ਧਨਤੇਰਸ 2020 : ਜਾਣੋ ਕੀ ਹੈ ‘ਧਨਤੇਰਸ’ ਦੀ ਪੂਜਾ ਵਿਧੀ, ਸਮਾਂ ਅਤੇ ਖ਼ਾਸ ਮਹੱਤਵ
Friday, Nov 13, 2020 - 12:08 PM (IST)
ਜਲੰਧਰ(ਬਿਊਰੋ) - ਧਨ ਦੇ ਦੇਵਤਾ ਕੁਬੇਰ ਦੀ ਕ੍ਰਿਪਾ ਪਾਉਣ ਦਾ ਦਿਨ ਯਾਨੀ 'ਧਨਤੇਰਸ' ਅੱਜ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਧਨ ਦੀ ਦੇਵੀ ਮਾਂ ਲਕਸ਼ਮੀ ਦੇ ਵਿਸ਼ੇਸ਼ ਪੂਜਨ ਦੇ ਤਿਉਹਾਰ ਦੀਵਾਲੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਕੋਈ ਨਾ ਕੋਈ ਵਸਤੂ ਦੀ ਖ਼ਰੀਦਦਾਰੀ ਕੀਤੀ ਜਾਂਦੀ ਹੈ, ਜਿਸ ਨਾਲ ਵਾਧਾ ਹੁੰਦਾ ਹੈ। ਇਹ ਦਿਨ ਸੋਨਾ, ਚਾਂਦੀ ਅਤੇ ਭਾਂਡਾ ਖ਼ਰੀਦਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਕੁਬੇਰ ਦੀ ਪੂਜਾ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਧਨਤੇਰਸ ਦਾ ਤਿਉਹਾਰ ਸ਼ੋਹਰਤ, ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ
ਧਨਤੇਰਸ ਦੇ ਦਿਨ ਇਸ ਸ਼ੁੱਭ ਮਹੂਰਤ ਕਰੋ ਪੂਜਾ
ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 05:59 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅਜਿਹੀ ਸਥਿਤੀ ਵਿੱਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨਤੇਰਸ ਦੀ ਖ਼ਰੀਦਦਾਰੀ ਕਰ ਸਕਦੇ ਹੋ। ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ ਸ਼ਾਮ 05:28 ਮਿੰਟ ਤੋਂ 05:59 ਮਿੰਟ ਤੱਕ ਰਹੇਗਾ। ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ’ਤੇ ਜੇਕਰ ਤੁਹਾਨੂੰ ਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਤਾਂ ਸਮਝੋ ‘ਸ਼ੁੱਭ ਸ਼ਗਨ’
ਪੂਜਾ ਦਾ ਖਾਸ ਮਹੱਤਵ
ਘਰ 'ਚ ਖੁਸ਼ਹਾਲੀ, ਤੰਦਰੁਸਤੀ ਅਤੇ ਅਮੀਰੀ ਲਈ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਸਾਲ ਭਰ ਧਨ ਦੀ ਵਰਖਾ ਹੈ। ਪੁਰਾਣੀਆਂ ਮਾਨਤਾਵਾਂ ਮੁਤਾਬਕ ਧਨਵੰਤਰੀ ਇਸ ਦਿਨ ਪ੍ਰਗਟ ਹੋਏ ਸਨ। ਉਨ੍ਹਾਂ ਨੂੰ ਅਰੋਗਤਾ ਦਾ ਦੇਵਤਾ ਮੰਨਿਆ ਜਾਂਦਾ ਹੈ। ਉਹ ਇਕ ਮਹਾਨ ਵੈਦ ਸਨ। ਮਾਨਤਾ ਮੁਤਾਬਕ ਉਹ ਵਿਸ਼ਣੂ ਜੀ ਦੇ ਅਵਤਾਰ ਸੀ ਅਤੇ ਸਮੁੰਦਰ ਮੰਥਨ ਸਮੇਂ ਉਨ੍ਹਾਂ ਦਾ ਜਨਮ ਹੋਇਆ ਸੀ, ਜਿਸ ਕਾਰਨ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮਾਨਤਾਵਾਂ ਹਨ, ਜਿਸ ਵਜ੍ਹਾ ਨਾਲ ਹਿੰਦੂ ਪਰਿਵਾਰ ਇਸ ਤਿਉਹਾਰ ਨੂੰ ਕਾਫੀ ਸ਼ਰਧਾ ਭਾਵ ਨਾਲ ਮਨਾਉਂਦੇ ਹਨ।
ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’
ਧਨਤੇਰਸ ਦੀ ਪੂਜਾ
ਧਨਤੇਰਸ ਵਾਲੇ ਦਿਨ ਮਾਤਾ ਲਕਸ਼ਮੀ ਜੀ ਦੇ ਨਾਲ ਦੇਵਤਾ ਕੁਬੇਰ ਦੀ ਪੂਜਾ-ਅਰਚਨਾ ਦਾ ਖਾਸ ਮਹਤੱਵ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਇਨ੍ਹਾਂ ਦੀ ਪੂਜਾ ਕਰਨ ਨਾਲ ਸਾਰਾ ਸਾਲ ਇਨ੍ਹਾਂ ਦੀ ਕ੍ਰਿਪਾ ਬਣੀ ਰਹਿੰਦੀ ਹੈ ਅਤੇ ਕਦੇ ਵੀ ਧਨ-ਸੰਪਤੀ ਦੀ ਕਮੀ ਨਹੀਂ ਹੁੰਦੀ। ਇਸ ਤੋਂ ਇਲਾਵਾਂ ਭਗਵਾਨ ਧਨਵੰਤਰੀ ਅਤੇ ਕਾਲ ਦੇ ਦੇਵਤਾ ਯਮਰਾਜ ਦੀ ਵੀ ਪੂਜਾ ਕੀਤੀ ਜਾਂਦੀ ਹੈ।
ਧਨਤੇਰਸ ਦੀ ਪੂਜਾ ਵਿਧੀ
ਸ਼ਾਮ ਦੇ ਸਮੇਂ ਧਨਤੇਰਸ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫ਼ਲ ਮਿਲਦਾ ਹੈ। ਪੂਜਾ ਦੇ ਸਥਾਨ 'ਤੇ ਉਤਰ ਦਿਸ਼ਾ ਵੱਲ ਭਗਵਾਨ ਕੁਬੇਰ ਅਤੇ ਧਨਵੰਤਰੀ ਜੀ ਦੀ ਮੂਰਤੀ ਸਥਾਪਨਾ ਕਰਕੇ ਉਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ। ਭਗਵਾਨ ਕੁਬੇਰ ਨੂੰ ਚਿੱਟੇ ਰੰਗ ਦੀ ਮਿਠਾਈ ਦਾ ਭੋਗ ਲਗਾਉਣਾ ਚਾਹੀਦਾ ਹੈ, ਜਦਕਿ ਧਨਵੰਤਰੀ ਨੂੰ ਪੀਲੀ ਮਿਠਾਈ ਅਤੇ ਪੀਲੀ ਚੀਜ਼ ਪਸੰਦ ਹੈ।
ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਪੂਜਾ ਦੀ ਸਮੱਗਰੀ
21 ਕਮਲ ਬੀਜ਼, 5 ਪ੍ਰਕਾਰ ਦੇ ਮਣੀ ਪੱਥਰ, 5 ਸੁਪਾਰੀ, ਲਕਸ਼ਮੀ-ਗਣੇਸ਼ ਦੇ ਸਿੱਕੇ (10 ਗ੍ਰਾਮ ਜਾਂ ਜ਼ਿਆਦਾ), ਅਗਰਬੱਤੀ, ਤੁਲਸੀ ਪੱਤਰ, ਰੋਲੀ, ਚੰਦਨ, ਲੌਂਗ, ਨਾਰੀਅਲ, ਸਿੱਕੇ, ਕਾਜਲ, ਦਹੀਸ਼ਰੀਫਾ, ਧੂਫ, ਫੁੱਲ, ਚੌਲ, ਗੰਗਾ ਜਲ, ਹਲਦੀ, ਸ਼ਹਿਦ ਅਤੇ ਕਪੂਰ ਆਦਿ ਦਾ ਇਸਤੇਮਾਲ ਕਰਨਾ ਫ਼ਲਦਾਇਕ ਸਾਬਤ ਹੁੰਦਾ ਹੈ।
ਨਵੇਂ ਬਰਤਨਾਂ ਅਤੇ ਗਹਿਣੇ ਖਰੀਦਣ ਦਾ ਖਾਸ ਮਹੱਤਵ
ਧਨਤੇਰਸ ਦੇ ਮੌਕੇ ਨਵੇਂ ਭਾਂਡੇ ਅਤੇ ਸੋਨੇ-ਚਾਂਦੀ ਦੇ ਗਹਿਣੇ ਖ਼ਰੀਦਣ ਦਾ ਰਿਵਾਜ ਹੈ। ਮੰਨਿਆਂ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਦੀ ਸਾਰਾ ਸਾਲ ਕਮੀ ਨਹੀਂ ਹੁੰਦੀ। ਪੁਰਾਤਨ ਮਾਨਤਾਵਾਂ ਮੁਤਾਬਕ ਭਗਵਾਨ ਧਨਵੰਤਰੀ ਜਦੋਂ ਪ੍ਰਗਟ ਹੋਏ ਸੀ, ਉਸ ਸਮੇਂ ਉਨ੍ਹਾਂ ਦੇ ਹੱਥ 'ਚ ਅਮ੍ਰਿਤ ਨਾਲ ਭਰਿਆ ਕਲਸ਼ ਸੀ। ਕਲਸ਼ ਨੂੰ ਪ੍ਰਤੀਕ ਮੰਨ ਕੇ ਲੋਕ ਸਦੀਆਂ ਤੋਂ ਇਸ ਦਿਨ ਨਵੇਂ ਭਾਂਡੇ ਖ਼ਰੀਦਦੇ ਹਨ।
ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’