ਆਸ਼ਾ ਵਰਕਰਾਂ ਦਿੱਲੀ ਵਿਖੇ ਮੰਗਾਂ ਨੂੰ ਲੈ ਕੇ ਦੇਣਗੀਆਂ ਧਰਨਾ

11/10/2017 12:41:24 PM


ਬਾਘਾਪੁਰਾਣਾ (ਰਾਕੇਸ਼) - ਆਸ਼ਾ ਵਰਕਰਾਂ ਦੀ ਬਲਾਕ ਪੱਧਰੀ ਅਮਰਜੀਤ ਕੌਰ ਸੁਖਾਨੰਦ ਪ੍ਰਧਾਨ ਆਸ਼ਾ ਵਰਕਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ 'ਚ ਵੱਖ-ਵੱਖ ਪਿੰਡਾਂ ਤੋਂ ਆਸ਼ਾ ਵਰਕਰਾਂ ਵੱਲੋਂ ਸੂਬਾਈ ਕਾਰਜਕਾਰਨੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਆਪਣੀਆਂ ਮੰਗਾਂ ਸਬੰਧੀ ਧਰਨਾ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਉਕਤ ਧਰਨੇ 'ਚ ਸੈਂਕੜਿਆਂ ਦੀ ਗਿਣਤੀ 'ਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਹਿੱਸਾ ਲੈਣਗੀਆਂ। ਇਸ ਸਮੇਂ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ਦੀ ਹਰਿਆਣਾ, ਰਾਜਸਥਾਨ, ਦਿੱਲੀ ਦੇ ਪੈਟਰਨ 'ਤੇ ਤਨਖਾਹ ਲਾਗੂ ਕੀਤੀ ਜਾਵੇ, ਬੱਝਵੀਂ ਤਨਖਾਹ 6500 ਕੀਤੀ ਜਾਵੇ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਮੌਸਮ ਅਨੁਸਾਰ ਸਰਦੀ ਤੇ ਗਰਮੀ ਵਾਲੀ ਵਰਦੀ ਦਿੱਤੀ ਜਾਵੇ, ਟੂਰ ਮਨੀ 'ਚ ਵਾਧਾ ਕੀਤਾ ਜਾਵੇ, ਯੋਗਤਾ ਪੂਰੀਆਂ ਕਰਦੀਆਂ ਆਸ਼ਾ ਵਰਕਰਾਂ ਵਾਸਤੇ ਏ. ਐੱਨ. ਐੱਮ. ਦੀਆਂ ਸੀਟਾਂ ਕੋਰਸ ਲਈ ਰੱਖੀਆਂ ਜਾਣ। ਇਸ ਮੀਟਿੰਗ 'ਚ ਪਰਮਜੀਤ, ਸਿਮਰਨਜੀਤ ਕਾਲੇਕੇ, ਚਰਨਜੀਤ ਸੇਖਾ ਕਲਾਂ, ਬਲਬੀਰ ਕੌਰ ਚੀਂਦਾ ਆਦਿ ਮੌਜੂਦ ਸਨ।


Related News