Monday, Jul 11, 2022 - 09:56 PM (IST)

ਚਿੰਤਾਜਨਕ: ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ''ਚ ਫੈਲਿਆ ਡਾਇਰੀਆ, 30 ਮਰੀਜ਼ ਆਏ ਸਾਹਮਣੇ

ਭਵਾਨੀਗੜ੍ਹ (ਵਿਕਾਸ) : ਪਿੰਡ ਭੱਟੀਵਾਲ ਕਲਾਂ ਵਿਖੇ ਡਾਇਰੀਆ ਦੀ ਲਪੇਟ 'ਚ ਆਉਣ ਨਾਲ ਪਿੰਡ ਦੇ ਕਰੀਬ ਢਾਈ ਦਰਜਨ ਲੋਕ ਬੀਮਾਰ ਹੋ ਗਏ, ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਹਨ। ਲੋਕਾਂ ਨੂੰ ਉਲਟੀ, ਦਸਤ ਦੀ ਸ਼ਿਕਾਇਤ ਹੋਣ 'ਤੇ ਸਿਹਤ ਵਿਭਾਗ ਹਰਕਤ 'ਚ ਆ ਗਿਆ ਹੈ। ਐੱਸ.ਐੱਮ.ਓ. ਭਵਾਨੀਗੜ੍ਹ ਡਾ. ਮਹੇਸ਼ ਆਹੂਜਾ ਦੀ ਅਗਵਾਈ ਹੇਠ ਸਿਹਤ ਵਿਭਾਗ ਦਾ ਅਮਲਾ ਟੀਮਾਂ ਬਣਾ ਕੇ ਪਿੰਡ 'ਚ ਪਹੁੰਚਿਆ, ਜਿੱਥੇ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਸਿਹਤ ਵਿਭਾਗ ਮੁਤਾਬਕ ਜ਼ਿਆਦਾਤਰ ਮਰੀਜ਼ਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ, ਫਿਰ ਵੀ ਇਨ੍ਹਾਂ 'ਚੋਂ 2 ਨੂੰ ਭਵਾਨੀਗੜ੍ਹ ਤੇ 2 ਨੂੰ ਪਟਿਆਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਖ਼ਬਰ ਇਹ ਵੀ : ਸਿਮਰਜੀਤ ਬੈਂਸ 3 ਦਿਨਾ ਪੁਲਸ ਰਿਮਾਂਡ 'ਤੇ, ਉਥੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ, ਪੜ੍ਹੋ TOP 10

PunjabKesari

ਇਸ ਸਬੰਧੀ ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਪਿੰਡ ਦੀ ਮਲੇਰ ਪੱਤੀ ਦੇ ਨੇੜੇ ਘਰਾਂ 'ਚ ਲੋਕ ਦੂਸ਼ਿਤ ਪਾਣੀ ਪੀਣ ਨਾਲ ਡਾਈਰੀਆ ਦੀ ਲਪੇਟ ਵਿੱਚ ਆ ਗਏ। ਐਤਵਾਰ ਤੋਂ ਅੱਜ ਤੱਕ ਵਿਭਾਗ ਕੋਲ ਕਰੀਬ 30 ਮਰੀਜ਼ ਰਿਪੋਰਟ ਹੋਏ ਹਨ, ਜਿਨ੍ਹਾਂ 'ਚ 2 ਬੱਚੇ ਵੀ ਹਨ। ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਟੀਮਾਂ ਨੇ ਮਰੀਜ਼ਾਂ ਦਾ ਘਰਾਂ 'ਚ ਹੀ ਇਲਾਜ ਸ਼ੁਰੂ ਕਰ ਦਿੱਤਾ। ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਸਮੇਤ ਪਾਣੀ ਉਬਾਲ ਕੇ ਤੇ ਓ.ਆਰ.ਐੱਸ. ਦਾ ਘੋਲ ਦਿੱਤਾ ਜਾ ਰਿਹਾ ਹੈ ਤੇ ਬਾਕੀ ਲੋਕਾਂ ਨੂੰ ਟੂਟੀ ਦਾ ਪਾਣੀ ਨਾ ਪੀਣ ਬਾਰੇ ਕਿਹਾ ਗਿਆ ਹੈ। ਡਾ. ਆਹੂਜਾ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਣੀ ਦੂਸ਼ਿਤ ਕਿਵੇਂ ਹੋਇਆ, ਫਿਲਹਾਲ ਲੋਕਾਂ ਲਈ ਸ਼ਹਿਰ ਤੋਂ ਟੈਂਕਰਾਂ ਰਾਹੀਂ ਪਾਣੀ ਮੰਗਵਾਇਆ ਜਾ ਰਿਹਾ ਹੈ। ਸਿਹਤ ਵਿਭਾਗ ਨਾਲੋ-ਨਾਲ ਪਿੰਡ 'ਚ ਸਰਵੇ ਕਰਨ ਵਿੱਚ ਵੀ ਜੁਟਿਆ ਹੋਇਆ ਹੈ। ਇਸ ਮੌਕੇ ਵਾਟਰ ਸਪਲਾਈ ਵਿਭਾਗ ਦੇ ਐੱਸ.ਡੀ.ਓ. ਅਤੇ ਭਵਾਨੀਗੜ੍ਹ ਦੇ ਤਹਿਸੀਲਦਾਰ ਨੇ ਵੀ ਬੀਮਾਰ ਲੋਕਾਂ ਦਾ ਹਾਲ-ਚਾਲ ਜਾਣਿਆ। ਸਿਹਤ ਵਿਭਾਗ ਦੀ ਟੀਮ 'ਚ ਡਾ. ਰੋਨਿਤ ਸਿੰਘ, ਸੀ.ਐੱਚ.ਓ. ਸੰਦੀਪ ਕੌਰ, ਆਸ਼ਾ ਵਰਕਰਜ਼, ਏ.ਐੱਨ.ਐੱਮ. ਤੇ ਮੇਲ ਵਰਕਰਜ਼ ਸ਼ਾਮਲ ਹਨ।

ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ’ਚ ਬੰਦ ਮਜੀਠੀਆ ਨੂੰ ਮਿਲੇ ਸੁਖਬੀਰ ਬਾਦਲ ਤੇ ਹਰਸਿਮਰਤ, 2 ਘੰਟੇ ਕੀਤੀ ਮੁਲਾਕਾਤ (ਵੀਡੀਓ)

PunjabKesari

ਸਥਿਤੀ ਕਾਬੂ ਹੇਠ, ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ

"ਸਿਹਤ ਵਿਭਾਗ ਦੀ ਸਮੁੱਚੀ ਟੀਮ ਨੇ ਵਧੀਆ ਸੇਵਾਵਾਂ ਨਿਭਾਉਂਦਿਆਂ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਹੈ। ਡਾਇਰੀਆ ਦੀ ਲਪੇਟ 'ਚ ਆਏ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਹੈ। ਐੱਸ.ਡੀ.ਐੱਮ. ਭਵਾਨੀਗੜ੍ਹ ਦੀਆਂ ਹਦਾਇਤਾਂ 'ਤੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨਾਲ ਮੇਰੇ ਵੱਲੋਂ ਪਿੰਡ 'ਚ ਜਾ ਕੇ ਘਰਾਂ ਵਿੱਚ ਇਲਾਜ ਲੈ ਰਹੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਗਿਆ ਹੈ।"
-ਮੰਗੂ ਬਾਂਸਲ, ਨਾਇਬ ਤਹਿਸੀਲਦਾਰ, ਭਵਾਨੀਗੜ੍ਹ

ਇਹ ਵੀ ਪੜ੍ਹੋ : CM ਨੇ ਕੇਜਰੀਵਾਲ ਦੇ ਕਹਿਣ ’ਤੇ ਹਰਿਆਣਾ 'ਚ ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਹੱਕ ਵੇਚੇ : ਅਕਾਲੀ ਦਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News