ਸੁਖਬੀਰ ਵੱਲੋਂ ਹਿਮਾਚਲ CM ਨਾਲ ਮੁਲਾਕਾਤ ''ਤੇ ਢੀਂਡਸਾ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ''ਸਿੱਖਾਂ ਨੂੰ ਗੁੰਮਰਾਹ ਨਾ ਕਰੋ...''

Saturday, Aug 10, 2024 - 11:04 AM (IST)

ਸੁਖਬੀਰ ਵੱਲੋਂ ਹਿਮਾਚਲ CM ਨਾਲ ਮੁਲਾਕਾਤ ''ਤੇ ਢੀਂਡਸਾ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ''ਸਿੱਖਾਂ ਨੂੰ ਗੁੰਮਰਾਹ ਨਾ ਕਰੋ...''

ਚੰਡੀਗੜ੍ਹ (ਮਨਜੋਤ ਸਿੰਘ): ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰੀਜੀਡੀਅਮ ਦੇ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਟੋ ਖਿਚਵਾ ਕੇ ਪੰਜਾਬ ਦੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਕਿਹਾ ਸੁਖਬੀਰ ਸਿੰਘ ਬਾਦਲ ਹਿਮਾਚਲ ਵਿਚ ਹੋਈਆਂ ਜਿਹੜੀਆਂ ਘਟਨਾਵਾਂ ਸਬੰਧੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲਣ ਦੀ ਗੱਲ ਕਰ ਰਹੇ ਹਨ, ਉਹ ਕਾਫੀ ਸਮਾਂ ਪਹਿਲਾਂ ਹੋਈਆਂ ਸਨ ਤੇ ਦੂਸਰਾ ਇਸ ਸਬੰਧ ਵਿਚ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲਣ ਸਮੇਂ ਕਿਸੇ ਤਰ੍ਹਾਂ ਦਾ ਮੈਮੋਰੰਡਮ ਜਾਂ ਮੰਗ ਪੱਤਰ ਦੀ ਕੋਈ ਕਾਪੀ ਸਾਹਮਣੇ ਨਹੀ ਆਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੜਕਸਾਰ ਵੱਡੀ ਵਾਰਦਾਤ! ਗੋਲ਼ੀਆਂ ਨਾਲ ਭੁੰਨ 'ਤਾ ਨੌਜਵਾਨ, ਮਰਨ ਤੋਂ ਪਹਿਲਾਂ ਘਰ ਫ਼ੋਨ ਕਰ ਕਹੀ ਇਹ ਗੱਲ

ਕਿਹਾ, ਸੁਖਬੀਰ ਨੇ ਆਪਣੇ ਹੋਟਲਾਂ ਲਈ ਕੀਤੀ CM ਨਾਲ ਮੁਲਾਕਾਤ

ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਜਿਥੋਂ ਤੱਕ ਸਾਡੀ ਜਾਣਕਾਰੀ ਹੈ ਕਿ ਉਹ ਆਪਣੇ ਹਿਮਾਚਲ ਵਿਚ ਆਪਣੇ ਬਿਜਨਸ ਲਈ ਹੋਟਲਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੋਨਾ ਦੀ ਇਹੀ ਬਦਕਿਸਮਤੀ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ ਤੌਰ ’ਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਵਰਤਣ ਦੀ ਬਜਾਏ ਆਪਣੇ ਬਿਜਨਸ ਲਈ ਵਰਤ ਰਹੇ ਹਨ। ਇਹੀ ਕਾਰਨ ਹੈ ਕਿ ਅਕਾਲੀ ਦਲ ਵਿਚ ਅਜਿਹਾ ਮੰਦਭਾਗਾ ਦੌਰ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਸਿੱਖ ਕੌਮ ਇਸ ਗੱਲ ਨੂੰ ਜਾਣ ਚੁੱਕੇ ਹਨ ਅਤੇ ਇਸੇ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਧਾਨ ਦੇ ਤੌਰ 'ਤੇ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਨਾ ਕਰਨ, ਕਿਉਂਕਿ ਪੰਜਾਬ ਦੇ ਲੋਕ ਸਾਰੀਆਂ ਗੱਲਾਂ ਤੋਂ ਭਲੀ ਭਾਂਤੀ ਜਾਣੂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News