''ਧਨਤੇਰਸ'' ਮੌਕੇ ਇਸ ਮਹੂਰਤ ''ਚ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ, ਮਿਲੇਗਾ ਲਾਭ
Thursday, Oct 24, 2019 - 05:58 PM (IST)

ਜਲੰਧਰ— ਧਨ ਦੇ ਦੇਵਤਾ ਕੁਬੇਰ ਦੀ ਕ੍ਰਿਪਾ ਪਾਉਣ ਦਾ ਦਿਨ ਯਾਨੀ 'ਧਨਤੇਰਸ' 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਧਨ ਦੀ ਦੇਵੀ ਮਾਂ ਲਕਸ਼ਮੀ ਦੇ ਵਿਸ਼ੇਸ਼ ਪੂਜਨ ਦੇ ਤਿਉਹਾਰ ਦੀਵਾਲੀ ਤੋਂ ਦੋ ਦਿੰਨ ਪਹਿਲਾਂ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਕੋਈ ਨਾ ਕੋਈ ਵਸਤੂ ਦੀ ਖਰੀਦਦਾਰੀ ਕੀਤੀ ਜਾਂਦੀ ਹੈ, ਉਸ 'ਚ 13 ਗੁਣਾ ਵਾਧਾ ਹੁੰਦਾ ਹੈ। ਇਹ ਦਿਨ ਸੋਨੇ, ਚਾਂਦੀ ਅਤੇ ਭਾਂਡੇ ਖਰੀਦਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਕੁਬੇਰ ਦੀ ਪੂਜਾ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ। ਬਾਜ਼ਾਰਾਂ 'ਚ ਇਸ ਤਿਉਹਾਰ ਨੂੰ ਲੈ ਕੇ ਚਹਿਲ-ਪਹਿਲ ਸ਼ੁਰੂ ਹੋ ਚੁੱਕੀ ਹੈ।
ਖਰੀਦਦਾਰੀ ਦਾ ਸ਼ੁੱਭ ਮਹੂਰਤ
ਸੂਰਜ ਚੜ੍ਹਨ ਤੋਂ ਲੈ ਕੇ ਸਵੇਰੇ 10.40 ਤੱਕ
ਦੁਪਹਿਰ ਨੂੰ ਤੁਸੀਂ 12.05 ਤੋਂ 2.53 ਤੱਕ ਖਰੀਦਦਾਰੀ ਕਰ ਸਕਦੇ ਹੋ।
ਸ਼ਾਮ ਦੇ ਸਮੇਂ 4.17 ਤੋਂ 5.42 ਤੱਕ ਤੁਸੀਂ ਖਰੀਦਦਾਰੀ ਕਰ ਸਕਦੇ ਹੋ।
ਰਾਤ 9 ਤੋਂ ਲੈ ਕੇ 10.30 ਤੱਕ ਵੀ ਖਰੀਦਦਾਰੀ ਕੀਤੀ ਜਾ ਸਕਦੀ ਹੈ।
ਸਵੇਰੇ 10.40 ਤੋਂ ਦੁਪਹਿਰ 12.05 ਮਿੰਟ ਤੱਕ ਰਾਹੂਕਾਲ ਰਹੇਗਾ ਅਤੇ ਇਸ ਸਮੇਂ 'ਚ ਕੋਈ ਵੀ ਖਰੀਦਦਾਰੀ ਨਾ ਕਰੋ।
ਪ੍ਰਦੋਸ਼ ਕਾਲ: ਸ਼ਾਮ 5.38 ਤੋਂ ਰਾਤ 8.13 ਵਜੇ ਤੱਕ
ਪੂਜਨ: ਸ਼ਾਮ 7.08 ਤੋਂ ਰਾਤ 8.14 ਵਜੇ ਤੱਕ
ਪ੍ਰਦੋਸ਼ ਕਾਲ: ਸ਼ਾਮ 6.50 ਤੋਂ ਰਾਤ 8.13 ਵਜੇ ਤੱਕ
ਤ੍ਰਿਯੋਦਸ਼ੀ ਤਰੀਕ ਆਰੰਭ
25 ਅਕਤੂਬਰ ਸਵੇਰੇ 7.08 ਵਜੇ ਤੋਂ ਸ਼ੁਰੂ ਹੋ ਕੇ 26 ਅਕਤੂਬਰ 3.57 ਵਜੇ ਤੱਕ ਰਹੇਗੀ।
ਇਨ੍ਹਾਂ ਚੀਜ਼ਾਂ ਦੀ ਕਰੋ ਖਰੀਦਦਾਰੀ
ਧਨਤੇਰਸ 'ਤੇ ਭਾਂਡੇ ਖਰੀਦਣ ਦੀ ਮਾਨਤਾ ਹੈ ਅਤੇ ਭਾਂਡੇ ਤੁਸੀਂ ਕੋਈ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਵਪਾਰ ਨਾਲ ਸਬੰਧਤ ਚੀਜ਼ਾਂ ਵੀ ਧਨਤੇਰਸ ਦੇ ਦਿਨ ਖਰੀਦੀਆਂ ਜਾ ਸਕਦੀਆਂ ਹਨ। ਦੀਵਾਲੀ ਦੇ ਦਿਨ ਇਸ ਦੀ ਪੂਜਾ ਕਰਨ ਦੇ ਨਾਲ ਵਿਸ਼ੇਸ਼ ਲਾਭ ਮਿਲਦਾ ਹੈ।
ਇਲੈਕਟ੍ਰੋਨਿਕ ਉਤਪਾਦ ਮੋਬਾਇਲ ਫੋਨ, ਲੈਪਟਾਪ, ਫਰਿੱਜ ਅਤੇ ਹੋਰ ਸਾਮਾਨ ਵੀ ਖਰੀਦਣਾ ਸ਼ੁੱਭ ਹੁੰਦਾ ਹੈ।
ਸਾਬਤ ਧਨੀਆ ਖਰੀਦਣ ਨਾਲ ਘਰ 'ਚ ਸੁੱਖ-ਸ਼ਾਂਤੀ ਆਉਂਦੀ ਹੈ। ਦੀਵਾਲੀ ਦੇ ਦਿਨ ਮਾਂ ਲਕਸ਼ਮੀ ਦਾ ਪੂਜਨ ਕਰਦੇ ਸਮੇਂ ਇਸ ਸਾਬਤ ਧਨੀਆ ਨੂੰ ਅਰਪਿਤ ਕਰੋ ਅਤੇ ਆਪਣੀ ਤਿਜੋਰੀ 'ਚ ਰੱਖ ਦਿਓ। ਅਜਿਹਾ ਕਰਨ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹੇਗੀ।