ਦੂਜੇ ਦਿਨ ਵੀ ਪੈਟਰੋਲ-ਸਲਫਾਸ ਲੈ ਕੇ ਐੱਸ.ਡੀ.ਐੱਮ. ਦਫਤਰ ਦੀ ਛੱਤ 'ਤੇ ਡਟੇ ਕਿਸਾਨ (ਵੀਡੀਓ)

Tuesday, Mar 26, 2019 - 12:38 PM (IST)

ਧੂਰੀ(ਦਵਿੰਦਰ ਖਿਪਲ) : ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਪਿਛਲੇ 20 ਦਿਨਾਂ ਤੋਂ ਧੂਰੀ ਸ਼ੂਗਰ ਮਿਲ ਦੇ ਬਾਹਰ ਬੈਠੇ ਕਿਸਾਨਾਂ ਵਿਚੋਂ 4 ਕਿਸਾਨ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਕੱਲ ਪੈਟਰੋਲ ਅਤੇ ਸਲਫਾਸ ਦੀਆਂ ਗੋਲੀਆਂ ਲੈ ਕੇ ਧੂਰੀ ਵਿਚ ਐੱਸ.ਡੀ.ਐੱਮ. ਦਫਤਰ ਦੀ ਛੱਤ 'ਤੇ ਚੱੜੇ ਸਨ ਅਤੇ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨ ਐਸ.ਡੀ.ਐਮ. ਦਫਤਰ ਦੀ ਛੱਤ 'ਤੇ ਡਟੇ ਹੋਏ ਹਨ। ਇੰਨਾ ਹੀ ਨਹੀਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਐੱਸ.ਡੀ.ਐੱਮ. ਦਫਤਰ ਅੱਗੇ ਧਰਨਾ ਦੇ ਕੇ ਐੱਸ.ਡੀ.ਐੱਮ. ਅਤੇ ਤਹਿਸੀਦਾਲ ਨੂੰ ਕੱਲ ਤੋਂ ਬੰਧਕ ਬਣਾਇਆ ਹੋਇਆ ਹੈ। ਕਿਸਾਨ ਲਗਾਤਾਰ ਸਰਕਾਰ, ਵਿਧਾਇਕ ਅਤੇ ਮਿਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੱਬੀ ਬੈਠੇ ਮਿਲ ਪ੍ਰਬੰਧਕਾਂ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦੀ ਬਜਾਏ ਮਿਲ ਪ੍ਰਬੰਧਕਾਂ ਦਾ ਹੀ ਪੱਖ ਪੂਰਿਆ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ ਵਿਚ ਦੁਖੀ ਹੋ ਕੇ ਉਨ੍ਹਾਂ ਨੂੰ ਅਜਿਹਾ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਕਿਸਾਨ ਨੇਤਾ ਨੇ ਕਿਹਾ ਕਿ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਗੰਨੇ ਦੀ ਬਕਾਇਆ ਰਾਸ਼ੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਉਨ੍ਹਾਂ ਦੇ ਹੱਕ ਨਾ ਦਿਵਾਏ ਤਾਂ 28 ਨੂੰ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ।


author

cherry

Content Editor

Related News